30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਦਿੜ੍ਹਬਾ ਵਿਖੇ ਨਵੇਂ ਬਣ ਰਹੇ ਪੁਲਿਸ ਥਾਣੇ ਦਾ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 07-04-2026
ਦਿੜ੍ਹਬਾ ਮੰਡੀ, 6 ਅਪ੍ਰੈਲ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)-ਦਿੜ੍ਹਬਾ ਵਿਖੇ ਗਾਮੜੀ ਰੋਡ ਤੇ ਸਟੇਡੀਅਮ ਨੇੜੇ ਪੁਲਿਸ ਥਾਣੇ ਦੀ ਨਵੀਂ ਬਣ ਰਹੀ ਇਮਾਰਤ ਦਾ ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਇਜ਼ਾ ਲਿਆ | ਸ. ਚਹਿਲ ਨੇ ਕਿਹਾ ਕਿ ਪੁਲਿਸ ਥਾਣਾ ਦਿੜ੍ਹਬਾ ਦੀ ਸ਼ਾਨਦਾਰ ਇਮਾਰਤ ਬਣਨ ਰਹੀ ਹੈ | ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਦਿੜ੍ਹਬਾ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਥਾਣਾ ਦਿੜ੍ਹਬਾ ਕਿਸੇ ਹੋਰ ਖੁਲੇ ਇਲਾਕੇ ਵਿੱਚ ਤਬਦੀਲ ਕੀਤਾ ਜਾਵੇ | ਕਿਉਂਕਿ ਥਾਣਾ ਦਿੜ੍ਹਬਾ ਪਿੰਡ ਦੇ ਵਿਚਕਾਰ ਬਹੁਤ ਹੀ ਭੀੜੀਆਂ ਅਤੇ ਤੰਗ ਗਲੀਆਂ ਦੇ ਵਿੱਚ ਬਣਿਆ ਹੋਇਆ ਹੈ | ਜਿਸ ਕਰ ਕੇ ਆਉਣ ਜਾਣ ਵਾਲੇ ਲੋਕਾਂ ਅਤੇ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਸਟੇਡੀਅਮ ਨੇੜੇ ਇੱਕ ਏਕੜ ਜ਼ਮੀਨ ਵਿੱਚ ਪੁਲਿਸ ਥਾਣੇ ਦੀ ਇਮਾਰਤ ਬਣ ਰਹੀ ਹੈ | ਇਮਾਰਤ ਆਧੁਨਿਕ ਢੰਗ ਦੀ ਬਣਾਈ ਜਾ ਰਹੀ ਹੈ | ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ | ਰਿਕਾਰਡ ਦੀ ਸਾਂਭ ਸੰਭਾਲ ਦੇ ਵੀ ਸਾਰੇ ਪ੍ਰਬੰਧ ਹੋਣਗੇ | ਪੁਲਿਸ ਅਤੇ ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ | ਪੁਲਿਸ ਥਾਣਾ ਛਾਜਲੀ ਅਤੇ ਧਰਮਗੜ੍ਹ ਦੀ ਇਮਾਰਤ ਮਨਜ਼ੂਰ ਹੋ ਗਈ ਹੈ | ਜਿੰਨਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ | ਸ. ਚਾਹਲ ਨੇ ਪੁਲਿਸ ਵਿੱਚ ਨਵੀਂ ਭਰਤੀ ਕੀਤੀ ਜਾ ਰਹੀ | ਜਿਸ ਤੋਂ ਬਾਅਦ ਥਾਣਿਆਂ ਵਿੱਚ ਘੱਟ ਨਫ਼ਰੀ ਨੂੰ ਪੂਰਾ ਕਰ ਦਿੱਤਾ ਜਾਵੇਗਾ | ਪੁਲਿਸ ਥਾਣਾ ਦਿੜ੍ਹਬਾ ਵਿੱਚ ਵੀ ਹੋਰ ਪੁਲਿਸ ਮੁਲਾਜ਼ਮ ਭੇਜ ਦਿੱਤੇ ਜਾਣਗੇ | ਇਸ ਮੌਕੇ ਡੀ.ਐੱਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ, ਪੁਲਿਸ ਥਾਣਾ ਮੁੱਖ ਅਫ਼ਸਰ ਦਿੜ੍ਹਬਾ ਇੰਸਪੈਕਟਰ ਕਮਲਦੀਪ ਸਿੰਘ ਅਤੇ ਵਿੱਤ ਮੰਤਰੀ ਦੇ ਦਫ਼ਤਰ ਇੰਚਾਰਜ ਰਣਜੀਤ ਸਿੰਘ ਖੇਤਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜੇ ਇੰਦਰ ਸਿੰਗਲਾ ਆੜ੍ਹਤੀਆਂ ਦੇ ਸਮਰਥਨ 'ਚ ਆਏ 2.5% ਕਮਿਸ਼ਨ ਹੁਣ ਨਾਕਾਫ਼ੀ ਹੈ; ਸਰਕਾਰ ਨੂੰ ਇਸ ਨੰੂ ਵਧਾ ਕੇ 3% ਕਰਨ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀ.ਸੀ. ਦਫ਼ਤਰ ਮਲੇਰਕੋਟਲਾ ਅੱਗੇ ਦਿੱਤਾ ਵਿਸ਼ਾਲ ਧਰਨਾ
Ad Position 24