ਸੰਗਰੂਰ, 7 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਆਲ ਇੰਡੀਆ ਪੋਸਟਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਕੌਮੀ ਸਕੱਤਰ ਚੁਣੇ ਜਾਣ ਉੱਤੇ ਇੱਥੋਂ ਦੀ ਨਾਮਵਰ ਸ਼ਖ਼ਸੀਅਤ ਏ.ਪੀ. ਸਿੰਘ ਬਾਬਾ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ | ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਏ.ਪੀ. ਸਿੰਘ ਬਾਬਾ ਦੀ ਵਧੀਆ ਸਮਾਜਕ ਅਤੇ ਸਿਆਸੀ ਕਾਰਗੁਜ਼ਾਰੀ ਨੇ ਆਪਣਾ ਖ਼ੂਬਸੂਰਤ ਪ੍ਰਭਾਵ ਛੱਡਿਆ ਹੈ | ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਏ.ਪੀ. ਸਿੰਘ ਬਾਬਾ ਨੂੰ ਦੋਸਤੀ ਨਿਭਾਉਣ ਦਾ ਸਲੀਕਾ ਹੈ | ਇਸ ਮੌਕੇ ਕੁਲਵੰਤ ਸਿੰਘ ਗਹਿਲਾਂ, ਅਮਰ ਸਿੰਘ ਚਾਹਲ, ਰਿਪਦਮਨ ਸਿੰਘ ਢਿੱਲੋਂ, ਸੰਦੀਪ ਦਾਨੀਆ, ਸਤਿਗੁਰ ਸਿੰਘ ਨਮੋਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |