ਸੰਗਰੂਰ, 7 ਅਪ੍ਰੈਲ (ਧੀਰਜ ਪਸੋਰੀਆ)-ਉੱਦਮੀ ਐਫ.ਪੀ.ਓ ਦੇ ਚੇਅਰਮੈਨ ਅਤੇ ਪਹਿਲ ਮੰਡੀ ਦੇ ਜ਼ਿਲ੍ਹਾ ਪ੍ਰਧਾਨ ਡਾ ਅਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਰਗੈਨਿਕ ਕਣਕ ਬਾਹਰੋਂ ਨਹੀਂ ਬਲਕਿ ਪੰਜਾਬ ਦੇ ਪ੍ਰਮਾਣਿਤ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਹੀ ਖ਼ਰੀਦਣ | ਦੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਲੋਕ ਖਾਣ ਵਾਸਤੇ ਬਾਹਰਲੇ ਸੂਬਿਆਂ ਤੋਂ ਆਈ ਕਣਕ ਖ਼ਰੀਦਦੇ ਹਨ ਜਿਸ ਤੇ ਯਕੀਨ ਕਰਨਾ ਮੁਸ਼ਕਿਲ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਰਗੈਨਿਕ ਕਣਕ ਪੰਜਾਬ ਦੇ ਪ੍ਰਮਾਣਿਤ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਖ਼ਰੀਦਣ ਦੇ ਨਾਲ ਨਾਲ ਪਹਿਲ ਮੰਡੀ ਨਾਲ ਜੁੜਨ | ਆਰਗੈਨਿਕ ਕਣਕ ਦਾ ਭਾਅ 5000 ਰੁਪਏ ਕੁਇੰਟਲ ਹੀ ਰੱਖਿਆ ਗਿਆ ਹੈ | ਡਾਕਟਰ ਮਾਨ ਨੇ ਕਿਹਾ ਕਿ ਪਹਿਲ ਮੰਡੀ ਨਾਲ ਜੁੜ ਕੇ ਘਰ ਦਾ ਹੋਰ ਸਮਾਨ ਦੀ ਆਰਗੈਨਿਕ ਅਤੇ ਸ਼ੁੱਧ ਖ਼ਰੀਦਿਆ ਜਾ ਸਕਦਾ ਹੈ | ਡਾਕਟਰ ਮਾਨ ਨੇ ਕਿਹਾ ਕਿ ਆਰਗੈਨਿਕ ਉਤਪਾਦਾਂ ਦੀ ਖ਼ਰੀਦ ਬਹੁਤ ਹੀ ਜ਼ਰੂਰੀ ਹੈ ਜੇਕਰ ਅਜਿਹਾ ਹੋਵੇਗਾ ਤਾਂ ਹੀ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਕੇ ਆਰਗੈਨਿਕ ਖੇਤੀ ਵੱਲ ਤਬਦੀਲ ਹੋਣਗੇ | ਇਸ ਮੌਕੇ ਬਲਦੇਵ ਸਿੰਘ ਗੋਸਲ, ਹਰਵਿੰਦਰ ਸਿੰਘ ਜਵੰਦਾ, ਹਰਪ੍ਰੀਤ ਕੌਰ ਮਾਨ, ਅਮਨਦੀਪ ਸਿੰਘ ਬੜਿੰਗ, ਗੁਰਦੀਪ ਸਿੰਘ ਬਾਲੀਆ, ਹਰਦੀਪ ਸਿੰਘ ਸਕਰੋਦੀ, ਮਿਸ਼ਰਾ ਸਿੰਘ ਕੇਸ਼ੋ ਗਲਾਟੀ, ਅਤਿੰਦਰਪਾਲ ਸਿੰਘ ਜੌਲੀ, ਪਰਮਲ ਸਿੰਘ, ਗੁਰਜੀਤ ਸਿੰਘ, ਮਹਿੰਦਰ ਸਿੰਘ ਵੀ ਮੌਜੂਦ ਸਨ |