08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੁਸ਼ਪਾ ਚੈਰੀਟੇਬਲ ਹੋਮਿਓਪੈਥਿਕ ਡਿਸਪੈਂਸਰੀ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 09-04-2026
ਸੰਗਰੂਰ, 8 ਅਪ੍ਰੈਲ (ਧੀਰਜ ਪਸ਼ੋਰੀਆ) - ਪੁਸ਼ਪਾ ਗਰਗ ਦੀ ਮਿੱਠੀ ਯਾਦ ਨੂੰ ਤਾਜ਼ਾ ਰੱਖਣ ਲਈ ਗਰਗ ਪਰਿਵਾਰ ਵੱਲੋਂ ਸੰਗਰੂਰ ਦੀ ਪ੍ਰੇਮ ਬਸਤੀ ਰੋਡ ਤੇ ਪੁਸ਼ਪਾ ਚੈਰੀਟੇਬਲ ਹੋਮਿਓਪੈਥਿਕ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ ਹੈ | ਡਿਸਪੈਂਸਰੀ ਦਾ ਉਦਘਾਟਨ ਕਰਨ ਤੋਂ ਬਾਅਦ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਇਹ ਪਰਿਵਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ | ਇਸ ਡਿਸਪੈਂਸਰੀ ਵਿੱਚ ਹੋਮਿਓਪੈਥਿਕ ਪ੍ਰਣਾਲੀ ਅਧੀਨ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ | ਡਾਕਟਰ ਫ਼ੀਸ ਸਿਰਫ਼ 20 ਰੁਪਏ ਹੋਵੇਗੀ, ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ | ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ ਨੇ ਕਿਹਾ ਕਿ ਭੈਣ ਪੁਸ਼ਪਾ ਗਰਗ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੇ ਸਨ | ਉਨ੍ਹਾਂ ਦੀ ਉਸੇ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਵੱਲੋਂ ਇਸ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ ਹੈ | ਡਾਕਟਰ ਸ਼ਿੰਗਾਰਾ ਸਿੰਘ ਸਿੱਧੂ ਜੋ ਇਸ ਡਿਸਪੈਂਸਰੀ ਵਿੱਚ ਮਰੀਜ਼ਾਂ ਦਾ ਇਲਾਜ ਕਰਨਗੇ, ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਸ਼ਾਮ 04 ਵਜੇ ਤੋਂ 07 ਵਜੇ ਤੱਕ ਖੁੱਲ੍ਹੀ ਰਿਹਾ ਕਰੇਗੀ | ਇਸ ਮੌਕੇ ਬਾਬੂ ਨਰਿੰਦਰ ਕੁਮਾਰ ਗਰਗ,ਬਾਬੂ ਰਾਜਿੰਦਰ ਕੁਮਾਰ ਗਰਗ, ਬਾਬੂ ਪਵਨ ਕੁਮਾਰ ਗਰਗ, ਮਾਸਟਰ ਫਕੀਰ ਸਿੰਘ ਟਿੱਬਾ, ਮਾਸਟਰ ਬੱਗਾ ਸਿੰਘ, ਜੋਤਿੰਦਰ ਸਿੰਘ ਜੋਤੀ ਰਜਨੀਸ਼ ਕੁਮਾਰ, ਬਲਜੀਤ ਸਿੰਘ ਬੱਲੀ ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਲੋਂ 11 ਇਤਿਹਾਸਕ ਗੁਰੂ ਘਰਾਂ ਦੀ ਯਾਤਰਾ ਕਰਵਾਈ <br/> ਅਗਲੀ ਖ਼ਬਰ ਮਾਵਾਂ ਦਾ ਕਰਜ਼ ਮਨੁੱਖ ਸੱਤ ਜਨਮ ਲੈ ਕੇ ਵੀ ਨਹੀਂ ਉਤਾਰ ਸਕਦਾ - ਜਥੇਦਾਰ ਨਿਰਭੈ ਸਿੰਘ ਮਾਂਹਮਦਪੁਰ
Ad Position 24