ਸ਼ੇਰਪੁਰ, 8 ਅਪ੍ਰੈਲ (ਮੇਘ ਰਾਜ ਜੋਸ਼ੀ) - ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਮਾ. ਹਰਬੰਸ ਸਿੰਘ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਕੁਲਵੰਤ ਸਿੰਘ ਬੂੰਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿਛਲੇ ਦਿਨੀਂ ਲੋਕ ਅਰਪਨ ਕੀਤੀ ਆਪਣੀ ਕਾਵਿ ਪੁਸਤਕ 'ਅਤੀਤ 'ਚ ਡੁੱਬਿਆ ਵਰਤਮਾਨ' ਹਾਜ਼ਰੀਨ ਪਾਠਕਾਂ ਨੂੰ ਭੇਟ ਕੀਤੀ | ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਅÏਲਖ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀਆਂ ਵਿਸ਼ੇਸ਼ ਮੀਟਿੰਗਾਂ ਸਬੰਧੀ ਜਾਣੂ ਕਰਵਾਇਆ ਅਤੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜੋ 26 ਅਪ੍ਰੈਲ ਨੂੰ ਬਰਨਾਲਾ ਵਿਖੇ 3 ਸਾਲਾ ਜਨਰਲ ਇਜਲਾਸ ਸਬੰਧੀ ਜਾਣਕਾਰੀ ਦਿੱਤੀ | ਸਾਹਿਤ ਸਭਾ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਤੇ ਮਾਸਟਰ ਕੁਲਵੰਤ ਸਿੰਘ ਬੂੰਗਾ ਦੀ ਕਿਤਾਬ 'ਅਤੀਤ 'ਚ ਡੁੱਬਿਆ ਵਰਤਮਾਨ' ਉੱਤੇ ਗੋਸ਼ਟੀ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ | ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਕਿਹਾ ਕਿ ਕਾਲਾ ਬੂਲਾ ਵਿਖੇ ਸਥਾਪਿਤ ਗੁਰਨਾਮ ਸਿੰਘ ਭੱਠਲ ਯਾਦਗਾਰੀ ਲਾਇਬਰੇਰੀ ਕਮੇਟੀ ਦੀ ਚੋਣ ਕਰਵਾਉਣ ਉਪਰੰਤ ਸਮਾਗਮ ਸਬੰਧੀ ਕਮੇਟੀ ਨਾਲ ਵਿਚਾਰ ਕਰ ਕੇ ਸਮਾਗਮ ਉਲੀਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਭਾ ਦੇ ਮੈਂਬਰ ਨਿਰਮਲ ਸਿੰਘ ਨੋਕਵਾਲ ਦੇ ਨਾਵਲ 'ਚੜ੍ਹਦੇ ਲਹਿੰਦੇ ਪਰਛਾਵੇਂ' ਉੱਤੇ ਗੋਸ਼ਟੀ ਸਮਾਗਮ ਕਰਵਾਉਣ ਲਈ ਪਰਿਵਾਰ ਨਾਲ ਵਿਚਾਰ ਕਰ ਕੇ ਉਨ੍ਹਾਂ ਦੇ ਜੱਦੀ ਪਿੰਡ ਬੜੀ ਵਿਖੇ ਸਮਾਗਮ ਉਲੀਕਿਆ ਜਾਵੇਗਾ | ਕਰਮਿੰਦਰ ਸਿੰਘ ਲਾਲੀ ਹੇੜੀਕੇ, ਬਲਵੰਤ ਕੌਰ ਘਨੌਰੀ, ਖੁਸ਼ਪ੍ਰੀਤ ਕੌਰ ਬਾਵਾ, ਮਨਦੀਪ ਸ਼ਾਇਰ ਟਿੱਬਾ, ਮਾ. ਜੋਗਿੰਦਰ ਸਿੰਘ ਨਾਗ, ਮਾਸਟਰ ਸੁਖਦੀਪ ਸਿੰਘ ਚਹਿਲ, ਮਾ. ਮਹਿੰਦਰ ਪ੍ਰਤਾਪ, ਹਰਜੀਤ ਸਿੰਘ ਕਾਤਿਲ, ਕੁਲਵੰਤ ਸਿੰਘ ਬੂੰਗਾ, ਸੁਖਦੇਵ ਸਿੰਘ ਅÏਲਖ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |