ਅਹਿਮਦਗੜ੍ਹ, 9 ਅਪ੍ਰੈਲ (ਸੁਖਜੀਤ ਸਿੰਘ ਖੇੜਾ)-ਸੂਬਾ ਕਮੇਟੀ ਦੇ ਸੱਦੇ ਤੇ 66 ਕੇ ਵੀ ਗਰਿੱਡ ਅਹਿਮਦਗੜ੍ਹ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਅਹਿਮਦਗੜ੍ਹ ਵੱਲੋਂ ਇੱਕ ਵਿਸ਼ਾਲ ਧਰਨਾ ਸੁਖਚਰਨਜੀਤ ਸ਼ਰਮਾ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਅਹਿਮਦਗੜ੍ਹ ਦੀ ਅਗਵਾਈ ਹੇਠ ਦਿੱਤਾ ਗਿਆ | ਜਿਸ ਵਿੱਚ ਡਿਜੀਟਲ ਸਰਟੀਫਿਕੇਟ ਦੀ ਨੀਤੀ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਇੱਥੋਂ ਦੇ ਵਧੀਕ ਨਿਗਰਾਨ ਇੰਜੀਨੀਅਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਜਾਇਜ਼ ਮੰਗਾਂ ਮੰਨਣ ਦੀ ਪੁਰਜ਼ੋਰ ਅਪੀਲ ਕੀਤੀ ਗਈ | ਬੋਲਣ ਵਾਲੇ ਬੁਲਾਰਿਆਂ ਵਿੱਚ ਰਣਜੀਤ ਸਿੰਘ ਪੰਧੇਰ, ਪਿ੍ਤਪਾਲ ਸਿੰਘ ਪ੍ਰਧਾਨ ਟੀਐੱਸਯੂ ਮੰਡਲ ਅਹਿਮਦਗੜ੍ਹ, ਆਸ਼ੂ ਕੁਮਾਰ ਮੀਤ ਪ੍ਰਧਾਨ ਸੁਖਚਰਨਜੀਤ ਸ਼ਰਮਾ ਪ੍ਰਧਾਨ ਪੈਨਸ਼ਨਰ ਯੂਨੀਅਨ, ਜਸਵਿੰਦਰ ਸਿੰਘ ਪੰਨੂ ਸਕੱਤਰ ਨੇ ਬੋਲਦਿਆਂ ਕਿਹਾ ਕਿ ਮਾਨਯੋਗ ਹਾਈਕੋਟ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਡੀ ਏ ਦਾ ਬਕਾਇਆ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ | ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕੇ ਮੁਲਾਜ਼ਮਾਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ 200 ਰੁਪੈ ਟੈਕਸ ਬੰਦ ਕੀਤਾ ਜਾਵੇ 2.59 ਨਾਲ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ 19/3/26 ਦੀ ਮੀਟਿੰਗ ਵਿੱਚ ਹੋਏ ਫ਼ੈਸਲੇ ਸੂਬਾ ਕਮੇਟੀ ਹੀ ਰੱਦ ਕਰ ਚੁੱਕੀ ਹੈ, ਇਸ ਲਈ ਦੁਬਾਰਾ ਮੀਟਿੰਗ ਕਰ ਕੇ ਮੰਗਾਂ ਨੂੰ ਲਾਗੂ ਕੀਤਾ ਜਾਏ ਅਤੇ ਤੁਰੰਤ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜਸਵੀਰ ਸਿੰਘ, ਰੂਪ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ ਬੇਰਕਲਾਂ, ਹਾਕਮ ਸਿੰਘ ਪੋਹੀੜ, ਜਸਵੰਤ ਸਿੰਘ, ਆਤਮਾ ਸਿੰਘ, ਭਰਪੂਰ ਸਿੰਘ ਆਦਿ ਹਾਜ਼ਰ ਸਨ |