08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚੇਅਰਮੈਨ ਕੁਤਬਾ, ਖ਼ਾਲਸਾ, ਸ਼ੇਰਪੁਰ ਨੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 10-04-2026
ਸ਼ੇਰਪੁਰ, 9 ਅਪੈ੍ਰਲ (ਦਰਸ਼ਨ ਸਿੰਘ ਖੇੜੀ) - ਇਲਾਕਾ ਸ਼ੇਰਪੁਰ ਦੇ ਨਾਮਵਰ ਅਕਾਲੀ ਆਗੂ ਸਰਪੰਚ ਗੁਰਮੀਤ ਸਿੰਘ ਮਾਂਹਮਦਪੁਰ ਦੇ ਮਾਤਾ ਸੁਰਜੀਤ ਕੌਰ ਦੇ ਨਾਸ਼ਵਾਨ ਸੰਸਾਰ ਤੋਂ ਕੂਚ ਕਰਨ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਵਲੋਂ ਲਗਾਤਾਰ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ ਨੇ ਕਿਹਾ ਕਿ ਮਾਂ ਧਰਤੀ ਦੇ ਤਲ ਤੇ ਤੁਰਦਾ, ਫਿਰਦਾ ਅਤੇ ਦਿਸਦਾ ਰੱਬ ਹੈ | ਪੁੱਤਰਾਂ ਨੂੰ ਲੋਰੀਆਂ, ਦਾਤਾਂ, ਬਰਕਤਾਂ ਅਤੇ ਰਹਿਮਤਾਂ ਬਖ਼ਸ਼ਣ ਵਾਲੀ ਮਾਤਾ ਦਾ ਸੰਸਾਰ ਤੋਂ ਕੂਚ ਕਰ ਜਾਣਾ ਬਹੁਤ ਹੀ ਅਕਹਿ ਤੇ ਅਸਹਿ ਹੈ | ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਬਰਨਾਲਾ, ਬਲਤੇਜ ਸਿੰਘ ਰੂੜਗੜ, ਰਮਨਦੀਪ ਸਿੰਘ ਮੁਹਾਲੀ, ਮਨਜੀਤ ਸਿੰਘ ਚੀਮਾ, ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਧਾਰਮਿਕ ਸ਼ਖ਼ਸੀਅਤ ਸੰਤ ਹਾਕਮ ਸਿੰਘ ਗੰਡੇਵਾਲ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਸਰਕਲ ਪ੍ਰਧਾਨ ਸ਼ੇਰਪੁਰ ਜਸਵਿੰਦਰ ਸਿੰਘ ਦੀਦਾਰਗੜ, ਸਾਬਕਾ ਸਰਪੰਚ ਗ਼ਰੀਬ ਸਿੰਘ ਛੰਨਾਂ, ਡਾਕਟਰ ਈਸਰਪਾਲ ਸਿੰਘ ਪੰਜਗਰਾਈਆਂ, ਇਕਬਾਲ ਸਿੰਘ ਸੰਧੂ ਮਾਹਮਦਪੁਰ, ਇੰਦਰਜੀਤ ਸਿੰਘ ਸੰਧੂ ਮਾਹਮਦਪੁਰ, ਜਥੇਦਾਰ ਨਿਰਭੈ ਸਿੰਘ ਮਾਹਮਦਪੁਰ, ਸੀਨੀਅਰ ਆਗੂ ਕੁਲਵੰਤ ਸਿੰਘ ਟਿੱਬਾ, ਸੁਖਵਿੰਦਰ ਸਿੰਘ ਮਾਹਮਦਪੁਰ, ਮਹਿਕਮ ਸਿੰਘ ਦੀਦਾਰਗੜ, ਗੁਰਜੀਤ ਸਿੰਘ ਈਸਾਪੁਰ, ਸੁਖਵਿੰਦਰ ਸਿੰਘ ਬੋਬੀ ਰੂੜਗੜ, ਸੁਖਦੀਪ ਸ਼ਰਮਾ ਰੂੜਗੜ, ਸਵਿੰਦਰਪਾਲ ਸਿੰਘ ਰਾਜੂ ਖੇੜੀ, ਬਲਵਿੰਦਰ ਸਿੰਘ ਬਾਦਸ਼ਾਹਪੁਰ, ਨਾਜ਼ਮ ਸਿੰਘ ਹੇੜੀਕੇ, ਦਰਸ਼ਨ ਸਿੰਘ ਮਾਹਮਦਪੁਰ, ਬਲਿਹਾਰਾ ਸਿੰਘ ਜ਼ੈਲਦਾਰ ਮਾਹਮਦਪੁਰ, ਭਰਪੂਰ ਸਿੰਘ, ਦਰਸ਼ਨ ਸਿੰਘ ਫਰਵਾਲੀ, ਸੁਖਦੇਵ ਸਿੰਘ ਧਨੇਸਰ, ਡਾਕਟਰ ਹਰਦੀਪ ਸਿੰਘ ਰੰਧਾਵਾ ਮਾਹਮਦਪੁਰ, ਬਲਜਿੰਦਰ ਸਿੰਘ ਪੰਚ, ਹਰਬੰਸ ਸਿੰਘ ਮਾਹਮਦਪੁਰ ਆਦਿ ਆਗੂਆਂ ਨੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਪ੍ਰੀਵਾਰ ਨਾਲ ਦੁੱਖ ਵੰਡਾਇਆ | ਉਨ੍ਹਾਂ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੁਪਹਿਰ 11 ਤੋ 1 ਵਜ਼ੇ ਤੱਕ ਅੱਜ 10 ਅਪ੍ਰੈਲ ਦਿਨ ਸ਼ੁੱਕਰਵਾਰ ਅਨਾਜ਼ ਮੰਡੀ ਮਾਹਮਦਪੁਰ (ਸੰਗਰੂਰ) ਵਿਖੇ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਹਿਮਾਨ ਦੀ ਅਗਵਾਈ ਹੇਠ ਹਲਕੇ ਵਿੱਚ ਵਿਕਾਸ ਦੀ ਲਹਿਰ ਤੇਜ਼ - ਸੀਨੀਅਰ ਆਪ ਆਗੂ ਅਗਲੀ ਖ਼ਬਰ ਕਿਸਾਨ ਵੀਰ ਸੁੱਕੀ ਤੇ 12 ਫ਼ੀਸਦੀ ਨਮੀ ਵਾਲੀ ਕਣਕ ਹੀ ਮੰਡੀ 'ਚ ਲੈ ਕੇ ਆਉਣ - ਪ੍ਰਧਾਨ ਬੜੈਚ
Ad Position 24