16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ਼ੀਤਲ ਗੈਸ ਏਜੰਸੀ ਦੀਆਂ ਆਪ ਹੁਦਰੀਆਂ ਤੋਂ ਲੋਕ ਡਾਹਢੇ ਪ੍ਰੇਸ਼ਾਨ, ਬਜ਼ੁਰਗ ਅÏਰਤ ਖਾ ਰਹੀ ਹੈ ਠੋਕਰਾਂ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਲੌਂਗੋਵਾਲ, 9 ਅਪ੍ਰੈਲ (ਸ.ਸ.ਖੰਨਾ, ਵਿਨੋਦ)-ਪਿਛਲੇ ਮਹੀਨੇ ਤੋਂ ਸੁਰਖ਼ੀਆਂ ਵਿੱਚ ਬਣੀ ਹੋਈ ਸ਼ੀਤਲ ਗੈਸ ਏਜੰਸੀ ਵਲੋਂ ਲਗਾਤਾਰ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ | ਸਿਲੰਡਰ ਨਾਲ ਜ਼ਬਰੀ ਪਾਈਪ ਦੇਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਕਈ ਹੋਰ ਖਪਤਕਾਰਾਂ ਨੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ | ਖਪਤਕਾਰਾਂ ਦਾ ਦੋਸ਼ ਹੈ ਕਿ ਲੌਂਗੋਵਾਲ ਸ਼ਹਿਰੀ ਖੇਤਰ ਨਾਲ ਸੰਬਧਿਤ ਹੋਣ ਦੇ ਬਾਵਜੂਦ ਵੀ ਇੱਥੇ 48 ਦਿਨ ਬਾਅਦ ਵੀ ਸਿਲੰਡਰ ਬੁੱਕ ਨਹੀਂ ਹੋ ਰਿਹਾ | ਕੁਝ ਮਾਮਲੇ ਅਜਿਹੇ ਵੀ ਹਨ ਜਿੱਥੇ ਖਪਤਕਾਰ ਨੂੰ ਸਿਲੰਡਰ ਬੁੱਕ ਹੋਣ ਦਾ ਸੁਨੇਹਾ ਤਾਂ ਆ ਜਾਂਦਾ ਹੈ ਪ੍ਰੰਤੂ ਜਦੋਂ ਖਪਤਕਾਰ ਸਿਲੰਡਰ ਲੈਣ ਜਾਂਦਾ ਹੈ ਤਾਂ ਅੱਗਿਓਾ ਸਿਲੰਡਰ ਡਲਿਵਰ ਹੋ ਜਾਣ ਦਾ ਜਵਾਬ ਮਿਲਦਾ ਹੈ | ਇਸ ਖੇਤਰ ਵਿਚ ਜਿੱਥੇ ਲੋਕ ਆਪਣੀਆਂ ਕਾਪੀਆਂ ਤੇ ਸਿਲੰਡਰ ਲੈਣ ਲਈ ਮਾਰੇ ਮਾਰੇ ਫਿਰ ਰਹੇ ਹਨ ਉੱਥੇ ਇੱਥੇ ਕਾਲਾ ਬਜ਼ਾਰੀਆਂ ਦੀ ਚਾਂਦੀ ਬਣੀ ਹੋਈ ਹੈ | ਇੱਥੇ ਬਲੈਕ ਵਿਚ 24-25 ਸੌ ਰੁਪਏ ਵਿਚ ਸਿਲੰਡਰ ਸ਼ਰੇਆਮ ਮਿਲਦਾ ਹੈ | ਖਪਤਕਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਤਾਜ਼ਾ ਮਿਸਾਲ ਅੱਜ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਪੱਤੀ ਰੰਧਾਵਾ ਦੀ ਵਿਧਵਾ ਅÏਰਤ ਸੁਖਦੇਵ ਕੌਰ 72 ਸਾਲਾ ਨੇ ਗੈਸ ਏਜੰਸੀ ਵਾਲਿਆਂ ਵੱਲੋਂ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ | ਉਸ ਦਾ ਦਾ ਕਹਿਣਾ ਕਿ ਉਸ ਵੱਲੋਂ 26 ਮਾਰਚ ਨੂੰ ਆਪਣਾ ਸਿਲੰਡਰ ਬੁੱਕ ਕਰਵਾਇਆ ਗਿਆ ਸੀ | ਪਰ ਜਦੋਂ ਉਨ੍ਹਾਂ ਨੂੰ ਸਿਲੰਡਰ ਦੇਣ ਵਾਲੇ ਮੁਲਾਜ਼ਮ ਵੱਲੋਂ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਲੋਹਾ ਖੇੜਾ ਰੋਡ 'ਤੇ ਖਾਲੀ ਸਿਲੰਡਰ ਅਤੇ ਆਪਣੀ ਕਾਪੀ ਨਾਲ ਲਿਆਉਣ ਲਈ ਕਿਹਾ ਉਹ ਖਾਲੀ ਸਿਲੰਡਰ ਤੇ ਕਾਪੀ ਲੈ ਕੇ ਉਸ ਮੁਲਾਜ਼ਮ ਕੋਲ ਗਏ ਤਾਂ ਉਸ ਦਾ ਕਹਿਣਾ ਸੀ ਇਹ ਸਿਲੰਡਰ ਤੁਹਾਡਾ ਨਹੀਂ ਹੈ, ਇਹ ਤਾਂ ਕਿਸੇ ਹੋਰ ਪਿੰਡ ਦੀ ਅÏਰਤ ਦੇ ਨਾਂਅ 'ਤੇ ਬੁੱਕ ਹੋਇਆ ਹੈ | ਜਦੋਂ ਕਿ ਸੁਖਦੇਵ ਕੌਰ ਨੇ ਇਹ ਸਿਲੰਡਰ 26 ਮਾਰਚ ਨੂੰ ਆਪਣੇ ਪੁੱਤਰ ਹਰਜੀਤ ਦੇ ਫ਼ੋਨ ਤੋਂ ਬੁੱਕ ਕੀਤਾ ਹੋਇਆ ਸੀ ਅਤੇ ਗੈਸ ਕਨੈੱਕਸ਼ਨ ਦੀ ਕਾਪੀ ਤੇ ਫ਼ੋਨ ਨੰਬਰ ਆਪਣੇ ਪੁੱਤਰ ਦਾ ਹੀ ਦਿੱਤਾ ਹੋਇਆ ਹੈ | ਉਕਤ ਮੁਲਾਜ਼ਮ ਵੱਲੋਂ ਇਸ ਬਜ਼ੁਰਗ ਅÏਰਤ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਤੁਸੀਂ ਏਜੰਸੀ ਵਿਚ ਜਾ ਕੇ ਆਪਣਾ ਨੰਬਰ ਠੀਕ ਕਰਵਾ ਲਵੋ ਬਜ਼ੁਰਗ ਅÏਰਤ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਗੈਸ ਏਜੰਸੀ ਵਿੱਚ ਗਏ ਅਤੇ ਦੋ ਘੰਟੇ ਏਜੰਸੀ ਦੇ ਬਾਹਰ ਖੜਨ ਤੋਂ ਬਾਅਦ ਇੱਕ ਮੁਲਾਜ਼ਮ ਵੱਲੋਂ ਅੰਦਰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਖਾਲੀ ਹੱਥ ਵਾਪਸ ਕਰ ਦਿੱਤਾ ਕਿ ਇਹ ਫ਼ੋਨ ਨੰਬਰ ਤੁਹਾਡਾ ਕਿਸੇ ਹੋਰ ਕਨੈੱਕਸ਼ਨ ਦੀ ਕਾਪੀ 'ਤੇ ਚੜਿ੍ਹਆ ਹੋਇਆ ਹੈ | ਸੁਖਦੇਵ ਕੌਰ ਦਾ ਕਹਿਣਾ ਹੈ ਕਿ ਏਜੰਸੀ ਵਾਲੇ ਮੈਨੂੰ ਜਾਣ ਬੁਝ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਹਨ ਮੈਂ 72 ਸਾਲਾ ਵਿਧਵਾ ਅÏਰਤ ਜ਼ਿਆਦਾ ਤੁਰ ਫਿਰ ਨਹੀਂ ਸਕਦੀ ਪਰ ਮੇਰਾ ਬੁੱਕ ਕਰਵਾਇਆ ਗਿਆ ਗੈਸ ਸਿਲੰਡਰ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਬਗੈਰ ਬੁੱਕ ਕਰਵਾਏ ਸਿਲੰਡਰ ਡਲਿਵਰ ਹੋ ਜਾਣ ਦੇ ਮੈਸੇਜ ਆ ਰਹੇ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਏਜੰਸੀ ਸੰਚਾਲਕਾਂ ਵੱਲੋਂ ਫ਼ਰਜ਼ੀ ਸੇਲ ਪਾਈ ਜਾ ਰਹੀ ਹੈ | ਇੰਨਾ ਹੀ ਨਹੀਂ ਖੇਤਰ ਵਿਚ ਸਿਲੰਡਰ ਸਪਲਾਈ ਕਰਨ ਵਾਲੇ ਵਾਹਨ ਵੀ ਨਾ ਮਾਤਰ ਨਜ਼ਰ ਆ ਰਹੇ ਹਨ ਜਿਸ ਕਾਰਨ ਗੈਸ ਏਜੰਸੀ ਦੇ ਦਫ਼ਤਰ ਅੱਗੇ ਲੰਮੀਆਂ ਕਤਾਰਾਂ ਲੱਗਣ ਲੱਗੀਆਂ ਹਨ ਅਤੇ ਸਿਲੰਡਰ ਮਿਲਣ ਦੀ ਆਸ ਵਿਚ ਲੋਕ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਹਨ | ਲੋਕਾਂ ਦੀ ਮੰਗ ਹੈ ਕਿ ਇਸ ਏਜੰਸੀ ਦੇ ਪ੍ਰਬੰਧਕਾਂ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇ ਆਦੇਸ਼ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸੰਗਰੂਰ 'ਚ 36 ਘੰਟਿਆਂ 'ਚ 12 ਗਊਆਂ ਹਾਦਸੇ ਦਾ ਸ਼ਿਕਾਰ ਅਗਲੀ ਖ਼ਬਰ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ 105 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ
Ad Position 24