ਸ਼ੇਰਪੁਰ, 10 ਅਪ੍ਰੈਲ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) - ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਸ਼ੇਰਪੁਰ ਵਿਖੇ ਪੰਚਾਇਤ ਸੰਮਤੀ ਸ਼ੇਰਪੁਰ ਦੇ ਨਵੇਂ ਚੇਅਰਮੈਨ ਚਰਨ ਸਿੰਘ ਖੇੜੀ ਅਤੇ ਉਪ ਚੇਅਰਮੈਨ ਰਮਨਦੀਪ ਕੌਰ ਘਨੋਰੀ ਦੀ ਤਾਜਪੋਸ਼ੀ ਸਮਾਰੋਹ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਸੁਖਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਮ ਘਰਾਂ ਨਾਲ ਸੰਬੰਧਿਤ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਚਰਨ ਸਿੰਘ ਖੇੜੀ ਅਤੇ ਰਮਨਦੀਪ ਕੌਰ ਘਨੋਰੀ ਨੂੰ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ 'ਤੇ ਮੁਬਾਰਕਬਾਦ ਦਿੰਦਿਆਂ ਆਗੂਆਂ ਨੇ ਉਮੀਦ ਜਤਾਈ ਕਿ ਉਹ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਇਲਾਕੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣਗੇ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਓਐਸਡੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ, ਚੇਅਰਮੈਨ ਤਰਸੇਮ ਸਿੰਘ ਕਾਨੇਕੇ, ਚੇਅਰਮੈਨ ਸਤਨਾਮ ਸਿੰਘ ਧੂਰੀ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ੇਰਪੁਰ ਸੰਜੀਵ ਕੁਮਾਰ, ਲੇਖਾਕਾਰ ਨਵਦੀਪ ਸਿੰਘ, ਪਟਵਾਰੀ ਰਾਜਵਿੰਦਰ ਸਿੰਘ, ਲੋਕ ਸੇਵਾ ਖ਼ੂਨਦਾਨ ਕਲੱਬ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਵਿੱਕੀ ਨੰਗਲ, ਦਰਸੀ ਗੰਡੇਵਾਲ, ਗੁਰਜੰਟ ਸਿੰਘ ਸੰਧੂ ਗੰਡੇਵਾਲ, ਹੰਸਾ ਗੰਡੇਵਾਲ, ਪੰਚ ਹਰਮੇਲ ਸਿੰਘ ਹੇਲੀ ਖੇੜੀ, ਆੜਤੀਆ ਨਛੱਤਰ ਸਿੰਘ ਖੇੜੀ, ਜਗਰੂਪ ਸਿੰਘ ਖੇੜੀ, ਅਨਵਰ ਸ਼ੇਰਪੁਰ, ਬਲਵਿੰਦਰ ਸਿੰਘ ਬਿੰਦਾ, ਹਾਕਮ ਸਿੰਘ ਖੇੜੀ, ਸਰਪੰਚ ਦਵਿੰਦਰ ਸਿੰਘ ਬਧੇਸ਼ਾ, ਹਰਜਿੰਦਰ ਸਿੰਘ ਕਝਲਾ, ਚਮਕੌਰ ਸਿੰਘ ਗਰੇਵਾਲ ਗੁੰਮਟੀ, ਨੰਬਰਦਾਰ ਪਰਮਿੰਦਰ ਸਿੰਘ ਖੇੜੀ, ਸਰਪੰਚ ਜਸਵੰਤ ਸਿੰਘ ਬਾਦਸਾਪੁਰ, ਮਾਸਟਰ ਭੋਲਾ ਸਿੰਘ ਸੰਘੇੜਾ, ਠੇਕੇਦਾਰ ਹਾਕਮ ਸਿੰਘ ਸਰਪੰਚ ਰਣਜੀਤ ਸਿੰਘ ਕਾਲਾ ਬੂਲ, ਦੀਪੀ ਗੁੰਮਟੀ, ਹੈਪੀ ਅÏਲਖ ਸ਼ੇਰਪੁਰ, ਪੰਚਾਇਤ ਅਫ਼ਸਰ ਰਾਜਪਾਲ ਸਿੰਘ, ਸਕੱਤਰ ਟੋਨਾ ਸਿੰਘ, ਸਕੱਤਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਸ਼ੇਰਪੁਰ, ਰੁਪਿੰਦਰ ਸਿੰਘ, ਮਨਜੀਤ ਸਿੰਘ ਲੱਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਮੌਜੂਦ ਸਨ |