ਪੰਜਾਬ ਸਰਕਾਰ ਤੱਕ ਨੰਬਰਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ-ਮਹਿੰਦਰ ਸਿੰਘ ਚੂੰਘਾਂ
ਅਜੀਤ ਡੈਸਕ
11-04-2026
ਮਲੇਰਕੋਟਲਾ, 10 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਇਕਾਈ ਜ਼ਿਲ੍ਹਾ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਮਲੇਰਕੋਟਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਮਹਿੰਦਰ ਸਿੰਘ ਚੂੰਘਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿਚ ਨੰਬਰਦਾਰਾਂ ਨਾਲ ਕੀਤੇ ਵਾਅਦੇ ਜਿਵੇਂ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕਰਨਾ ਅਤੇ ਮਾਣ ਭੱਤਾ 5 ਹਜ਼ਾਰ ਰੁਪਏ ਕਰਨਾ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ਵਿਚ ਆਇਆਂ ਨੂੰ ਪੰਜਵਾਂ ਸਾਲ ਲੱਗ ਗਿਆ ਹੈ, ਪਰੰਤੂ ਪੰਜਾਬ ਸਰਕਾਰ ਅਜੇ ਤੱਕ ਨੰਬਰਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸਿਰਫ਼ ਤੇ ਸਿਰਫ਼ ਟਾਲ-ਮਟੋਲ ਵਾਲੀ ਨੀਤੀ ਹੀ ਅਪਣਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਨੰਬਰਦਾਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਹਨ ਅਤੇ ਸਾਡੀ ਐਸੋਸੀਏਸ਼ਨ ਵੱਲੋਂ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸ਼ਿਆਮਕਰਨ ਤਿੜਕੇ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਨਵ-ਨਿਯੁਕਤ ਨੰਬਰਦਾਰ ਗੁਰਵੀਰ ਸਿੰਘ ਗੁਆਰਾ ਨੂੰ ਸਿਰਪਾਓ ਪਾਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਹਥਨ, ਜਨਰਲ ਸਕੱਤਰ ਸੁਖਵਿੰਦਰ ਸਿੰਘ ਆਦਮਪਾਲ, ਖ਼ਜ਼ਾਨਚੀ ਹਰਪਾਲ ਸਿੰਘ ਮਾਣਕਮਾਜਰਾ ਅਤੇ ਖ਼ਜ਼ਾਨਚੀ ਗੁਰਜੰਟ ਸਿੰਘ ਸਰਵਰਪੁਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧਨੋਂ, ਮੀਤ ਪ੍ਰਧਾਨ ਗੁਰਮੇਲ ਸਿੰਘ ਗੁਆਰਾ ਅਤੇ ਧਰਮਿੰਦਰ ਸਿੰਘ ਦੱਲਣਵਾਲ, ਮਨਜੀਤ ਸਿੰਘ ਭੈਣੀ ਖ਼ੁਰਦ ਮੈਂਬਰ, ਹਰਚੇਤ ਸਿੰਘ ਫੈਜ਼ਗੜ੍ਹ, ਹਾਕਮ ਸਿੰਘ ਗੁਆਰਾ, ਸੁਖਮਿੰਦਰ ਸਿੰਘ ਆਹਨ ਖੇੜੀ, ਕੁਲਦੀਪ ਸਿੰਘ ਮਾਣਕਵਾਲ, ਕੁਲਦੀਪ ਸਿੰਘ ਹਥੋਆ, ਦਲਵਿੰਦਰ ਸਿੰਘ ਹਥੋਆ, ਅਨਵਰ ਅਲੀ, ਹਰਪਾਲ ਸਿੰਘ ਸੰਗਾਲੀ, ਜਰਨੈਲ ਸਿੰਘ ਅਮੀਰ ਨਗਰ ਦੁੱਲਮਾਂ, ਜਰਨੈਲ ਸਿੰਘ ਭੁੱਲਰ ਦੁੱਲਮਾ ਅਤੇ ਤੇਜਿੰਦਰ ਸਿੰਘ ਸ਼ੇਰਵਾਨੀਕੋਟ ਮੌਜੂਦ ਸਨ |