ਕੁੱਪ ਕਲਾਂ, 10 ਅਪ੍ਰੈਲ (ਸੁਖਜਿੰਦਰ ਸਿੰਘ ਝੱਲ) - ਪੰਜ ਪਿੰਡਾਂ ਦੇ ਆਧਾਰਿਤ ਸਹਿਕਾਰੀ ਸਭਾ ਮੰਡੀਆਂ ਦੀ ਸਰਬਸੰਮਤੀ ਨਾਲ ਸੰਪੰਨ ਹੋਈ ਚੋਣ ਵਿੱਚ ਕੈਨੇਡਾ ਵਿਖੇ ਉੱਘੇ ਕਾਰੋਬਾਰੀ ਵਜੋਂ ਸਥਾਪਿਤ ਸੁਖਦੇਵ ਸਿੰਘ ਸਾਹੀ ਮੰਡੀਆ ਦੇ ਧੜੇ ਨਾਲ ਸੰਬੰਧਿਤ ਪਰਮਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਸਹਿਕਾਰੀ ਸਭਾ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਮੰਡੀਆਂ ਨਾਲ ਪਿੰਡ ਮੰਡੀਆਂ ਤੋਂ ਇਲਾਵਾ ਛੋਕਰਾਂ, ਬਦੇਸ਼ੇ, ਦੱਲਣਵਾਲ ਅਤੇ ਜੱਟੂਆਂ ਦੇ ਕਿਸਾਨ ਜੁੜ ਕੇ ਲਾਹਾ ਪ੍ਰਾਪਤ ਕਰਦੇ ਹਨ, ਇਸ ਹੋਈ ਚੋਣ ਦੌਰਾਨ ਪ੍ਰਧਾਨ ਪਰਮਜੀਤ ਸਿੰਘ ਤੋਂ ਇਲਾਵਾ ਭੁਪਿੰਦਰ ਸਿੰਘ ਅਤੇ ਅਮਰਜੀਤ ਕੌਰ ਨੂੰ ਮੀਤ ਪ੍ਰਧਾਨ, ਸੰਤੋਖ ਸਿੰਘ ਸਕੱਤਰ, ਬਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਅਤੇ ਜਸਵੀਰ ਸਿੰਘ ਨੂੰ ਕੋਆਪਟ ਮੈਂਬਰ ਲਿਆ ਗਿਆ | ਸਹਿਕਾਰੀ ਸਭਾ ਮੰਡੀਆਂ ਦੀ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਅਹੁਦੇਦਾਰਾਂ ਧੰਨਵਾਦ ਕੀਤਾ ਗਿਆ | ਇਸ ਚੋਣ ਪ੍ਰਕਿਰਿਆ ਦੌਰਾਨ ਹਾਜ਼ਰ ਰਹੇ ਸੁਖਦੇਵ ਸਿੰਘ ਸਾਹੀ ਮੰਡੀਆਂ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ | ਇਸ ਚੋਣ ਵਿੱਚ ਸਾਬਕਾ ਚੇਅਰਮੈਨ ਬਲਬੀਰ ਸਿੰਘ ਜੱਟੂਆ, ਜਸਵੀਰ ਸਿੰਘ ਚੀਮਾ, ਮੰਡੀਆਂ, ਬਲਰਾਜ ਸਿੰਘ ਸਰਪੰਚ ਦੱਲਣਵਾਲ, ਗੁਰਚਰਨ ਸਿੰਘ ਸਾਬਕਾ ਇੰਸਪੈਕਟਰ ਛੋਂਕਰਾ, ਸਾਹਬ ਸਿੰਘ ਸਾਬਕਾ ਸਰਪੰਚ ਛੋਕਰਾਂ, ਹਰਬੰਸ ਸਿੰਘ ਮੰਡੀਆਂ, ਪਰਮਿੰਦਰ ਸਿੰਘ ਮੰਡੀਆਂ, ਅਮਰਜੀਤ ਸਿੰਘ ਮੰਡੀਆਂ, ਸਰਪੰਚ ਸਤਵਿੰਦਰ ਸਿੰਘ ਬਦੇਸ਼ੇ, ਸੁਰਿੰਦਰ ਸਿੰਘ ਬਦੇਸ਼ੇ, ਗੁਰਪ੍ਰੀਤ ਸਿੰਘ ਗੋਪੀ ਬਦੇਸ਼ੇ, ਪਰਮਜੀਤ ਸਿੰਘ ਸਰਪੰਚ ਜੱਟੂਆਂ, ਈਸਰ ਸਿੰਘ ਦੱਲਣਵਾਲ, ਐਸ ਪੀ ਦਲਜੀਤ ਸਿੰਘ ਮੰਡੀਆਂ, ਸੰਦੀਪ ਸਿੰਘ ਸਾਹੀ ਮੰਡੀਆਂ ਆਦਿ ਦਾ ਅਹਿਮ ਯੋਗਦਾਨ ਰਿਹਾ |