16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਥਕ ਅਕਾਲੀ ਲਹਿਰ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮਾਲੇਰਕੋਟਲਾ, 10 ਅਪ੍ਰੈਲ (ਅਜੀਤ ਬਿਊਰੋ) - ਪੰਥਕ ਅਕਾਲੀ ਲਹਿਰ ਵਲੋਂ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕਵੀਸ਼ਰ ਪ੍ਰੀਤ ਸਿੰਘ ਸੰਦਲ ਦੇ ਕਵੀਸ਼ਰੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ | ਪੰਥਕ ਅਕਾਲੀ ਲਹਿਰ ਦੇ ਅਹੁਦੇਦਾਰਾਂ ਤੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਸੇਵਾਦਾਰ ਹਲਕਾ ਪਾਇਲ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਸਿੱਖ ਇਤਿਹਾਸ, ਖਾਲਸਾ ਸਾਜਨਾ ਦਿਵਸ ਉਦੇਸ਼, ਉਪਦੇਸ਼ ਤੇ ਸਿਧਾਂਤਾਂ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ 13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੋਈ ਮਮੂਲੀ ਘਟਨਾ ਨਹੀਂ ਸੀ | ਇਸ ਘਟਨਾ ਨੇ ਹਿੰਦੁਸਤਾਨ ਦੀ ਦਸ਼ਾ, ਦਿਸ਼ਾ ਅਣਖ ਤੇ ਗੈਰਤ ਨੂੰ ਕੌਮੀ ਜਜ਼ਬੇ ਦੀ ਪੁੱਠ ਚਾੜੀ | ਉਨ੍ਹਾਂ ਕਿਹਾ ਕਿ ਇਹ ਸਮਾਜਿਕ ਬਰਾਬਰਤਾ, ਵਿਲੱਖਣ ਪਹਿਚਾਣ, ਵੱਖਰਾ ਸਰੂਪ, ਕੁਰਬਾਨੀ, ਸ਼ਹਾਦਤ ਤੇ ਪੰਚ ਪ੍ਰਧਾਨੀ ਪ੍ਰਥਾ ਦਾ ਇਤਿਹਾਸਿਕ ਦਿਨ ਸੀ | ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੀ ਨੀਂਹ ਵੀ ਇਸੇ ਦਿਨ ਰੱਖੀ ਸੀ | ਜਥੇਦਾਰ ਸਰੌਦ ਨੇ ਕਿਹਾ ਕਿ ਗੁਰੂ ਸਾਹਿਬ ਦੇ ਮਹਾਨ ਪਰਉਪਕਾਰਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਲਈ ਖਾਲਸਾ ਸਾਜਨਾ ਦਿਵਸ ਪੰਥਕ ਅਕਾਲੀ ਲਹਿਰ ਲਈ ਪ੍ਰੇਰਨਾ ਸਰੋਤ ਹੈ ਤੇ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮਹਾਨ ਇਤਿਹਾਸਿਕ ਦਿਹਾੜਾ ਹੈ, ਜਿਸ ਤੇ ਪਹਿਰਾ ਦੇਣ ਲਈ ਅਸੀਂ ਹਮੇਸ਼ਾ ਬਚਨਬੱਧ ਰਹਾਂਗੇ | ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਨਿਰਮਲ ਸਿੰਘ ਕੁਹਲੀ ਕਲਾਂ, ਸਾਬਕਾ ਸਰਪੰਚ ਕਰਮ ਸਿੰਘ ਪੱਲਾ, ਸਾਬਕਾ ਸਰਪੰਚ ਜਸਵੰਤ ਸਿੰਘ ਬੇਰ ਕਲਾਂ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਪਿ੍ਤਪਾਲ ਸਿੰਘ ਜਰਗ, ਸਾਬਕਾ ਸਰਪੰਚ ਬਲਦੇਵ ਸਿੰਘ ਜਰਗੜੀ, ਸਰਪੰਚ ਜਸਵੰਤ ਸਿੰਘ ਮਦਨੀਪੁਰ, ਸਰਪੰਚ ਜਗਰੂਪ ਸਿੰਘ ਉਕਸੀ, ਸਾਬਕਾ ਮੈਂਬਰ ਬਲਾਕ ਸੰਮਤੀ ਦਰਸ਼ਨ ਸਿੰਘ ਰੱਬੋਂ, ਸਰਪੰਚ ਸਿਕੰਦਰ ਸਿੰਘ ਲਸਾੜ੍ਹਾ, ਜਥੇਦਾਰ ਨਾਜਰ ਸਿੰਘ ਲਸਾੜ੍ਹਾ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ, ਸਾਬਕਾ ਸਰਪੰਚ ਕੁਲਜਿੰਦਰ ਸਿੰਘ ਮਾਂਗੇਵਾਲ, ਸਰਪੰਚ ਰਬਨਪਾਲ ਸਿੰਘ ਧਮੋਟ ਖੁਰਦ, ਸਰਪੰਚ ਸਿੰਦਰਪਾਲ ਸਿੰਘ ਚੋਮੋ, ਸਰਪੰਚ ਸੁਖਵਿੰਦਰ ਸਿੰਘ ਲਹਿਲ ਸਾਬਕਾ ਸਰਪੰਚ, ਬਲਜੀਤ ਸਿੰਘ ਕਿਲ੍ਹਾ ਹਾਂਸ, ਸਾਬਕਾ ਸਰਪੰਚ ਹਰਮਹੇਸ ਸਿੰਘ ਕਟਾਹਰੀ, ਸਰਪੰਚ ਸੁਖਵਿੰਦਰ ਸਿੰਘ ਕਿਲ੍ਹਾ ਹਾਂਸ, ਕਿਸਾਨ ਆਗੂ ਕੁਲਵੰਤ ਸਿੰਘ ਚੋਮੋ, ਨੰਬਰਦਾਰ ਭਰਪੂਰ ਸਿੰਘ ਮਾਲੋ ਦੌਦ, ਨੰਬਰਦਾਰ ਪਲਵਿੰਦਰ ਸਿੰਘ ਸੇਖਾ, ਬਲਵਿੰਦਰ ਸਿੰਘ ਸਿਰਥਲਾ, ਰਣਵੀਰ ਸਿੰਘ ਰੋੜ੍ਹੀਆਂ ,ਬਹਾਦਰ ਸਿੰਘ ਸੋਮਲਖੇੜ੍ਹੀ, ਇੰਦਰਜੀਤ ਸਿੰਘਕੁਲਾੜ੍ਹ, ਬਲਵਿੰਦਰ ਸਿੰਘ ਝੱਮਟ, ਸਰਪੰਚ ਸਿੰਗਾਰਾ ਸਿੰਘ ਪੰਧੇਰ ਖੇੜ੍ਹੀ, ਸਾਬਕਾ ਸਰਪੰਚ ਕਰਨੈਲ ਸਿੰਘ ਰੌਸੀਆਣਾ, ਸਾਬਕਾ ਸਰਪੰਚ ਬਲਜੀਤ ਸਿੰਘ ਜੀਰਖ, ਮਨਦੀਪ ਸਿੰਘ ਸੋਹੀਆਂ, ਮਨਜੀਤ ਸਿੰਘ ਸੀਹਾਂ ਦੌਦ, ਸਾਬਕਾ ਸਰਪੰਚ ਪਰਮਜੀਤ ਸਿੰਘ ਝੱਮਟ, ਅਮਰੀਕ ਸਿੰਘ ਪੰਚ ਬੇਰ ਕਲਾਂ, ਨੰਬਰਦਾਰ ਹਰਮਨਜੀਤ ਸਿੰਘ ਘੁਡਾਣੀ ਕਲਾਂ, ਨੰਬਰਦਾਰ ਦਰਸ਼ਨ ਸਿੰਘ ਜੰਡਾਲੀ, ਕਿਸਾਨ ਆਗੂ ਲਾਡੀ ਉਕਸੀ, ਦਲਜੀਤ ਸਿੰਘ ਕੁਹਲੀ ਖੁਰਦ, ਜਸਵੰਤ ਸਿੰਘ ਪਟਵਾਰੀ ਧਮੋਟ ਕਲਾਂ, ਗੁਰਦੀਪ ਸਿੰਘ ਫ਼ੌਜੀ ਦਾਉਮਾਜਰਾ, ਦਰਸ਼ਨ ਸਿੰਘ ਜੋਗੀਮਾਜਰਾ, ਆੜ੍ਹਤੀ ਸੁਖਪਾਲ ਸਿੰਘ ਜੀਰਖ, ਆੜ੍ਹਤੀ ਸੁਖਵੰਤ ਸਿੰਘ ਪੰਧੇਰ ਖੇੜ੍ਹੀ, ਨੰਬਰਦਾਰ ਕਸਮੀਰ ਸਿੰਘ ਬਰਮਾਲੀਪੁਰ, ਗੋਲਡੀ ਮਕਸੂਦੜਾ ਇੰਚਾਰਜ ਸੋਸ਼ਲ ਮੀਡੀਆ ਸੈੱਲ, ਡਾ. ਭਰਪੂਰ ਸਿੰਘ ਧੌਲ

Ad Position 22
No active advertisement
ਪਿਛਲੀ ਖ਼ਬਰ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਮੰਡੀਆਂ ਦੇ ਫੜ ਸਾਫ਼ ਕਰਨ ਕਿਸਾਨ ਵਿਚਾਰੇ ਅਨਾਜ ਮੰਡੀ ਛਾਹੜ ਖੋਲ੍ਹ ਰਹੀ ਮਾਰਕੀਟ ਕਮੇ... ਅਗਲੀ ਖ਼ਬਰ ਸਹਿਕਾਰੀ ਸਭਾ ਮੰਡੀਆਂ ਦੀ ਚੋਣ 'ਚ ਪਰਮਜੀਤ ਸਿੰਘ ਬਣੇ ਪ੍ਰਧਾਨ ਸੁਖਦੇਵ ਸਾਹੀ ਧੜਾ ਹੋਇਆ ਕਾਬਜ਼, ਗੱਜਣਮਾਜਰਾ ਦਾ ਕੀਤਾ ਧ...
Ad Position 24