16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲੌਂਗੋਵਾਲ ਬਣਿਆ ਨਰਕ ਦਾ ਨਮੂਨਾ, ਵੱਡੇ-ਵੱਡੇ ਗੰਦਗੀ ਦੇ ਢੇਰ ਬਣ ਗਏ ਹਨ ਲੌਂਗੋਵਾਲ ਦੇ ਮੱਥੇ 'ਤੇ ਕਲੰਕ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਲੌਂਗੋਵਾਲ, 10 ਅਪ੍ਰੈਲ (ਵਿਨੋਦ, ਖੰਨਾ)-ਲੌਂਗੋਵਾਲ ਦੀ ਗਾਹੂ ਪੱਤੀ ਵਿਚ ਰਾਮ ਬਾਗ਼ ਰੋਡ ਤੇ ਲੱਗੇ ਗੰਦਗੀ ਦੇ ਢੇਰ ਨੇੜਲੇ ਅੱਧੀ ਦਰਜਨ ਦੇ ਕਰੀਬ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਕਲੰਕਿਤ ਕਰ ਰਹੇ | ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ ਇੱਥੇ ਤਾਂ 24 ਸਾਲਾਂ ਵਿਚ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ | ਬਲਕਿ ਦਿਨੋਂ ਦਿਨ ਇਨ੍ਹਾਂ ਗੰਦਗੀ ਦੇ ਢੇਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ | ਜਦੋਂ ਕਦੇ ਲੋਕਾਂ ਨੇ ਜ਼ਿਆਦਾ ਰੌਲਾ ਪਾਇਆ ਤਾਂ ਕੁੱਝ ਸਮੇਂ ਵਾਸਤੇ ਸਫ਼ਾਈ ਹੁੰਦੀ ਰਹੀ ਪਰ ਪੱਕਾ ਹੱਲ ਕੱਢਣ ਲਈ ਕਿਸੇ ਨੇ ਯਤਨ ਨਹੀਂ ਕੀਤਾ | ਇੱਕ ਪਾਸੇ ਸਰਕਾਰਾਂ ਸਵੱਛ ਭਾਰਤ ਅਭਿਆਨ ਦਾ ਪ੍ਰਚਾਰ ਕਰਦੀਆਂ ਨਹੀਂ ਥੱਕਦੀਆਂ, ਪਰ ਦੂਜੇ ਪਾਸੇ ਸਵੱਛ ਭਾਰਤ ਅਭਿਆਨ ਵਾਲੇ ਅਧਿਕਾਰੀ ਕਦੇ ਇਨ੍ਹਾਂ ਗੰਦਗੀ ਦੇ ਢੇਰਾਂ ਕੋਲ ਨਜ਼ਰ ਨਹੀਂ ਆਏ | ਕੁੱਝ ਸਾਫ਼ ਸੁਥਰੇ ਥਾਵਾਂ ਦੀਆ ਫ਼ੋਟੋਆਂ ਖਿੱਚ ਕੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਅਸਲੀਅਤ ਤੋਂ ਦੂਰ ਰੱਖਦੇ ਹਨ | ਇਸ ਸਬੰਧ ਵਿਚ ਮੰਦਰ ਦੇ ਨੇੜੇ ਇਕੱਠੇ ਹੋਏ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵਿਜੇ ਕੁਮਾਰ ਗੋਇਲ, ਪੁਜਾਰੀ ਪੰਡਤ ਨਰੇਸ਼ ਕੁਮਾਰ ਸ਼ਾਸਤਰੀ, ਭੀਮ ਸੈਨ ਜੈਨ, ਪਿ੍ੰਸੀਪਲ ਜੋਰਾ ਸਿੰਘ ਵਾਲੀਆ, ਬਬਲੀ ਜਿੰਦਲ, ਜਗਤਾਰ ਸਿੰਘ ਕਾਲਾ, ਸੂਬੇਦਾਰ ਲੀਲ੍ਹਾ ਸਿੰਘ, ਪੀਰਖਾਨੇ ਦੇ ਸੇਵਾਦਾਰ ਗਾਜੀ ਖਾਨ, ਪੱਪੂ ਪਰਜਾਪਤ ਨੇ ਕਿਹਾ ਕਿ ਸਫ਼ਾਈ ਕਰਨ ਦੀ ਬਜਾਏ ਨਗਰ ਕੌਂਸਲ ਇੱਥੇ ਖ਼ੁਦ ਹੀ ਗੰਦਗੀ ਫੈਲਾਉਂਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਕਦੇ ਇੱਥੇ ਆ ਕੇ ਮੌਕਾ ਨਹੀਂ ਦੇਖਿਆ | ਕਈ ਥਾਵਾਂ 'ਤੇ ਸੜਕ ਦਾ ਅੱਧਾ ਹਿੱਸਾ ਮਲਬੇ ਅਤੇ ਗੰਦਗੀ ਦੇ ਢੇਰਾਂ ਦੇ ਥੱਲੇ ਹੈ | ਵਰਨਣਯੋਗ ਹੈ ਕਿ ਰਾਮ ਬਾਗ਼, ਸ਼ਾਂਤੀ ਹਾਲ, ਡੇਰਾ ਬਾਬਾ ਰਾਧਿਕਾ ਦਾਸ ਅਤੇ ਲੋਹਾਖੇੜ੍ਹਾ ਪਿੰਡ ਨੂੰ ਜਾਂਦੀ ਇਸ ਸੜਕ ਦੇ ਨੇੜੇ ਪ੍ਰਾਚੀਨ ਸ਼ਿਵ ਮੰਦਰ, ਪੀਰਖਾਨਾ, ਗੁਰਦੁਆਰਾ ਯਾਦਗਾਰ ਸ਼ਹੀਦਾਂ, ਚਰਚ ਆਦਿ ਧਾਰਮਿਕ ਸਥਾਨ ਪੈਂਦੇ ਹਨ | ਇਨ੍ਹਾਂ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਲੋਕ ਗੰਦਗੀ ਦੇ ਢੇਰਾਂ ਦੇ ਕੋਲੋਂ ਨੱਕ 'ਤੇ ਰੁਮਾਲ ਰੱਖ ਕੇ ਲੰਘਣ ਲਈ ਮਜਬੂਰ ਹਨ | ਜਦੋਂ ਸ਼ਰਧਾਲੂ ਆਪਣੇ ਧਰਮ ਸਥਾਨਾਂ ਵਿੱਚ ਮੱਥਾ ਟੇਕਦੇ ਜਾਂ ਪੂਜਾ ਅਰਚਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਗੰਦਗੀ ਦੀ ਬਦਬੋ ਬੇਹੱਦ ਪ੍ਰੇਸ਼ਾਨ ਕਰਦੀ ਹੈ | ਜੇਕਰ ਬਾਰਸ਼ ਹੋ ਜਾਵੇ ਤਾਂ ਇਹ ਇਲਾਕਾ ਸੱਚਮੁੱਚ ਨਰਕ ਬਣ ਜਾਂਦਾ ਹੈ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਹਰ ਸਮੇਂ ਹੀ ਬਣਿਆ ਰਹਿੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦ ਕੋਈ ਅੰਤਿਮ ਯਾਤਰਾ ਰਾਮ ਬਾਗ਼ ਨੂੰ ਜਾਂਦੀ ਹੈ ਤਾਂ ਬਦਬੋ ਤੋਂ ਇਲਾਵਾ ਲੋਕਾਂ ਦੇ ਪੈਰ ਵੀ ਗੰਦਗੀ ਨਾਲ ਲਿੱਬੜ ਜਾਂਦੇ ਹਨ | ਇੱਕ ਪਾਸੇ ਇੱਥੇ ਸਰਕਾਰ ਵੱਲੋਂ ਪੀਰਖਾਨੇ ਦੇ ਨਾਲ ਪਾਰਕ ਅਤੇ ਪਾਣੀ ਵਾਲੀ ਟੈਂਕੀ ਤੋਂ ਇਲਾਵਾ ਨੇੜੇ ਹੀ 11 ਕਰੋੜ ਦੇ ਲਾਗਤ ਨਾਲ ਸਰਕਾਰੀ ਹਸਪਤਾਲ ਬਣਾਇਆ ਜਾ ਰਿਹਾ ਹੈ | ਬਹੁਤ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿਚ ਜਾਣ ਲਈ ਇਸੇ ਰਸਤੇ ਹੀ ਜਾਣਾ ਪੈਦਾ ਹੈ | ਫਿਰ ਵੀ ਇਸ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ | ਇਹ ਕਹਾਣੀ ਸਿਰਫ਼ ਗ਼ਾਹੂ ਪੱਤੀ ਦੀ ਨਹੀਂ ਸਗੋਂ ਕਸਬੇ ਵਿਚ ਅਨੇਕਾਂ ਥਾਵਾਂ 'ਤੇ ਅਜਿਹੇ ਗੰਦਗੀ ਦੇ ਢੇਰ ਲੋਕਾਂ ਨੂੰ ਬਦਬੋ ਅਤੇ ਬਿਮਾਰੀਆਂ ਵੰਡ ਰਹੇ ਹਨ | ਸੁਨਾਮ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਾਲ ਕਿ੍ਸ਼ਨ ਕੋਲ ਲੌਂਗੋਵਾਲ ਨਗਰ ਕੌਂਸਲ ਦਾ ਵਾਧੂ ਚਾਰਜ ਹੈ | ਜਦ ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਕਰਨਾ ਚਾਹਿਆ ਉਨ੍ਹਾਂ ਫ਼ੋਨ ਨਹੀਂ
Ad Position 22
No active advertisement
ਪਿਛਲੀ ਖ਼ਬਰ ਸਿੱਖ ਨੌਜਵਾਨ ਸੁਰਜੀਤ ਸਿੰਘ ਨੇ ਸਾਈਕਲ 'ਤੇ ਕੀਤੀ ਮਾਲੇਰਕੋਟਲਾ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਕਰੀਬ 1800 ਕਿੱਲੋਮੀਟਰ ਲੰ... ਅਗਲੀ ਖ਼ਬਰ ਨਗਰ ਕੌਂਸਲ ਦੇ ਮੌਜੂਦਾ ਹਾਊਸ ਦਾ ਕਾਰਜਕਾਲ ਪੂਰਾ ਹੋਣ 'ਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
Ad Position 24