ਮਾਲੇਰਕੋਟਲਾ, 10 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਸਾਡੇ ਸਮਾਜ ਦੇ ਅੰਦਰ ਕੁਝ ਅਜਿਹੇ ਸਿਰੜੀ ਇਨਸਾਨ ਹੁੰਦੇ ਨੇ ਜੋ ਆਪਣੇ ਦਿ੍ੜ ਤੇ ਮਜ਼ਬੂਤ ਇਰਾਦਿਆਂ ਦੇ ਸਦਕਾ ਦੁਨੀਆਂ ਅੰਦਰ ਕੁਝ ਵੱਖਰਾ ਕਰਨ ਦੇ ਯਤਨਾਂ ਨਾਲ ਕਿਸੇ ਮਰਤਬੇ ਨੂੰ ਹਾਸਲ ਕਰ ਲੈਂਦੇ ਹਨ | ਅਜਿਹਾ ਹੀ ਇੱਕ ਸਿੱਖ ਨੌਜਵਾਨ ਸੁਰਜੀਤ ਸਿੰਘ ਹੈ ਜੋ ਪਿੰਡ ਅਕਬਰਪੁਰ ਛੰਨਾ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ | ਇਸ ਨੌਜਵਾਨ ਨੇ ਸਾਈਕਲ 'ਤੇ ਲਗਭਗ 18 ਦਿਨ ਵਿਚ ਹਜ਼ੂਰ ਸਾਹਿਬ ਨਾਂਦੇੜ ਦਾ ਸਫਰ ਤੈਅ ਕੀਤਾ | ਬੁਲੰਦ ਇਰਾਦਿਆਂ ਦੇ ਮਾਲਕ 43 ਸਾਲਾ ਸੁਰਜੀਤ ਸਿੰਘ ਨੇ 12 ਮਾਰਚ ਨੂੰ ਹਜ਼ੂਰ ਸਾਹਿਬ ਲਈ ਮਲੇਰਕੋਟਲਾ ਤੋਂ ਸਾਈਕਲ 'ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਹਜ਼ੂਰ ਸਾਹਿਬ ਨਾਂਦੇੜ ਪਹੁੰਚਣ ਉਪਰੰਤ ਅਪ੍ਰੈਲ ਨੂੰ ਵਾਪਸ ਪਰਤਿਆ | ਨੌਜਵਾਨ ਸੁਰਜੀਤ ਸਿੰਘ ਨੇ ਮਲੇਰਕੋਟਲਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਕਈ ਵਾਰ ਰਾਹ ਵਿਚ ਲੁਟੇਰਿਆਂ ਨੇ ਲੁੱਟ ਵੀ ਲਿਆ ਪ੍ਰੰਤੂ ਸੰਗਤ ਦੇ ਸਹਿਯੋਗ ਸਦਕਾ ਉਸ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸ੍ਰੀ ਹਜ਼ੂਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ | ਉਸ ਨੇ ਕਿਹਾ ਕਿ ਭਾਵੇਂ ਕਰੀਬ 1800 ਕਿੱਲੋਮੀਟਰ ਦੇ ਸਫ਼ਰ ਦੌਰਾਨ ਰਸਤੇ ਵਿਚ ਉਸ ਦੀ ਸਿਹਤ ਵੀ ਖ਼ਰਾਬ ਹੋਈ ਪ੍ਰੰਤੂ ਕੌਮੀ ਜੋਸ਼ ਤੇ ਕੁਝ ਕਰਨ ਦੀ ਸਮਰੱਥਾ ਨੇ ਉਸ ਦੇ ਇਰਾਦਿਆਂ ਨੂੰ ਡੋਲਣ ਨਾ ਦਿੱਤਾ ਤੇ ਅੰਤ ਉਹ ਆਪਣੇ ਮਿਸ਼ਨ ਵਿਚ ਸਫਲ ਹੋ ਗਿਆ | ਨੌਜਵਾਨ ਦੇ ਪਰਿਵਾਰਿਕ ਮੈਂਬਰ ਲਾਭ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਪੈਂਦੇ ਗੁਰਦੁਆਰਾ ਸਾਹਿਬਾਨ ਵਿਖੇ ਉਹ ਪ੍ਰਸ਼ਾਦਾ ਪਾਣੀ ਛਕਦਾ ਰਿਹਾ ਤੇ ਉਸ ਨੇ ਅੰਮਿ੍ਤਪਾਨ ਵੀ ਉੱਥੇ ਪਹੁੰਚ ਕੇ ਕੀਤਾ | ਉਸ ਦਾ ਟਾਇਰ ਪੈਂਚਰ, ਹਵਾ ਪੰਪ ਆਦਿ ਸਮਾਨ ਨਾਲ ਬੰਨਿ੍ਹਆ ਹੋਇਆ ਸੀ | ਜਿੱਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵਲੋਂ ਇਸ ਦਾ ਸਨਮਾਨ ਕੀਤਾ ਜਾਂਦਾ ਤੇ ਉਸ ਨੂੰ ਸਹਿਯੋਗ ਵੀ ਦਿੱਤਾ ਜਾਂਦਾ | ਸਿੱਖ ਸੰਗਤਾਂ ਵਲੋਂ ਅਗਲੇ ਦਿਨਾਂ ਨੂੰ ਨੌਜਵਾਨ ਸਰਜੀਤ ਸਿੰਘ ਦਾ