ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਹੋਈ 69ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਵਿੱਚ ਪੰਜਾਬ ਦੀ ਇੰਸਪੈਕਟਰ ਹਰਸ਼ਜੋਤ ਕੌਰ ਨੰੂ ਲਿਫ਼ਟਿੰਗ, ਹੈੱਡਿਲੰਗ ਜਾਂਚ ਲਈ ਵਿਗਿਆਨਕ ਸਹਾਇਤਾ ਦੀ ਪੈਕਿੰਗ ਵਿੱਚ ਦੂਸਰਾ ਸਥਾਨ ਹਾਸਲ ਹੋਇਆ ਹੈ | ਪੁਲਿਸ ਇੰਸਪੈਕਟਰ, ਕਲਾਕਾਰ, ਲੇਖਕ ਅਤੇ ਅਦਾਕਾਰਾ ਹਰਸ਼ਜੋਤ ਕੌਰ ਇਸ ਤੋਂ ਪਹਿਲਾ ਲਖਨਾਊ ਵਿੱਚ ਵੀ ਦੋ ਤਮਗੇ ਹਾਸਲ ਕਰ ਚੁੱਕੀ ਹੈ | ਇਸ ਵਾਰ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਟੀਮ ਦੀ ਝੰਡਾ ਬਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਈ | ਉਸ ਨੰੂ ਚਾਂਦੀ ਦਾ ਤਗਮਾ ਦੇਣ ਦੀ ਰਸਮ ਪ੍ਰਭਾਤ ਕੁਮਾਰ ਏ.ਡੀ.ਜੀ.ਪੀ. ਮਹਾਰਾਸ਼ਟਰ ਨੇ ਅਦਾ ਕੀਤੀ | ਇਸ ਮੌਕੇ ਪੁਲਿਸ ਕਮਿਸ਼ਨਰ ਨਵੀਨ ਚੰਦਰਾ ਰੈਡੀ ਵੀ ਮੌਜੂਦ ਸਨ |