14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭਾਜਪਾ ਦੇ ਸਥਾਪਨਾ ਦਿਵਸ ਦੌਰਾਨ ਵੱਡੀ ਗਿਣਤੀ ਵਿੱਚ ਟਕਸਾਲੀ ਆਗੂਆਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 14-04-2026
ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਡਾ. ਸਰਜੀਵਨ ਜਿੰਦਲ ਦੀ ਅਗਵਾਈ ਹੇਠ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ | ਸਥਾਪਨਾ ਦਿਵਸ ਕਮੇਟੀ ਦੇ ਮੈਂਬਰ ਸਚਿਨ ਭਾਰਦਵਾਜ, ਸਰਕਲ ਪ੍ਰਧਾਨ ਰੋਮੀ ਗੋਇਲ, ਸੁਰੇਸ਼ ਬੇਦੀ, ਅਰਵਿੰਦ ਮੋਦਗਿਲ ਅਤੇ ਪੂਨਮ ਰਾਣੀ ਦੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਸ੍ਰੀ ਸੁਖਮਨੀ ਸਾਹਿਬ ਦੇ ਪਾਏ ਪਾਠ ਦੇ ਭੋਗ ਦੌਰਾਨ ਮੰਚ ਦਾ ਸੰਚਾਲਨ ਅਮਨਦੀਪ ਸਿੰਘ ਪੂਨੀਆ ਵਲੋਂ ਕੀਤਾ ਗਿਆ ਜਦ ਕਿ ਜਤਿੰਦਰ ਕਾਲੜਾ ਨੇ ਭਾਜਪਾ ਦੇ ਇਤਿਹਾਸ ਬਾਰੇ ਵਰਕਰਾਂ ਨੂੰ ਜਾਣੂ ਕਰਵਾਇਆ | ਸਮਾਗਮ ਵਿੱਚ ਹਰਦੀਪ ਸਿੰਘ ਗਿੱਲ ਉਪ ਚੇਅਰਮੈਨ ਸਫ਼ਾਈ ਸੇਵਾ ਕਮਿਸ਼ਨ ਭਾਰਤ ਸਰਕਾਰ ਅਤੇ ਸੁਖਵੰਤ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸੰਗਰੂਰ ਭਾਜਪਾ ਦੇ ਫਾੳਾੂਡਰ ਮੈਂਬਰ ਜਿਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਵੱਡਾ ਯੋਗਦਾਨ ਪਾਇਆ ਉਨ੍ਹਾਂ ਵਿੱਚ ਸਤਵੰਤ ਸਿੰਘ ਪੂਨੀਆ, ਜੋਗੀ ਰਾਮ ਸਾਹਨੀ, ਵਾਸਦੇਵ ਆਰੀਆ, ਦਿਆਲ ਨੰਦ, ਕਿ੍ਸ਼ਨ ਕੁਮਾਰ ਮੋਦਗਿੱਲ, ਦੌਲਤ ਰਾਮ, ਰਜਿੰਦਰ ਭੂਸ਼ਨ ਸ਼ਾਸਤਰੀ, ਪੁਸ਼ਪਾ ਸ਼ਰਮਾ, ਹੇਮਰਾਜ, ਤਰਸੇਮ ਸਿੰਗਲਾ, ਅੰਮਿ੍ਤ ਲਾਲ ਜੈਨ, ਕਿ੍ਸ਼ਨ ਲਾਲ, ਅੰਮਿ੍ਤ ਲਾਲ, ਡਾ. ਕਸ਼ਮੀਰੀ ਲਾਲ, ਰਾਮ ਲਾਲ ਸਨਮਾਨਤ ਕੀਤਾ ਗਿਆ | ਕਰਮ ਸਿੰਘ ਲਹਿਲ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਕਾਰ ਸਿੰਘ ਸਿੱਧੂ, ਗੁਰਤੇਜ ਸਿੰਘ ਝਨੇੜੀ, ਰਾਂਝਾ ਬਖ਼ਸ਼ੀ, ਸੇਰਵਿੰਦਰ ਸਿੰਘ, ਨਰਿੰਦਰ ਗੁਪਤਾ, ਪਵਨ ਕੁਮਾਰ ਗਰਗ, ਅਸ਼ੋਕ ਗਰਗ, ਪ੍ਰਦੀਪ ਗਰਗ, ਗਮੀ ਕਲਿਆਣ, ਪੁਰਸ਼ੋਤਮ ਕਾਂਸਲ, ਡਾ. ਭਗਵਾਨ ਸਿੰਘ, ਇੰਦਰਜੀਤ ਸਿੰਘ, ਐਡਵੋਕੇਟ ਲਲਿਤ ਗਰਗ, ਸੁਨੀਲ ਗੋਇਲ ਡਿੰਪਲ, ਗੁਰਜੀਤ ਸਿੰਘ ਘਨੋਰੀ, ਭਗਵੰਤ ਸਿੰਘ, ਅੰਕੁਰ ਜਿੰਦਲ, ਕਮਲਜੀਤ ਗਰਗ, ਕਲਭੂਸ਼ਨ ਗੋਇਲ, ਵਿਕਰਮ ਪਾਲੀ, ਸੁਰਿੰਦਰ ਸ਼ਰਮਾ, ਜਗਦੇਵ ਜਿੰਦਲ, ਨੀਲੂ ਮਿੱਤਲ, ਭੁਪੇਸ਼ ਜਿੰਦਲ, ਸੰਜੀਵ ਕੁਮਾਰ, ਚਰਨਜੀਤ ਸਿੰਘ ਲੱਕੀ, ਨਿਰਭੈ ਸਿੰਘ ਛੰਨਾ, ਵਿਜੈ ਸਾਹਨੀ, ਸਤਪਾਲ ਸਿੰਘ ਅਕੋਈ, ਕੋਮਲ ਰਾਣੀ, ਸੁਮਿਤਰਾ ਰਾਣੀ, ਸਰਲਾ ਰਾਣੀ, ਰੀਣਾ ਪਰੋਚਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਫੂਕੀ ਅਰਥੀ ਅਗਲੀ ਖ਼ਬਰ ਕਣਕ ਨਾਲ ਨੱਕੋ ਨੱਕ ਭਰੀ ਲਹਿਰਾਗਾਗਾ ਦੀ ਅਨਾਜ ਮੰਡੀ, ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਪ੍ਰਗਟਾਇਆ ਰੋਸ
Ad Position 24