ਧੂਰੀ, 13 ਅਪ੍ਰੈਲ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਾਕਮ ਸਿੰਘ ਢਢੋਗਲ ਨੇ ਧੂਰੀ ਵਿਚ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇੱਕ ਕਾਰਜਸ਼ੀਲ ਅਹੁਦੇਦਾਰ ਹਨ ਅਤੇ ਉਹ ਸਦਾ ਹੀ ਆਪਣੀ ਪਾਰਟੀ ਪੁਨਰ ਸੁਰਜੀਤ ਦੇ ਆਗੂਆਂ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ ਤੇ ਰਹਿਣਗੇ ਉਨ੍ਹਾਂ ਕਿਹਾ ਕਿ ਹਲਕੇ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਲੋਂ ਸੋਸ਼ਲ ਸਾਈਟ ਰਾਹੀਂ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਗਿਆ ਪ੍ਰੰਤੂ ਉਹ ਉਨ੍ਹਾਂ ਕੋਲ ਪੁਰਾਣੀ ਭਾਈਚਾਰਕ ਸਾਂਝ ਲਈ ਕੁਝ ਸਮਾ ਬੈਠ ਗਏ ਸਨ | ਜਿਸ ਨੂੰ ਕੁਝ ਹੋਰ ਤਰ੍ਹਾਂ ਦੀ ਸਿਆਸੀ ਰੰਗਤ ਦਿੱਤੀ ਗਈ | ਪਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਅਤੇ ਸਬੰਧ ਨਹੀਂ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੈਂਬਰ ਹਨ ਅਤੇ ਸਦਾ ਹੀ ਰਹਿਣਗੇ | ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਢਢੋਗਲ ਸਾਬਕਾ ਸਰਕਲ ਪ੍ਰਧਾਨ ਬੀਸੀ ਵਿੰਗ ਮੌਜੂਦ ਸਨ |