21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮੂਨਕ ਮੰਡੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 17-04-2026
ਮੂਨਕ, 16 ਅਪ੍ਰੈਲ (ਭਾਰਦਵਾਜ,ਸਿੰਗਲਾ) - ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਖ਼ਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਅਨਾਜ ਮੰਡੀ ਮੂਨਕ ਵਿਖੇ ਕੁਲਵਿੰਦਰ ਸਿੰਘ ਸਰਪੰਚ ਪਾਪੜਾ ਦੀ ਕਣਕ ਦੀ ਢੇਰੀ ਦੀ ਵਿਧੀਵਤ ਢੰਗ ਨਾਲ ਬੋਲੀ ਕਰਵਾਉਣ ਉਪਰੰਤ ਕੀਤਾ, ਇਸ ਮੌਕੇ ਉਨ੍ਹਾਂ ਨਾਲ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਕੁਮਾਰ ਗੋਇਲ ਸਾਬਕਾ ਐਕਸੀਅਨ, ਮਹਿੰਦਰ ਸਿੰਘ ਕੁਦਨੀ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਸ਼ੀਸ਼ਪਾਲ ਆਨੰਦ ਚੇਅਰਮੈਨ ਲਹਿਰਾ, ਪੀ ਏ ਰਕੇਸ਼ ਗੁਪਤਾ, ਰਾਜਕੁਮਾਰ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੂਨਕ, ਰਿੰਕੂ ਸਿੰਘ ਕੁਦਨੀ, ਇੰਸਪੈਕਟਰ ਪਨਸ਼ਪ ਸੰਦੀਪ ਨੈਨ, ਸਕੱਤਰ ਮਾਰਕੀਟ ਕਮੇਟੀ ਮੂਨਕ, ਵਿਨੇ ਗਰਗ, ਫੂਡ ਸਪਲਾਈ ਤਰੁਣ ਗੋਇਲ, ਸੰਦੀਪ ਸਿੰਗਲਾ, ਮਨੀਸ਼ ਸਿੰਗਲਾ, ਅਲਬੇਲਰਾਜ ਮੈਨੇਜਰ ਵੇਅਰ ਹਾਊਸ, ਰੁਪਿੰਦਰ ਸਿੰਘ, ਇੰਸਪੈਕਟਰ ਮਲਕੀਤ ਸਿੰਘ, ਅਜੈ ਕੁਮਾਰ ਗਰਗ, ਦੀਪਕ ਸਿੰਗਲਾ, ਕੇਵਲ ਹਰਿਆਉ, ਰਜੇਸ਼ ਬਾਂਡੀ, ਅਸ਼ੋਕ ਸਿੰਗਲਾ, ਜੀਵਨ ਕੁਮਾਰ, ਪਰਸ਼ੋਤਮ ਸਿੰਗਲਾ, ਮੋਹਨ ਸਿੰਘ ਮਕੋਰੜ, ਭੋਲਾ ਸਿੰਘ ਸੇਖੋ, ਦੀਪਕ ਸਿੰਗਲਾ ਰਿੰਕੂ, ਦੀਪਕ ਬਾਂਸਲ, ਨਰਿੰਦਰ ਸਿੰਘ ਸੇਖੋ, ਬੱਬੂ ਸਿੰਗਲਾ, ਮਨੀਮ ਦਰਸ਼ਨ ਸਿੰਘ ਸੈਣੀ, ਸਤੀਸ ਗਰਗ, ਮਿੱਠੂ ਸੈਣੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸ਼ਾਹੀ ਢਾਕਾ ਲਈ 20 ਅਪ੍ਰੈਲ ਨੂੰ ਬੰਗਲਾਦੇਸ਼ ਲਈ ਰਵਾਨਾ ਹੋਵੇਗਾ ਜਥਾ ਅਗਲੀ ਖ਼ਬਰ ਅਮਰਗੜ੍ਹ 'ਚ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
Ad Position 24