ਅੰਮਿ੍ਤਸਰ, 16 ਅਪ੍ਰੈਲ (ਜਸਵੰਤ ਸਿੰਘ ਜੱਸ)-ਸੰਤ ਬਾਬਾ ਸੁੱਖਾ ਸਿੰਘ ਮੁੱਖੀ ਸੰਪ੍ਰਦਾਇ ਕਾਰ ਸੇਵਾ ਸਰਹਾਲੀ (ਤਰਨ ਤਾਰਨ) ਵਲੋਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਮਨਾਉਣ ਅਤੇ ਬੰਗਲਾਦੇਸ਼ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ 40 ਸ਼ਰਧਾਲੂਆਂ ਦਾ ਜਥਾ 20 ਅਪ੍ਰੈਲ ਨੂੰ ਬੰਗਲਾਦੇਸ਼ ਲਈ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਜਾਵੇਗਾ | ਉਕਤ ਜਾਣਕਾਰੀ ਦਿੰਦਿਆਂ ਕਾਰ ਸੇਵਾ ਸੰਪ੍ਰਦਾਇ ਦੇ ਸਕੱਤਰ ਤੇ ਜਥੇ ਦੀ ਅਗਵਾਈ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਜੱਥਾ 20 ਅਪ੍ਰੈਲ ਨੂੰ ਸ਼ਾਮ 6.25 ਵਜੇ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ, ਜੋ 24 ਅਪ੍ਰੈਲ ਦੀ ਸ਼ਾਮ ਨੂੰ ਗੁ: ਨਾਨਕਸ਼ਾਹੀ ਢਾਕਾ ਬੰਗਲਾ ਦੇਸ਼ ਪਹੁੰਚੇਗਾ | ਉਨ੍ਹਾਂ ਦੱਸਿਆ ਕਿ 24 ਅਪ੍ਰੈਲ ਨੂੰ ਇਥੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਵੇਗਾ, ਉਪਰੰਤ ਗੁਰਦੁਆਰਾ ਸੰਗਤ ਟੋਲਾ ਢਾਕਾ, ਗੁਰਦੁਆਰਾ ਗੁਰੂ ਨਾਨਕ ਮੰਦਰ ਮੈਮਨ ਸਿੰਘ ਅਤੇ ਗੁਰਦੁਆਰਾ ਸਾਹਿਬ ਚਿਟਗੌਂਗ ਆਦਿ ਦੇ ਦਰਸ਼ਨ ਕਰਨ ਉਪਰੰਤ 2 ਮਈ ਨੂੰ ਅੰਮਿ੍ਤਸਰ ਪਰਤੇਗਾ |