07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੋਈ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਚੰਡੀਗੜ੍ਹ-ਬਠਿੰਡਾ ਮੁੱਖ ਸੜਕ 'ਤੇ ਪਿੰਡ ਰੋਸ਼ਨਵਾਲਾ ਵਿਖੇ ਇੱਕ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ | ਪਿੰਡ ਸੰਗਤਪੁਰਾ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਗੱਗੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ 55 ਸਾਲਾ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਆਪਣੇ ਮੋਟਰਸਾਈਕਲ 'ਤੇ ਰਾਮਪੁਰਾ ਦੀ ਅਨਾਜ ਮੰਡੀ ਵਿੱਚੋਂ ਰਾਤ ਸਮੇਂ ਕਣਕ ਦੀ ਰਾਖੀ ਰੱਖ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ | ਜਦੋਂ ਪਿੰਡ ਰੋਸ਼ਨਵਾਲਾ ਤੋਂ ਸੜਕ ਪਾਰ ਕਰਨ ਲੱਗਿਆ ਤਾਂ ਸੰਗਰੂਰ ਵੱਲੋਂ ਆ ਰਹੀ ਪੀ ਆਰ ਟੀ ਸੀ ਦੀ ਏ.ਸੀ. ਬੱਸ ਦੀ ਲਪੇਟ ਵਿੱਚ ਆ ਗਿਆ | ਜਿਸ ਵਿਚ ਗੁਰਮੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਣ 'ਤੇ ਉਹ ਤੁਰੰਤ ਹਾਦਸਾ ਸਥਾਨ 'ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਸੀ | ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਪੋਸਟ ਮਾਰਟਮ ਕਰਾ ਕੇ ਵਾਰਸਾਂ ਹਵਾਲੇ ਕਰ ਦਿੱਤੀ | ਜਿਸ ਦਾ ਸੇਜ਼ਲ ਅੱਖਾਂ ਨਾਲ ਪਰਿਵਾਰਿਕ ਮੈਂਬਰਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ | ਇਹ ਵੀ ਪਤਾ ਲੱਗਿਆ ਹੈ, ਕਿ ਮਿ੍ਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਵਿਆਹੇ ਹੋਏ ਧੀ-ਪੁੱਤਰ ਅਤੇ ਹੋਰ ਪਰਿਵਾਰ ਛੱਡ ਗਿਆ | ਇਸ ਸਬੰਧੀ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਸੜਕ 'ਤੇ ਲੋਕਾਂ ਵੱਲੋਂ ਬਣਾਏ ਗ਼ੈਰ-ਕਾਨੰੂਨੀ ਕੱਟਾਂ ਕਾਰਨ ਇਹ ਹਾਦਸਾ ਵਾਪਰਿਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਵੱਲੋਂ ਪਿੰਡ ਰੋਸ਼ਨਵਾਲਾ ਨੂੰ ਜਾਣ ਲਈ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਅੱਗੇ ਫ਼ੌਜ ਦੇ ਟਰੇਨਿੰਗ ਸੈਂਟਰ ਦੇ ਗੇਟ ਨੇੜੇ ਕੱਟ ਬਣਿਆ ਹੋਇਆ ਹੈ | ਪਰ ਲੋਕਾਂ ਵੱਲੋਂ ਨਜਾਇਜ਼ ਕੱਟ ਬਣਾ ਕੇ ਆਪਣੇ ਵਾਹਨ ਉੱਥੋਂ ਦੀ ਹੀ ਲੰਘਾਏ ਜਾ ਰਹੇ ਹਨ | ਜਿਸ ਕਰਕੇ ਮੁੱਖ ਸੜਕ 'ਤੇ ਚੱਲਦੇ ਤੇਜ਼ ਰਫ਼ਤਾਰ ਵਾਹਨਾਂ ਦੇ ਅੱਗੇ ਨਜਾਇਜ਼ ਕੱਟਾਂ ਤੋਂ ਲੋਕ ਇੱਕ ਦਮ ਅੱਗੇ ਆ ਜਾਂਦੇ ਹਨ, ਤੇਜ਼ ਰਫ਼ਤਾਰ ਵਾਹਨ ਇੱਕ ਦਮ ਨਾ ਰੁਕਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਹਨ, ਇਹ ਹਾਦਸਾ ਵੀ ਇਸ ਅਣਗਹਿਲੀ ਕਾਰਨ ਵਾਪਰਨ ਬਾਰੇ ਪਿੰਡ ਵਾਸੀਆਂ ਦੱਸਿਆ | ਮੌਕੇ 'ਤੇ ਜਾ ਕੇ ਦੇਖਿਆ ਤਾਂ ਲੋਕ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਨੇੜਿਓਾ ਲੰਘਦੀ ਦਿੱਲੀ-ਕਟੜਾ ਐਕਸਪੈੱ੍ਰਸ ਵੇਅ ਦੇ ਹੇਠਲੇ ਚੌਂਕ ਤੋਂ ਉਲਟ ਪਾਸੇ ਆਉਂਦੇ ਅਤੇ ਆਪਣੇ ਬਣਾਏ ਕੱਟਾਂ ਤੋਂ ਲੰਘਦੇ ਨਜ਼ਰ ਆਏ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਸੀ.ਬੀ.ਐੱਸ.ਈ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 2 ਸ਼ੱਕੀ ਕਾਬੂ <br/>
Ad Position 24