07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾਤ ਅਖਤਰ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ 66 ਅਹੁਦੇਦਾਰ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮਲੇਰਕੋਟਲਾ, 17 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਬੇਟੀ ਮੈਡਮ ਨਿਸ਼ਾਤ ਅਖ਼ਤਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਲੇਰਕੋਟਲਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਲਾ ਦੇ 66 ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਧਾਨ ਮੈਡਮ ਨਿਸ਼ਾਤ ਅਖ਼ਤਰ ਦੀ ਸਿਫ਼ਾਰਸ਼ 'ਤੇ ਸੰਗਠਨ ਸਿਰਜਣਾ ਅਭਿਆਨ ਤਹਿਤ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਵਾਨਗੀ ਨਾਲ ਸੰਗਠਨ ਇੰਚਾਰਜ ਕੈਪਟਨ ਸੰਦੀਪ ਸਿੰਘ ਜਨਰਲ ਸਕੱਤਰ ਦੇ ਦਸਤਖ਼ਤ ਹੇਠ ਜਾਰੀ ਇਸ ਸੂਚੀ ਵਿਚ 11 ਮੀਤ ਪ੍ਰਧਾਨ, 20 ਜਨਰਲ ਸਕੱਤਰ ਅਤੇ 19 ਸਕੱਤਰਾਂ ਸਮੇਤ ਇਕ ਖ਼ਜ਼ਾਨਚੀ, ਤਿੰਨ ਬੁਲਾਰੇ, 1-1 ਦਫ਼ਤਰ, ਪ੍ਰੈੱਸ ਮੀਡੀਆ ਅਤੇ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤੇ ਗਏ ਹਨ | ਨਵੀਂ ਜ਼ਿਲ੍ਹਾ ਕਮੇਟੀ ਵਿਚ ਬਸਾਖਾ ਸਿੰਘ ਮਹੋਲੀ, ਮਨੋਜ ਕੁਮਾਰ ਉੱਪਲ, ਸੁਖਵਿੰਦਰ ਸਿੰਘ ਖ਼ੁਰਦ, ਇਸਹਾਕ ਮੁਹੰਮਦ ਤੱਖਰ, ਸੀਮਾ ਰਾਣੀ ਮਲੇਰਕੋਟਲਾ, ਲਾਲ ਸਿੰਘ ਤੋਲੇਵਾਲ, ਮਹਿਮੂਦ ਰਾਣਾ, ਹਰਵਿੰਦਰ ਸਿੰਘ ਬੂਟਾ, ਹਾਜੀ ਮੁਹੰਮਦ ਸਗੀਰ ਦਹਿਲੀਜ਼ ਕਲਾਂ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਜਗਦੇਵ ਸਿੰਘ ਅਕਬਰਪੁਰ ਛੰਨਾਂ ਸਮੇਤ 11 ਮੀਤ ਪ੍ਰਧਾਨ ਸੁਖਵੀਰ ਸਿੰਘ ਸੁੱਖਾ ਦਸੌਂਧਾ ਸਿੰਘ ਵਾਲਾ, ਰਣਜੀਤ ਸਿੰਘ ਹੁਸੈਨਪੁਰਾ, ਬੁੱਧ ਪ੍ਰਕਾਸ਼ ਸਿੰਘ ਖੱਟੜਾ, ਮਨਪ੍ਰੀਤ ਸਿੰਘ ਬਧਰਾਵਾਂ, ਗੁਰਪ੍ਰੀਤ ਸਿੰਘ ਸ਼ੇਰਗੜ੍ਹ ਚੀਮਾ, ਪਰਮਜੀਤ ਸਿੰਘ ਫਰੀਦਪੁਰ, ਕਮਲਦੀਪ ਕੌਰ ਮਦੇਵੀ, ਬੀਬੀ ਸਾਬਰੀ, ਅੰਮਿ੍ਤਪਾਲ ਸਿੰਘ ਮੋਹਾਲਾ, ਗੁਰਮੀਤ ਸਿੰਘ ਨਾਰੀਕੇ, ਅਸ਼ਵਨੀ ਬਿੱਟੂ ਅਮਰਗੜ੍ਹ, ਬੂਟਾ ਖਾਂ ਸੰਘੇਣ, ਇੰਦਰਜੀਤ ਸਿੰਘ ਨਾਰੋਮਾਜਰਾ, ਰਾਜਵਿੰਦਰ ਸਿੰਘ ਭੋਗੀਵਾਲ, ਗੁਰਪ੍ਰੀਤ ਸਿੰਘ ਸਰੌਦ, ਜਸਵੀਰ ਸਿੰਘ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਢੀਂਡਸਾ, ਰਾਜ ਕੁਮਾਰ ਘਈ ਅਤੇ ਬਲਵਿੰਦਰ ਸਿੰਘ ਦੁੱਲਾ ਨਿਯੁਕਤ ਕੀਤੇ ਗਏ ਹਨ | ਇਨ੍ਹਾਂ ਤੋਂ ਇਲਾਵਾ 20 ਜਨਰਲ ਸਕੱਤਰਾਂ 'ਚ ਗੁਰਬਾਜ਼ ਸਿੰਘ ਹਥਨ, ਸ਼ਿੰਦਰਪਾਲ ਸਿੰਘ ਅਜੀਤ ਸਿੰਘ ਨਗਰ, ਬਲਵੰਤ ਸਿੰਘ ਮਹੋਲੀ ਖ਼ੁਰਦ, ਨਛੱਤਰ ਸਿੰਘ ਰਵਿਦਾਸ ਨਗਰ, ਮੁਹੰਮਦ ਬਸ਼ੀਰ ਜਾਤੀਵਾਲ, ਸੰਦੀਪ ਸਿੰਘ ਅਮਰਗੜ੍ਹ, ਮੁਹੰਮਦ ਬਿਲਾਲ ਧਾਲੀਵਾਲ, ਸੁਹੇਲ ਅਖ਼ਤਰ ਭੁਮਸੀ ਮਲੇਰ, ਕੁਲਜਿੰਦਰ ਸਿੰਘ ਕਾਸਮਪੁਰ, ਕਮਲ ਸਿੰਘ ਕੰਗਣਵਾਲ, ਮੁਹੰਮਦ ਬਕੀਲ ਅੱਬਾਸਪੁਰਾ, ਹਰਜੀਤ ਸਿੰਘ ਬਾਗੜੀਆਂ, ਕੁਲਵੰਤ ਕੌਰ ਉਪੋਕੀ, ਗੁਲਸ਼ਨ ਕੁਮਾਰ ਹਿੰਮਤਾਨਾ, ਤਰਸੇਮ ਸੇਮੀ ਹਿੰਮਤਾਨਾ, ਨਪਿੰਦਰ ਸਿੰਘ ਭੱਟੀਆਂ, ਮਨਦੀਪ ਸਿੰਘ ਬਨਭੌਰਾ, ਤਾਰਾ ਸਿੰਘ ਸਰਵਰਪੁਰ ਅਤੇ ਕੁਲਵਿੰਦਰ ਸਿੰਘ ਬਿਸ਼ਨਗੜ੍ਹ ਸਮੇਤ 19 ਸਕੱਤਰ ਨਿਯੁਕਤ ਕੀਤੇ ਗਏ ਹਨ | ਇਸੇ ਪ੍ਰਕਾਰ ਮੁਹੰਮਦ ਹੁਸੈਨ ਨੂਰ ਬਸਤੀ ਨੂੰ ਜ਼ਿਲ੍ਹਾ ਖਜ਼ਾਨਚੀ, ਸ਼ਹਿਬਾਜ਼ ਹੁਸੈਨ, ਗੁਰਵਿੰਦਰ ਸਿੰਘ ਰਟੌਲ ਅਤੇ ਹਰਜਿੰਦਰ ਸਿੰਘ ਨੱਥੂਮਾਜਰਾ ਨੂੰ ਸਪੋਕਸਪਰਸਨ, ਫ਼ਰਹਾਨ ਅਲੀ ਨੂੰ ਦਫ਼ਤਰ ਇੰਚਾਰਜ, ਮੁਹੰਮਦ ਅਨਵਰ ਮਹਿਬੂਬ ਨੂੰ ਪ੍ਰੈੱਸ ਮੀਡੀਆ ਇੰਚਾਰਜ ਅਤੇ ਵਿਰੇਂਦਰ ਸਿੰਘ ਬਾਗੜੀਆਂ ਨੂੰ ਸੋਸ਼ਲ ਮੀਡੀਆ ਇੰਚਾਰਜ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਬਲਵਿੰਦਰ ਸਿੰਘ ਜਾਗੋਵਾਲ, ਹਰਪਿੰਦਰ ਸਿੰਘ, ਬਲਜਿੰਦਰ ਸਿੰਘ, ਸਤਵੀਰ ਸਿੰਘ, ਸਿਰਾਜ ਮੁਹੰਮਦ, ਮਨਪ੍ਰੀਤ ਸਿੰਘ, ਰਣਜੀਤ ਕੌਰ ਅਤੇ ਪਰਮਜੀਤ ਜੋਸ਼ੀ ਸਪੈਸ਼ਲ ਇਨਵਾਇਟੀ ਮੈਂਬਰ ਹੋਣਗੇ | ਮੈਡਮ ਨਿਸ਼ਾਤ ਅਖ਼ਤਰ ਨੇ ਨਵੀਂ ਬਾਡੀ ਦੇ ਸਮੂਹ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਾਰੇ ਅਹੁਦੇਦਾਰ ਕਾਂਗਰਸ ਪਾਰਟੀ ਦੀ ਮਜ਼ਬੂਤੀ, ਚੜ੍ਹਦੀ ਕਲਾ ਲਈ ਤਨਦੇਹੀ, ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣਗੇ |


Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਪੁਰਾਣੇ ਸਰਕਾਰੀ ਫ਼ੋਨ ਵਰਤਣ ਤੋਂ ਕੀਤਾ ਇਨਕਾਰ <br/> ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਸੀ.ਬੀ.ਐੱਸ.ਈ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24