05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਾਵਰਕਾਮ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ <br/>

Ad Position 21
No active advertisement
ਅਜੀਤ ਡੈਸਕ 19-04-2026
ਲਹਿਰਾ ਗਾਗਾ, 18 ਅਪ੍ਰੈਲ (ਅਸ਼ੋਕ ਗਰਗ)-ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬਿਜਲੀ ਮੰਤਰੀ ਦੇ ਅੱਖੜ ਰਵੱਈਏ ਅਤੇ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ ਲਈ ਉਤਾਵਲੇ ਹੋਣ ਖ਼ਿਲਾਫ਼ ਲਹਿਰਾਗਾਗਾ ਡਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇੰਪਲਾਈਜ਼ ਫੈਡਰੇਸ਼ਨ (ਚਾਹਲ) ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਆਈ.ਟੀ.ਆਈ. ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪਸੋਰ, ਜੰਗੀਰ ਸਿੰਘ, ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਆਗੂ ਰਾਮ ਚੰਦਰ ਸਿੰਘ ਖਾਈ, ਜਸਵਿੰਦਰ ਸਿੰਘ ਜੱਸਾ ਆਗੂਆਂ ਨੇ ਕਿਹਾ ਕਿ ਬਿਜਲੀ ਮੰਤਰੀ ਅਤੇ ਪਾਵਰਕਾਮ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ | ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ | ਮੁਲਾਜ਼ਮਾਂ ਦਾ ਡੀ.ਏ. ਲੰਬੇ ਸਮੇਂ ਤੋਂ ਰੋਕ ਕੇ ਰੱਖਿਆ ਹੋਇਆ ਹੈ, ਜਿਸ ਦੇ ਖ਼ਿਲਾਫ਼ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੇ ਸੰਘਰਸ਼ੀ ਪੜਾਅ ਵਜੋਂ ਪਹਿਲਾਂ ਹੀ ਵਰਕ ਟੂ ਰੂਲ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਅਤੇ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਅਰੰਭ ਦਿੱਤਾ ਜਾਵੇਗਾ | ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਪ੍ਰਤੀ ਆਪਣੀ ਲਾਪਰਵਾਹੀ ਵਾਲੀ ਨੀਤੀ ਨਾ ਛੱਡੀ ਤਾਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਜਗਸੀਰ ਸਿੰਘ ਰਾਮਗੜ੍ਹ, ਗੁਰਛੈਬਰ ਸਿੰਘ, ਜਸਵੀਰ ਸਿੰਘ, ਬਲਵਿੰਦਰਪਾਲ ਕੌਸ਼ਿਕ, ਪ੍ਰਦੀਪ ਕੁਮਾਰ, ਮਨਜੀਤ ਸ਼ਰਮਾ, ਗੁਰਪਿਆਰ ਸਿੰਘ, ਅਮਨਦੀਪ ਗਰਗ ਸੁਪਰਡੈਂਟ, ਹਰਦੀਪ ਸਿੰਘ ਖਾਈ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਦੇ ਵਿਕਾਸ ਲਈ ਮੀਲ ਪੱਥਰ: ਓਵਰ ਬਰਿੱਜ ਦੀ ਉਸਾਰੀ 'ਚ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ <br/> ਅਗਲੀ ਖ਼ਬਰ ਜੱਸੀ ਮੰਨਵੀ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੇ ਅਕਾਲੀ ਆਗੂਆਂ ਵਲੋਂ ਸਵਾਗਤ <br/>
Ad Position 24
No active advertisement