05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਗਵਾਨਪੁਰਾ ਪਿੰਡ ਦੀਆਂ ਰਹਿੰਦੀਆਂ ਮੰਗਾਂ ਜਲਦ ਹੋਣਗੀਆਂ ਪੂਰੀਆਂ - ਵਿਧਾਇਕ ਪੰਡੋਰੀ <br/>

Ad Position 21
No active advertisement
ਅਜੀਤ ਡੈਸਕ 19-04-2026
ਸ਼ੇਰਪੁਰ, 18 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਪਿੰਡ ਭਗਵਾਨਪੁਰਾ ਦੀਆਂ ਰਹਿੰਦੀਆਂ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਅਤੇ ਪਿੰਡ ਨੂੰ ਹਲਕੇ ਭਰ ਵਿਚੋਂ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਭਗਵਾਨਪੁਰਾ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਸਮੇਂ ਕੀਤਾ | ਵਿਧਾਇਕ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕੇ ਦੀਆਂ ਸਾਰੀਆਂ ਸੜਕਾਂ ਨਵੀਆਂ ਬਣਾਉਣ ਤੋਂ ਇਲਾਵਾ ਪਿੰਡਾਂ ਦੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾ ਕੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਹਰ ਖੇਤ ਤੱਕ ਨਹਿਰੀ ਪਾਣੀ, ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਅਤੇ ਮਹਿਲਾਵਾਂ ਨੂੰ 1000 ਤੇ 1500 ਰੁਪਏ ਦੇ ਕੇ ਆਰਥਿਕ ਪੱਖ ਤੋਂ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸ ਮੌਕੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ, ਯੂਥ ਆਗੂ ਤੇ ਮੁੱਖ ਬੁਲਾਰਾ ਚੇਤਨ ਰਿਸ਼ੀ ਚੀਨੂੰ, ਸਰਪੰਚ ਮੈਡਮ ਰੁਪਾਲੀ, ਸਰਿਤਾ ਰਾਣੀ, ਪਰਮਜੀਤ ਕੌਰ, ਮੋਨੂੰ ਸ਼ਰਮਾਂ, ਪ੍ਰਦੀਪ ਰਿਸ਼ੀ, ਹੈਪੀ ਬਾਬਾ (ਸਾਰੇ ਪੰਚ), ਸੀਨੀਅਰ ਆਗੂ ਜਥੇਦਾਰ ਸੁਖਮਿੰਦਰ ਸਿੰਘ ਧਾਲੀਵਾਲ, ਹਲਕਾ ਸੰਗਠਨ ਇੰਚਾਰਜ ਮਹਿਕਪ੍ਰੀਤ ਚੀਮਾ, ਬਿੱਲੂ ਬੜੀ, ਸਰਪੰਚ ਕਾਲਾਬੂਲਾ ਰਣਜੀਤ ਸਿੰਘ, ਹਰਪਾਲ ਸਿੰਘ ਪੋਪੀ ਗੰਡੇਵਾਲ, ਆੜਤੀਆ ਪ੍ਰਧਾਨ ਨਛੱਤਰ ਸਿੰਘ ਖੇੜੀ, ਗੁਰਜੰਟ ਸਿੰਘ ਗੰਡੇਵਾਲ, ਕਮਲਜੀਤ ਕਮਲੀ, ਮਾਸਟਰ ਰਾਮਨਾਥ ਸਿੰਘ, ਅਵਤਾਰ ਸਿੰਘ ਚਹਿਲ, ਰਣਜੀਤ ਸਿੰਘ, ਸਵਰਨ ਸਿੰਘ, ਡਾ. ਨਰੇਸ਼ ਕੁਮਾਰ, ਹੰਸਾਂ ਸਿੰਘ ਗੰਡੇਵਾਲ, ਗੁਰਜੀਤ ਸਿੰਘ ਲਾਲੀ, ਦਰਸ਼ਨ ਸਿੰਘ ਫੌਜੀ, ਸੁਖਜਿੰਦਰ ਸਿੰਘ ਸੁੱਖਾ ਆਦਿ ਆਗੂ ਤੇ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਸਹੀ ਨਾ ਆਉਣ ਅਤੇ ਕਣਕ ਨਾ ਵਿਕਣ ਤੋਂ ਪ੍ਰੇਸ਼ਾਨ ਕਿਸਾਨ ਸੜਕਾਂ 'ਤੇ ਆ ਕੇ ਸੰਘਰਸ਼ ਕਰਨ ਦੇ ਰੌਂਅ 'ਚ - ਕਾ... ਅਗਲੀ ਖ਼ਬਰ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਉੱਤੇ ਕਿਸਾਨਾਂ ਨੇ ਜ਼ਿਲ੍ਹਾ ਸਪਲਾਈ ਕੰਟਰੋਲ ਦੇ ਦਫ਼ਤਰ ਅੱਗੇ ਲਗਾਇਆ ਧਰਨਾ
Ad Position 24
No active advertisement