ਸੁਨਾਮ ਊਧਮ ਸਿੰਘ ਵਾਲਾ, 18 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਡੀ.ਏ.ਵੀ. ਪਬਲਿਕ ਸਕੂਲ, ਸੁਨਾਮ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥਣਾਂ ਲਈ ਇੱਕ ਸਿਹਤ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਨਿਰੁੱਧ ਵਸ਼ਿਸ਼ਟ ਨੇ ਕੀਤੀ | ਇਸ ਸੈਮੀਨਾਰ ਸੁਨਾਮ ਵਿੱਚ ਡਾ. ਅਭਿਸ਼ੇਕ ਵਸ਼ਿਸ਼ਟ ਦੀ ਪਤਨੀ ਅਤੇ ਪਟਿਆਲਾ ਦੇ ਸਾਬਕਾ ਸੀ.ਐਮ.ਓ. ਦੀ ਧੀ ਡਾ. ਪੋਰਸ਼ੀਆ ਰਿਸ਼ੀ ਵਸ਼ਿਸ਼ਟ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਸ ਨੇ ਕਿ ਸਰਕਾਰੀ ਮੈਡੀਕਲ ਕਾਲਜ, ਅੰਮਿ੍ਤਸਰ ਤੋਂ ਆਪਣੀ ਐੱਮ.ਬੀ.ਬੀ.ਐੱਸ. ਅਤੇ ਡੀ.ਐੱਮ.ਸੀ., ਲੁਧਿਆਣਾ ਤੋਂ ਨੀਟ-ਪੀਜੀ ਪੂਰੀ ਕੀਤੀ, ਸੋਨੇ ਦਾ ਤਗਮਾ ਜਿੱਤਿਆ ਸੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੀ.ਸੀ.ਓ.ਐੱਸ., ਪੀ.ਸੀ.ਓ.ਡੀ., ਸੈਨੀਟੇਸ਼ਨ ਅਤੇ ਸਫ਼ਾਈ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ, ਜੋ ਉਨ੍ਹਾਂ ਲਈ ਲਾਭਦਾਇਕ ਸਾਬਤ ਹੋਵੇਗੀ | ਸਕੂਲ ਦੇ ਪਿ੍ੰਸੀਪਲ, ਵਿਜੇ ਪ੍ਰਕਾਸ਼ ਗੁਪਤਾ, ਵਾਈਸ ਪਿ੍ੰਸੀਪਲ ਅੰਤੂ ਗਰਗ ਅਤੇ ਪੂਰਾ ਸਟਾਫ਼ ਇਸ ਮੌਕੇ ਮੌਜੂਦ ਸੀ | ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਡਾਕਟਰ ਪੋਰਸ਼ੀਆ ਵਿਸ਼ਿਸ਼ਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |