21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਸਜਿਦ ਹਾਜੀ ਗੇਂਦਾ ਦਾ ਨੀਂਹ ਪੱਥਰ ਮੁਫ਼ਤੀ ਗਿਆਸ-ਉਦ-ਦੀਨ ਨੇ ਰੱਖਿਆ <br/>

Ad Position 21
No active advertisement
ਅਜੀਤ ਡੈਸਕ 20-04-2026
ਮਲੇਰਕੋਟਲਾ, 19 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਨੰਦਨ ਕਲੋਨੀ, ਨੇੜੇ ਰਹਿਮਾਨ ਬਸਤੀ, ਰਾਏਕੋਟ ਰੋਡ, ਮਲੇਰਕੋਟਲਾ ਵਿਖੇ ਮਰਹੂਮ ਹਾਜੀ ਗੇਂਦਾ ਦੇ ਨਾਂਅ ਤੇ ਨੰਦਨ ਪਰਿਵਾਰ ਦੇ ਅੱਠ ਮੈਂਬਰਾਂ ਬਜ਼ੁਰਗ ਖ਼ੁਸ਼ੀ ਮੁਹੰਮਦ, ਬਜ਼ੁਰਗ ਨੂੰਰ ਮੁਹੰਮਦ, ਮੁਹੰਮਦ ਜਮੀਲ, ਅਹਿਮਦ ਦੀਨ, ਮੁਹੰਮਦ ਦੀਨ, ਅਬਦੁਲ ਸ਼ਕੂਰ, ਅਬਦੁਲ ਗੱਫਾਰ ਅਤੇ ਮੁਹੰਮਦ ਇਰਸ਼ਾਦ ਵੱਲੋਂ ਮਸਜਿਦ ਯਾਨੀਕਿ ਰੱਬ ਦਾ ਘਰ ਬਣਾਉਣ ਲਈ 10 ਵਿਸਵੇ ਜਗ੍ਹਾ ਮਸਜਿਦ ਦੇ ਨਾਂਅ ਵਕਫ਼ (ਦਾਨ) ਕੀਤੀ ਗਈ ਹੈ | ਜਿਸ ਦੇ ਮੱਦੇਨਜ਼ਰ ਅੱਜ ਇੱਕ ਧਾਰਮਿਕ ਸਮਾਰੋਹ ਕਰਵਾਇਆ ਗਿਆ | ਇਸ ਉਪਰੰਤ ਮਰਹੂਮ ਹਾਜੀ ਗੇਂਦਾ ਦੇ ਨਾਂਅ ਤੇ ਨਵੀਂ ਤਾਮੀਰ ਕੀਤੀ ਜਾਣ ਵਾਲੀ ਮਸਜਿਦ ਗੇਂਦਾ ਦਾ ਨੀਂਹ ਪੱਥਰ ਹਜ਼ਰਤ ਮੌਲਾਨਾ ਮੁਫ਼ਤੀ ਜਨਾਬ ਗਿਆਸ-ਉਦ-ਦੀਨ ਸਾਹਿਬ ਅਤੇ ਅਦਾਰਾ ਤਾਮੀਰ-ਏ-ਮਸਜਿਦ ਮਲੇਰਕੋਟਲਾ ਦੇ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਇੱਟ ਰੱਖ ਕੇ ਰੱਖਿਆ ਗਿਆ | ਇਸ ਮੌਕੇ ਮੁਫ਼ਤੀ ਗਿਆਸ-ਉਦ-ਦੀਨ ਵੱਲੋਂ ਸਰਬੱਤ ਦੇ ਭਲੇ ਦੀ ਦੁਆ (ਅਰਦਾਸ) ਕਰਵਾਉਣ ਉਪਰੰਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਨੇਕ ਕੰਮ ਵਿਚ ਤਨ-ਮਨ ਅਤੇ ਧੰਨ ਨਾਲ ਸ਼ਾਮਿਲ ਹੋ ਕੇ ਰੱਬ ਦਾ ਘਰ ਬਣਾਉਣ ਵਿਚ ਸਭ ਨੂੰ ਆਪਣਾ-ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਰੱਬ ਦੇ ਘਰ ਦੀ ਤਾਮੀਰ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਸਕੇ | ਇਸ ਮੌਕੇ ਮਾਸਟਰ ਮੁਹੰਮਦ ਇਕਬਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੇ ਪਤੀ ਮੁਹੰਮਦ ਅਸਲਮ ਵਿਦਿਆਰਥੀ, ਪੱਪੂ ਪਹਿਲਵਾਨ, ਖ਼ੁਸ਼ੀ ਮੁਹੰਮਦ ਸਾਗਰ ਪੈਲੇਸ ਵਾਲੇ, ਬਾਬੂ ਪਹਿਲਵਾਨ, ਮੁਹੰਮਦ ਅਰਸ਼ਦ, ਮੁਹੰਮਦ ਅਮਜ਼ਦ, ਮੁਹੰਮਦ ਰਫ਼ੀਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਸਮਾਰੋਹ 'ਚ ਸ਼ਿਰਕਤ ਕਰਕੇ ਮਸਜਿਦ ਦੀ ਤਾਮੀਰ ਕਰਨ ਲਈ ਆਪਣਾ-ਆਪਣਾ ਵਡਮੁੱਲਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦਾ 10ਵੀਂ ਸੀ.ਬੀ.ਐੱਸ.ਈ. ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ 'ਚ ਮਲੇਰਕੋਟਲਾ ਦੀ ਧੀ ਨੇ ਪੁਲਿਸ ਅਫ਼ਸਰ ਬਣ ਕੇ ਦੇਸ਼ ਦਾ ਵਧਾਇਆ ਮਾਣ
Ad Position 24