21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜ਼ਿਲ੍ਹੇ ਦਾ 10ਵੀਂ ਸੀ.ਬੀ.ਐੱਸ.ਈ. ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਕੈਡਮਿਕ ਵਰਲਡ ਸਕੂਲ ਲਹਿਰਾਗਾਗਾ ਦੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ | (ਵਿਚਕਾਰ) ਬਾਬਾ ਗੰਡਾ ਸਿੰਘ ਸਕੂਲ ਲਾਂਗੜੀਆਂ ਦੀ ਦਸਵੀਂ ਜਮਾਤ ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ | (ਸੱਜੇ) ਅਕਾਲ ਅਕੈਡਮੀ ਚੀਮਾ ਵਿਖੇ ਪਿ੍ੰਸੀਪਲ ਨੀਨਾ ਸ਼ਰਮਾ ਦਸਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਅਕੈਡਮੀ ਸਟਾਫ਼ | ਤਸਵੀਰ; ਅਸ਼ੋਕ ਗਰਗ, ਪਵਿੱਤਰ ਸਿੰਘ, ਗੁਰਜੀਤ ਸਿੰਘ ਚਹਿਲ <br/> 20-04-2026
ਲਹਿਰਾਗਾਗਾ, 19 ਅਪ੍ਰੈਲ (ਅਸ਼ੋਕ ਗਰਗ) - ਸੀ.ਬੀ.ਐਸ.ਈ. ਵੱਲੋਂ ਐਲਾਨ ਕੀਤੇ 10ਵੀਂ ਜਮਾਤ ਦੇ ਨਤੀਜੇ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿੱਚ ਯਸ਼ ਜੈਨ ਨੇ 96.2 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਸਪ੍ਰੀਤ ਕੌਰ ਨੇ 95.6 ਫ਼ੀਸਦੀ ਅੰਕ ਹਾਸਲ ਕਰ ਕੇ ਦੂਸਰਾ ਸਥਾਨ ਅਤੇ ਅਰਸ਼ਪਦੀਪ ਸਿੰਘ ਨੇ 90 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਨੇ 89 ਫ਼ੀਸਦੀ, ਅਰਨੇਤ ਕੌਰ ਨੇ 88.2 ਫ਼ੀਸਦੀ, ਬਵਿਆ ਗਰਗ ਨੇ 87 ਫ਼ੀਸਦੀ, ਨਿਤਿਆ ਸਿੰਗਲਾ ਨੇ 85 ਫ਼ੀਸਦੀ, ਲਵਪ੍ਰੀਤ ਸਿੰਘ ਨੇ 85 ਫ਼ੀਸਦੀ, ਜਸਮੀਨ ਕੌਰ ਨੇ 85 ਫ਼ੀਸਦੀ, ਹਰਜੋਵਨ ਸਿੰਘ ਨੇ 84.4 ਫ਼ੀਸਦੀ, ਸ਼ੁਭਨੀਤ ਨੇ 83.6 ਫ਼ੀਸਦੀ, ਕਮਲਦੀਪ ਕੌਰ ਨੇ 83.4 ਫ਼ੀਸਦੀ, ਏਕਨੂਰ ਕੌਰ ਨੇ 84.2 ਫ਼ੀਸਦੀ, ਹਰਮਨ ਕੌਰ ਨੇ 83.2 ਫ਼ੀਸਦੀ, ਅਜੇਵੀਰ ਸਿੰਘ ਨੇ 83.4 ਫ਼ੀਸਦੀ, ਭੁਪਿੰਦਰ ਸਿੰਘ ਨੇ 83.2 ਫ਼ੀਸਦੀ, ਨਵਦੀਪ ਸਿੰਘ ਨੇ 81 ਫ਼ੀਸਦੀ, ਚਾਰਵੀ ਬਾਂਸਲ ਨੇ 80 ਫ਼ੀਸਦੀ ਅੰਕ ਹਾਸਲ ਕੀਤੇ | ਸਕੂਲ ਦੇ ਪਿ੍ੰਸੀਪਲ ਕੇਸਰੀ ਦੇਵੀ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਅਤੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੇ ਵਿਦਿਆਰਥੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰ ਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਦੇ ਰਹਿਣ |
ਅਮਰਗੜ੍ਹ, (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਿੱਖਿਆ ਦੇ ਖੇਤਰ 'ਚ ਇਲਾਕੇ ਦੀ ਪ੍ਰਸਿੱਧ ਸੰਸਥਾ ਬਾਬਾ ਗੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਂਗੜੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਡਾ: ਸੋਮ ਪ੍ਰਕਾਸ਼ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਕਲਾਸ ਦਾ ਨਤੀਜਾ ਵਿਦਿਆਰਥੀਆਂ ਦੀ ਕਠਿਨ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਨਾਲ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਦੱਸਿਆ ਕਿ ਰਾਜ ਕੌਰ ਨੇ 93% ਅੰਕ ਹਾਸਲ ਕਰ ਕੇ ਪਹਿਲਾ, ਖੁਸ਼ਪ੍ਰੀਤ ਕੌਰ ਨੇ 91.8 % ਅੰਕ ਹਾਸਲ ਦੂਸਰਾ ਅਤੇ ਮਯੰਕ ਨੇ 90% ਅੰਕ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਚੇਅਰਮੈਨ ਅਨੁਜ ਸੂਦ, ਡਾਇਰੈਕਟਰ ਸੁਮਾਨਸੂ ਸੂਦ, ਵਾਈਸ ਪਿ੍ੰਸੀਪਲ ਜਗਤਾਰ ਸਿੰਘ ਤੇ ਡਿਪਟੀ ਸੁਪਰਡੰਟ ਕਮਲਜੀਤ ਸਿੰਘ ਸ਼ੇਰਗਿੱਲ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੰਦੇ ਆ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦੇ ਸਿਰ ਬੰਨਿ੍ਹਆ |
ਅਕਾਲ ਅਕੈਡਮੀ ਚੀਮਾ ਮੰਡੀ-
ਚੀਮਾ ਮੰਡੀ, (ਗੁਰਜੀਤ ਸਿੰਘ ਚਹਿਲ) -ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਦਾ ਦਸਵੀਂ ਜਮਾਤ ਦਾ ਬੋਰਡ ਨਤੀਜਾ ਇਸ ਵਾਰ ਫਿਰ ਸ਼ਾਨਦਾਰ ਰਿਹਾ ਹੈ | ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਨਵੀਂ ਦਿੱਲੀ ਵੱਲੋਂ ਐਲਾਨੇ ਨਤੀਜੇ ਮੁਤਾਬਕ ਅਕੈਡਮੀ ਦੀ ਹੋਣਹਾਰ ਵਿਦਿਆਰਥਣ ਪ੍ਰਨੀਤ ਕੌਰ ਨੇ 99 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਅਸਮੀਨ ਕੌਰ ਨੇ 97 ਫ਼ੀਸਦੀ ਅੰਕ ਅਤੇ ਵੀਨਸ ਢਿੱਲੋਂ ਨੇ 96 ਫ਼ੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਹੈ | ਅਕੈਡਮੀ ਪਿੰ੍ਰਸੀਪਲ ਨੀਨਾ ਸ਼ਰਮਾ ਨੇ ਚੰਗੇ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਅਕੈਡਮੀ ਦੇ ਮਿਹਨਤੀ ਸਟਾਫ਼ ਨੂੰ ਦਿੱਤਾ | ਪਿ੍ੰਸੀਪਲ ਨੀਨਾ ਸ਼ਰਮਾ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪੜਾਈ 'ਚ ਪੂਰਾ ਸਹਿਯੋਗ ਦਿੱਤਾ |
ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਸਨਮਾਨਿਤ
ਮੂਨਕ, (ਵਰਿੰਦਰ ਭਾਰਦਵਾਜ)-ਸੀ.ਬੀ.ਐੱਸ.ਸੀ. 10 ਵੀਂ ਦੀਆਂ ਬੋਰਡ ਪਰੀਖਿਆ ਵਿੱਚ 100 % ਨਤੀਜਾ ਹਾਸਲ ਕਰਨ 'ਤੇ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਅਤੇ ਸਕੂਲ ਪ੍ਰਬੰਧਕ ਸੁਰੇਸ਼ ਮਿੱਤਲ ਵੱਲੋਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਬੱਚਿਆਂ ਦੀ ਕਾਮਯਾਬੀ ਦੇ ਪਿੱਛੇ ਮਾਪਿਆਂ ਦਾ ਸਹਿਯੋਗ ਅਤੇ ਤਿਆਗ ਸਭ ਤੋਂ ਮਹੱਤਵ ਪੂਰਨ ਹੋਣ ਕਰਕੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਜਿਸ ਦੀ ਖ਼ੁਸ਼ੀ 'ਚ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਨਮਾਨ ਪ੍ਰਾਪਤ ਕਰਕੇ ਵਿਦਿਆਰਥੀ ਅਤੇ ਮਾਪੇ ਬਹੁਤ ਖ਼ੁਸ਼ ਨਜ਼ਰ ਆਏ, ਮਾਪਿਆਂ ਨੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ ਅਤੇ ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ |
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਸੀ.ਬੀ.ਐੱਸ. ਈ. ਵਲੋਂ ਸੈਸ਼ਨ 2025–26 ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਦਸਵੀਂ ਕਲਾਸ ਦੇ ਸਾਲਾਨਾ ਨਤੀਜਿਆਂ ਵਿੱਚ ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁੱਜਰਾਂ ਦੇ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਦਾ ਝੰਡਾ ਲਹਿਰਾਉਂਦਿਆਂ ਹੋਇਆ ਮੱਲ੍ਹਾਂ ਮਾਰੀਆਂ ਹਨ | ਗੰਗਾ ਸਕੂਲ ਦਾ ਇਸ ਸਾਲ ਦਾ ਨਤੀਜਾ ਨਾ ਸਿਰਫ਼ ਸ਼ਲਾਘਾਯੋਗ ਰਿਹਾ ਹੈ, ਸਗੋਂ ਸਕੂਲ ਦੇ ਗੌਰਵਮਈ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਵੀ ਜੋੜਿਆ ਹੈ | ਪ੍ਰੀਖਿਆ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣਾ ਦਬਦਬਾ ਬਣਾਈ ਰੱਖਿਆ | ਪਹਿਲੇ ਸਥਾਨ 'ਤੇ ਸੁਜਲ ਦੇਵੀ ਨੇ 97.2% ਅੰਕ ਹਾਸਲ ਕੀਤੇ | ਦੂਜੇ ਸਥਾਨ 'ਤੇ ਐਸ਼ਮੀਨ ਕੌਰ ਨੇ 96.6% ਅੰਕ ਪ੍ਰਾਪਤ ਕੀਤੇ, ਜਦਕਿ ਤੀਜੇ ਸਥਾਨ 'ਤੇ ਐਸ਼ਮੀਨ ਕੌਰ ਅਤੇ ਅਭਿਜੋਤ ਕੌਰ ਨੇ 96.2% ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਂਅ ਰੌਸ਼ਨ ਕੀਤਾ | ਚੌਥੇ ਸਥਾਨ 'ਤੇ ਹਰਮੋਲ ਸਿੰਘ ਨੇ 95.8% ਅਤੇ ਪੰਜਵੇਂ ਸਥਾਨ 'ਤੇ ਅਵਨੀਤ ਕੌਰ ਨੇ 94.8% ਅੰਕ ਪ੍ਰਾਪਤ ਕਰਕੇ ਮੇਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ | ਇਨ•ਾਂ ਤੋਂ ਇਲਾਵਾ, 10 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 12 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਵਲੋਂ ਕੁਲ 252 ਡਿਸਟਿੰਕਸ਼ਨਾਂ ਪ੍ਰਾਪਤ ਕੀਤੀਆਂ ਗਈਆਂ | ਸਕੂਲ ਦੀ ਵਾਈਸ ਚੇਅਰਪਰਸਨ ਮੈਡਮ ਰੀਨਾ ਚੀਮਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈਆਂ ਦਿੱਤੀਆਂ | ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਵੀ ਕਾਮਯਾਬੀ ਲਈ ਸਖ਼ਤ ਮਿਹਨਤ ਕਰਨ ਅਤੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |
ਸੀ.ਬੀ.ਐੱਸ.ਈ. ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿਚੋਂ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਨੇ ਲਹਿਰਾਇਆ ਜਿੱਤ ਦਾ ਪਰਚਮ
ਲਹਿਰਾਗਾਗਾ, (ਅਸ਼ੋਕ ਗਰਗ) - ਸੀ.ਬੀ.ਐੱਸ.ਈ ਨਵੀਂ ਦਿੱਲੀ ਵਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿਚ ਡਾ. ਦੇਵ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਖਾਈ/ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਅਗਲੇਰੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਕੇ ਅਪਣੇ ਅਤੇ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਐੱਮ.ਡੀ. ਪ੍ਰਵੀਨ ਖੋਖਰ, ਪ੍ਰਧਾਨ ਲੱਕੀ ਖੋਖਰ, ਕਾਨੂੰਨੀ ਸਲਾਹਕਾਰ ਐਡਵੋਕੇਟ ਅਨਿਰੁੱਧ ਕੌਸ਼ਲ ਤੋਂ ਇਲਾਵਾ ਪਿ੍ੰਸੀਪਲ ਦੇਵ ਪਰਾਸ਼ਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਇਸ ਕਲਾਸ ਦੇ ਨਤੀਜੇ ਵਿਚੋਂ ਬਹੁਤ ਵੱਡੀ ਸਫਲਤਾ ਹਾਸਲ ਕਰ ਕੇ ਲਹਿਰਾਗਾਗਾ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆਂ ਕਿ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਗਲਾ ਸਪੁੱਤਰ ਗਗਨਦੀਪ ਸਿੰਗਲਾ ਵਾਸੀ ਲਹਿਰਾਗਾਗਾ ਨੇ 97 ਫ਼ੀਸਦੀ, ਨਵਨੀਤ ਕੌਰ ਸਪੁੱਤਰੀ ਸਤਵੀਰ ਸਿੰਘ ਵਾਸੀ ਲਹਿਰਾਗਾਗਾ ਨੇ 93.6 ਫ਼ੀਸਦੀ, ਅਭਿਸ਼ੇਕ ਗੋਇਲ ਸਪੁੱਤਰ ਰਾਜਿੰਦਰ ਕੁਮਾਰ ਵਾਸੀ ਲਹਿਰਾਗਾਗਾ ਨੇ 93.4 ਫ਼ੀਸਦੀ, ਅਰੂਸ਼ੀ ਸਪੁੱਤਰੀ ਮਨੋਜ ਕੁਮਾਰ ਵਾਸੀ ਲਹਿਰਾਗਾਗਾ ਨੇ 91.6 ਫ਼ੀਸਦੀ, ਪੁਲਕਿਤ ਸਿੰਗਲਾ ਸਪੁੱਤਰ ਨਰਿੰਦਰ ਕੁਮਾਰ ਵਾਸੀ ਲਹਿਰਾਗਾਗਾ ਨੇ 89 ਫ਼ੀਸਦੀ, ਹਰਸ਼ ਗਰਗ ਸਪੁੱਤਰ ਵਿਜੈ ਕੁਮਾਰ ਵਾਸੀ ਲਹਿਰਾਗਾਗਾ ਨੇ 86 ਫ਼ੀਸਦੀ, ਜਾਨਵੀ ਸਪੁੱਤਰੀ ਰਮਨ ਕੁਮਾਰ ਵਾਸੀ ਲਹਿਰਾਗਾਗਾ ਨੇ 83 ਫ਼ੀਸਦੀ, ਈਸ਼ ਗਰਗ ਸਪੁੱਤਰ ਪੰਕਜ ਕੁਮਾਰ ਵਾਸੀ ਲਹਿਰਾਗਾਗਾ ਨੇ 82 ਫ਼ੀਸਦੀ, ਪਲਕ ਰਾਣੀ ਸਪੁੱਤਰੀ ਰਾਜੀਵ ਕੁਮਾਰ ਵਾਸੀ ਲਹਿਰਾਗਾਗਾ ਨੇ 81.6 ਫ਼ੀਸਦੀ, ਦਿਲਪ੍ਰੀਤ ਸਿੰਘ ਸਪੁੱਤਰ ਤੇਜਿੰਦਰਪਾਲ ਸਿੰਘ ਵਾਸੀ ਕੋਟੜਾ ਲਹਿਲ ਨੇ 81.6 ਫ਼ੀਸਦੀ, ਸੁਪਿ੍ਆ ਸਪੁੱਤਰੀ ਸੁਰਿੰਦਰ ਪਾਲ ਵਾਸੀ ਲਹਿਰਾਗਾਗਾ ਨੇ 81.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਸਕੂਲ ਦੇ ਇਸ ਸ਼ਾਨਦਾਰ ਨਤੀਜੇ ਦੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਦੇ ਹਤੈਸ਼ੀਆਂ ਤੋਂ ਇਲਾਵਾ ਸਕੂਲ ਦੇ ਮਿਹਨਤੀ ਸਟਾਫ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅਮਰਗੜ੍ਹ ਹਲਕੇ ਦੇ ਲੋਕ ਹੀ ਮੇਰੀ ਅਸਲੀ ਤਾਕਤ-ਜੱਸੀ ਮੰਨਵੀ <br/> ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਮੰਨਵੀ ਵਲੋਂ... ਅਗਲੀ ਖ਼ਬਰ ਮਸਜਿਦ ਹਾਜੀ ਗੇਂਦਾ ਦਾ ਨੀਂਹ ਪੱਥਰ ਮੁਫ਼ਤੀ ਗਿਆਸ-ਉਦ-ਦੀਨ ਨੇ ਰੱਖਿਆ <br/>
Ad Position 24