21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਮੰਨਵੀ ਵਲੋਂ ਸਿਆਸੀ ਪਾਰੀ ਦੇ ਨਵੇਂ ਅਧਿਆਏ ਦਾ ਆਰੰਭ <br/>

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਰਗੜ੍ਹ ਦੇ ਇੰਚਾਰਜ ਬਣਨ ਉਪਰੰਤ ਨੌਜਵਾਨ ਆਗੂ ਜੱਸੀ ਮੰਨਵੀ ਦਾ ਪਿੰਡ ਵਾਸੀ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ | ਤਸਵੀਰ: ਜਤਿੰਦਰ ਮੰਨਵੀ <br/> 20-04-2026
ਅਮਰਗੜ੍ਹ, 19 ਅਪ੍ਰੈਲ (ਜਤਿੰਦਰ ਮੰਨਵੀ)-ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਅਮਰਗੜ੍ਹ ਦੇ ਇੰਚਾਰਜ ਵਜੋਂ ਨਿਯੁਕਤ ਕੀਤੇ ਗਏ ਨੌਜਵਾਨ ਆਗੂ ਜਸਬੀਰ ਸਿੰਘ ਜੱਸੀ ਮੰਨਵੀ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ ਨੇ ਅੱਜ ਆਪਣੇ ਪਿੰਡ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਤੋਂ ਸ਼ੁਕਰਾਨੇ ਦੀ ਅਰਦਾਸ ਕਰ ਕੇ ਆਪਣੀ ਸਿਆਸੀ ਪਾਰੀ ਦੇ ਨਵੇਂ ਅਧਿਆਏ ਦਾ ਆਰੰਭ ਕੀਤਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਜੱਸੀ ਮੰਨਵੀ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ਵਾਸ ਦਵਾਈਆਂ ਕਿ ਉਹ ਸੌੜੀ ਰਾਜਨੀਤੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਸ ਦਾ ਹਰ ਮੋੜ 'ਤੇ ਡਟ ਕੇ ਸਾਥ ਦੇਣਗੇ | ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਜੱਸੀ ਮੰਨਵੀ ਕਾਫ਼ੀ ਭਾਵੁਕ ਨਜ਼ਰ ਆਏ | ਉਨ੍ਹਾਂ ਸਿਰ ਝੁਕਾ ਕੇ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਅਤੇ ਹਲਕੇ ਦੇ ਲੋਕ ਹੀ ਮੇਰੀ ਅਸਲੀ ਤਾਕਤ ਹਨ | ਉਨ੍ਹਾਂ ਦਾ ਪਿਆਰ ਮੇਰਾ ਸਭ ਤੋਂ ਵੱਡਾ ਸਰਮਾਇਆ ਹੈ, ਜਿਸ ਦਾ ਕਰਜ਼ ਮੈਂ ਕਦੇ ਨਹੀਂ ਉਤਾਰ ਸਕਦਾ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਪੰਥਕ ਢਾਡੀ ਬਲਿਹਾਰ ਸਿੰਘ ਢੀਂਡਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਮ ਸਿੰਘ ਸਾਬਕਾ ਸਰਪੰਚ ਮੰਨਵੀ, ਸਾਬਕਾ ਸਰਪੰਚ ਨਰਿੰਦਰ ਸਿੰਘ ਢੀਂਡਸਾ, ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ ਢੀਂਡਸਾ, ਸਾਬਕਾ ਸਰਪੰਚ ਪਰਮੇਸ਼ਰ ਸਿੰਘ, ਉਜਾਗਰ ਸਿੰਘ ਜੱਗਰ, ਹਰਵਿੰਦਰ ਸਿੰਘ, ਸਤਿੰਦਰਪਾਲ ਸਿੰਘ ਕਾਲਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬੁੱਲਾਪੁਰ, ਪ੍ਰਧਾਨ ਹਰਜਿੰਦਰ ਸਿੰਘ ਹਿੰਦ, ਲਾਲੀ ਢੀਂਡਸਾ ਮੰਨਵੀ, ਫੌਜੀ ਹਰੀਦਾਸ, ਹਰਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਗੁਰਾ, ਲਖਵੀਰ ਸਿੰਘ ਲੱਖਾ ਭੁੱਟੇਵਾਲਾ, ਕੇਸਰ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਗੱਡੇ ਨਵੇਂ ਮੀਲ ਪੱਥਰ-ਚੇਅਰਮੈਨ ਢਿੱਲੋਂ/ਚੇਅਰਮੈਨ ਘੁੱਲੀ/ਦਰਸ਼ਨ ਪਾਠਕ ਅਗਲੀ ਖ਼ਬਰ ਅਮਰਗੜ੍ਹ ਹਲਕੇ ਦੇ ਲੋਕ ਹੀ ਮੇਰੀ ਅਸਲੀ ਤਾਕਤ-ਜੱਸੀ ਮੰਨਵੀ <br/> ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਮੰਨਵੀ ਵਲੋਂ...
Ad Position 24