ਮਸਤੂਆਣਾ ਸਾਹਿਬ, 19 ਅਪ੍ਰੈਲ (ਦਮਦਮੀ)-ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਵਿਜੇ ਪਲਾਹਾ ਦੀ ਨਿਗਰਾਨੀ ਹੇਠ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਲਏ ਗਏ ਸਾਲਾਨਾ ਗੁਰਮਤਿ ਇਮਤਿਹਾਨਾਂ ਵਿਚੋਂ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਨਪ੍ਰੀਤ ਕੌਰ ਗੁਰਮਤਿ ਅਧਿਆਪਕ ਵੱਲੋਂ ਟਰੱਸਟ ਵੱਲੋਂ ਆਏ ਭਿੰਦਰ ਸਿੰਘ ਪ੍ਰੋਗਰਾਮ ਮੈਨੇਜਰ ਅਤੇ ਸੁਖਵੀਰ ਸਿੰਘ ਸੁਪਰਵਾਈਜ਼ਰ ਸੁਨਾਮ ਜ਼ੋਨ ਦੇ ਅਕੈਡਮੀ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ | ਭਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਗੁਰਬਾਣੀ ਬਾਰੇ ਚਾਨਣਾ ਪਾਇਆ ਗਿਆ ਅਤੇ ਇਮਤਿਹਾਨਾਂ ਵਿਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਸਮਾਗਮ ਦੇ ਅੰਤ ਵਿੱਚ ਅਕੈਡਮੀ ਦੇ ਪਿ੍ੰਸੀਪਲ ਡਾ. ਵਿਜੇ ਪਲਾਹਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੈਡਮ ਅਨੂੰ ਸ਼ੋਰੀ, ਪਰਮਿੰਦਰ ਕੌਰ ਖਹਿਰਾ, ਤੇਜਿੰਦਰ ਕੌਰ ਗਿੱਲ ਅਤੇ ਹਰਪ੍ਰੀਤ ਕੌਰ ਸਿੱਧੂ ਵੀ ਮੌਜੂਦ ਸਨ |