ਕੁੱਪ ਕਲਾ, 19 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਗੁ: ਸਾਹਿਬ ਬਾਬੇ ਸ਼ਹੀਦਾਂ ਪਿੰਡ ਚੁੱਪਕਾ ਵਿਖੇ ਦਸਤਾਰ ਕੋਚ ਜਸਪਿੰਦਰ ਸਿੰਘ ਗੁੰਮਟੀ ਵਲੋਂ ਇੱਕ ਹਫ਼ਤੇ ਦਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਕੈਂਪ ਦੀ ਸਮਾਪਤੀ ਉਪਰੰਤ ਦੋ ਵਰਗਾਂ ਵਿਚ ਬੱਚਿਆਂ ਦਾ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ | ਛੋਟੇ ਬੱਚਿਆਂ ਵਿਚ ਪਹਿਲਾ ਸਥਾਨ ਕੁਲਵੀਰ ਸਿੰਘ, ਦੂਸਰਾ ਸਥਾਨ ਜਸਮੀਤ ਸਿੰਘ ਅਤੇ ਤੀਸਰਾ ਸਥਾਨ ਅੰਮਿ੍ਤਪਾਲ ਸਿੰਘ ਨੇ ਹਾਸਿਲ ਕੀਤਾ | ਵੱਡੇ ਬੱਚਿਆਂ ਵਿਚ ਪਹਿਲਾ ਸਥਾਨ ਸਹਿਜਪ੍ਰੀਤ ਸਿੰਘ, ਦੂਸਰਾ ਸਥਾਨ ਸਾਹਿਬਦੀਪ ਸਿੰਘ ਅਤੇ ਤੀਸਰਾ ਸਥਾਨ ਗੁਰਸਾਨਵੀਰ ਸਿੰਘ ਨੇ ਹਾਸਿਲ ਕੀਤਾ | ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆ ਨੂੰ ਰਾਜਭਿੰਦਰ ਸਿੰਘ ਬਦੇਸ਼ਾ ਅਤੇ ਹਰਪਾਲ ਸਿੰਘ ਬਦੇਸ਼ਾ ਵਲੋਂ ਦਸਤਾਰ ਦੀ ਪੂਰੀ ਕਿੱਟ (ਪੱਗ, ਫਿਫਟੀ, ਬਾਜ ਅਤੇ ਪੱਗ ਪਿੰਨ) ਨਾਲ ਸਨਮਾਨਿਤ ਕੀਤਾ ਗਿਆ | ਮਨਪ੍ਰੀਤ ਸਿੰਘ ਵੇਰਕਾ ਮਿਲਕ ਡੇਅਰੀ ਵਲੋਂ ਦਸਤਾਰ ਕੋਚ ਜਸਪਿੰਦਰ ਸਿੰਘ ਗੁੰਮਟੀ ਅਤੇ ਗ੍ਰੰਥੀ ਭਾਈ ਗੁਰਜੀਵਨ ਸਿੰਘ ਦਾ ਕੱਪ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਐਸ ਜੀ ਪੀ ਸੀ ਮੈਂਬਰ ਭਾਈ ਜਸਵੀਰ ਸਿੰਘ ਅਤੇ ਦਸਤਾਰ ਕੋਚ ਜਸਪਿੰਦਰ ਸਿੰਘ ਗੁੰਮਟੀ ਨੇ ਆਖਿਆ ਕਿ ਨੌਜਵਾਨ ਪੀੜੀ ਨੂੰ ਦਸਤਾਰ ਨਾਲ ਜੋੜਨਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਇਸ ਸਮਾਗਮ ਦਾ ਉਪਰਾਲਾ ਗ੍ਰੰਥੀ ਭਾਈ ਗੁਰਜੀਵਨ ਸਿੰਘ ਅਤੇ ਬੀਬੀ ਦਲਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਸੁਖਜੀਵਨ ਸਿੰਘ ਸਰੌਦ , ਪ੍ਰਧਾਨ ਜਗਰੂਪ ਸਿੰਘ, ਸਕੱਤਰ ਇੰਦਰਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਪੰਚ, ਬਲਵਿੰਦਰ ਸਿੰਘ ਪਟਵਾਰੀ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਜਿੰਦਾ ਸਿੰਘ, ਸਵਰਨ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤ-ਸੇਵਾਦਾਰ ਹਾਜ਼ਰ ਸਨ |