ਸੰਗਰੂਰ, 19 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੇ ਪ੍ਰਧਾਨ ਪਤਵੰਤ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 24 ਅਪ੍ਰੈਲ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾ ਦਿੱਤਾ ਗਿਆ ਹੈ | ਪਤਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੌਜੂਦ ਹੋਰ ਅਹੁਦੇਦਾਰ ਸੂਬਾ ਵਿੱਤ ਸਕੱਤਰ ਸੁਖਮੰਦਰ ਸਿੰਘ ਮੋਗਾ, ਪੰਕਜ ਸਪਰਾ, ਗੁਰਮੀਤ ਸਿੰਘ ਸਲਾਬਤਪੁਰਾ, ਦਿਲਪ੍ਰੀਤ ਸਿੰਘ ਭਿੰਡਰ, ਯੋਗੇਸ਼ ਕੌੜਾ, ਜਤਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਸੰਧੂ, ਪਰਮਜੀਤ ਕੁਮਾਰ, ਜਥੇਬੰਦੀ ਦੇ ਮੁੱਖ ਬੁਲਾਰੇ ਹਰਜੀਤ ਸਿੰਘ ਬਰਾੜ ਨੇ ਹਿੱਸਾ ਲਿਆ | ਆਗੂਆਂ ਨੇ ਦੱਸਿਆ ਕਿ ਲੰਘੀ 11 ਅਪ੍ਰੈਲ ਨੂੰ ਜਥੇਬੰਦੀ ਨੇ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਅੱਗੇ ਧਰਨੇ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਸੰਗਰੂਰ ਪ੍ਰਸ਼ਾਸਨ ਨੇ ਵਿੱਤ ਮੰਤਰੀ ਨਾਲ 24 ਅਪ੍ਰੈਲ ਦੀ ਮੀਟਿੰਗ ਤੈਅ ਕਰਵਾ ਦਿੱਤੀ ਸੀ, ਜਿਸ ਪ੍ਰਤੀ ਉਨ੍ਹਾਂ ਪ੍ਰਸ਼ਾਸਨ ਦਾ ਆਭਾਰ ਵੀ ਵਿਅਕਤ ਕੀਤਾ | ਉਨ੍ਹਾਂ ਆਸ ਜਤਾਈ ਕਿ ਮੀਟਿੰਗ ਸੁਖਵੇ ਮਾਹੌਲ ਵਿੱਚ ਹੋਵੇਗੀ | ਇਸ ਮੌਕੇ ਦਲਵੀਰ ਸਿੰਘ ਅੰਮਿ੍ਤਸਰ, ਸਰਬਜੀਤ ਸਿੰਘ ਗੁਰਦਾਸਪੁਰਾ, ਪ੍ਰਦੀਪ ਕੁਮਾਰ ਤਰਨਤਾਰਨ, ਅਨਿਲ ਕੁਮਾਰ ਜਲੰਧਰ, ਵਿਕਾਸ ਅਗਰਵਾਲ ਲੁਧਿਆਣਾ ਮੌਜੂਦ ਸਨ |