07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਮਲਾ ਸਰਪੰਚਾਂ ਨੂੰ ਮੀਡੀਏਟਰ ਨਿਯੁਕਤ ਕਰਨ ਦਾ ਕਾਨੂੰਨੀ ਯੋਗਤਾ ਵਾਲੇ ਵਿਅਕਤੀਆਂ ਨੂੰ ਹੀ ਕਾਨੂੰਨੀ ਮਾਮਲਿਆਂ 'ਚ ਮੀਡੀਏਟਰ ਨਿਯੁਕਤ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 24-04-2026
ਸੁਨਾਮ ਊਧਮ ਸਿੰਘ ਵਾਲਾ, 23 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਬਾਰ ਐਸੋਸੀਏਸ਼ਨ ਸੁਨਾਮ ਦੀ ਜਨਰਲ ਹਾਊਸ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸ਼ਿਸ਼ਟ ਦੀ ਅਗਵਾਈ ਵਿਚ ਸਥਾਨਕ ਬਾਰ ਰੂਮ ਵਿਚ ਹੋਈ | ਜਿਸ ਵਿੱਚ ਵਕੀਲ ਪੇਸ਼ੇ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਮਸਲੇ 'ਤੇ ਵਿਚਾਰ ਕੀਤਾ ਗਿਆ | ਬਾਰ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸ਼ਿਸ਼ਟ ਨੇ ਦੱਸਿਆ ਕਿ ਵਕੀਲ ਭਾਈਚਾਰੇ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਮਾਮਲਿਆਂ ਵਿੱਚ ਸਰਪੰਚਾਂ ਨੂੰ ਮੈਡੀਏਟਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਕੇਸ 2500/- ਰੁਪਏ ਤੋਂ 3000/- ਰੁਪਏ ਤੱਕ ਫ਼ੀਸ ਦਿੱਤੀ ਜਾ ਰਹੀ ਹੈ | ਇਹ ਪ੍ਰਥਾ ਜਿੱਥੇ ਵਕੀਲਾਂ ਦੇ ਪੇਸ਼ੇਵਾਰ ਕੰਮ ਅਤੇ ਭੂਮਿਕਾ ਨੂੰ ਪ੍ਰਭਾਵਿਤ ਕਰੇਗੀ ਉੱਥੇ ਹੀ ਕਾਨੂੰਨੀ ਭਾਈਚਾਰੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ | ਵਿਸਥਾਰਪੂਰਵਕ ਵਿਚਾਰ ਮਗਰੋਂ, ਬਾਰ ਐਸੋਸੀਏਸ਼ਨ ਸੁਨਾਮ ਦੇ ਅਹੁਦੇਦਾਰਾਂ ਨੇ ਇਸ ਤਰ੍ਹਾਂ ਦੀ ਪ੍ਰਥਾ ਦੀ ਸਖਤ ਨਿੰਦਿਆ ਨਿੰਦਾ ਕਰਦਿਆਂ ਕਿਹਾ ਕਿ ਕਿਉਂਕਿ ਇਸ ਨਾਲ ਵਕੀਲਾਂ ਦੀ ਮਰਯਾਦਾ ਅਤੇ ਪੇਸ਼ੇਵਾਰ ਖੇਤਰ ਨੂੰ ਢਾਹ ਲੱਗਦੀ ਹੈ ਅਤੇ ਨਿਆਂ ਪ੍ਰਬੰਧ ਵਿੱਚ ਵੀ ਰੁਕਾਵਟ ਪੈਂਦੀ ਹੈ | ਇਸ ਲਈ ਇਹ ਫੈਸਲਾ ਲਿਆ ਗਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਵੇ ਕਿ ਅਜਿਹੇ ਮਾਮਲਿਆਂ ਵਿੱਚ ਸਰਪੰਚਾਂ ਜਾਂ ਕਿਸੇ ਹੋਰ ਗੈਰ-ਕਾਨੂੰਨੀ ਯੋਗਤਾ ਵਾਲੇ ਵਿਅਕਤੀ ਨੂੰ ਮੈਡੀਏਟਰ ਨਿਯੁਕਤ ਨਾਂ ਕੀਤਾ ਜਾਵੇ ਬਲਕਿ ਮੈਡੀਏਸ਼ਨ ਦਾ ਕੰਮ ਕੇਵਲ ਕਾਨੂੰਨ ਯੋਗਤਾ ਵਾਲੇ ਵਿਅਕਤੀ ਨੂੰ ਹੀ ਸੌਂਪਿਆ ਜਾਵੇ | ਇਸ ਮੌਕੇ ਐਡਵੋਕੇਟ ਤੇਜਪਾਲ ਭਾਰਦਵਾਜ, ਬਿਕਰਮਜੀਤ ਸਿੰਘ ਗੁਰਾਇਆ, ਕੁਲਵੀਰ ਕੌਰ ਮਾਨ, ਵਰੁਨ ਕਾਂਸਲ, ਰਵਿੰਦਰ ਭਾਰਦਵਾਜ, ਗੁਰਪ੍ਰੀਤ ਸਿੰਘ ਸਿੱਧੂ, ਕੇਵਲ ਸਿੰਘ ਦੁੱਲਟ, ਹਰਦੀਪ ਸਿੰਘ ਭਰੂਰ, ਤਰਲੋਕ ਸਿੰਘ ਭੰਗੂ, ਪ੍ਰਵੀਨ ਜੈਨ, ਮਲਕੀਤ ਸਿੰਘ ਅਬਦਾਲ, ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਐੱਚ.ਐੱਮ.ਐੱਸ. ਬੇਦੀ, ਰਣਜੀਤ ਸਿੰਘ ਬਖਸ਼ੀਵਾਲਾ ਅਤੇ ਸੁਸ਼ੀਲ ਕੁਮਾਰ ਵਸ਼ਿਸ਼ਟ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਕਰੀਬ 61 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਕੀਤਾ ਉਦਘ... ਅਗਲੀ ਖ਼ਬਰ ਬਲਵੰਤ ਸਿੰਘ ਮਹੋਲੀ ਜ਼ਿਲ੍ਹਾ ਸੈਕਟਰੀ ਅਤੇ ਸੁਖਵਿੰਦਰ ਸਿੰਘ ਲਾਲੀ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ <br/>
Ad Position 24