ਕੌਹਰੀਆਂ, 23 ਅਪ੍ਰੈਲ (ਸੁਨੀਲ ਕੁਮਾਰ ਗਰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਹੁਤ ਮਜ਼ਬੂਤ ਸਥਿਤੀ ਵਿਚ ਹੈ, ਇਸ ਕਾਰਨ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ | ਇਹ ਵਿਚਾਰ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਪੱਤਰਕਾਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕੀਤਾ | ਬਹਿਣੀਵਾਲ ਨੇ ਮੌਜੂਦਾ ਸਰਕਾਰ ਉੱਤੇ ਤੰਜ ਕਸਦਿਆਂ ਕਿਹਾ ਕਿ ਇਹਨਾਂ ਦੇ ਰਾਜ ਵਿਚ ਹਰੇਕ ਵਰਗ ਦੁਖੀ ਹੈ ਜੋ ਕਹਿੰਦੇ ਸੀ ਕਿ ਕਿਸਾਨ ਦੀ ਫ਼ਸਲ ਮੰਡੀ ਵਿਚ ਆਉਣ ਸਾਰ ਲੈ ਜਾਵੇਗੀ ਅਤੇ 24 ਘੰਟਿਆਂ ਵਿਚ ਹੀ ਅਸਲ ਦੇ ਪੈਸੇ ਉਨ੍ਹਾਂ ਦੇ ਖਾਤਿਆਂ ਵਿਚ ਪੈ ਜਾਣਗੇ ਪਰੰਤੂ ਅਸਲ ਸੱਚਾਈ ਹੈ ਕਿ ਨਾਂ ਤਾਂ 24 ਘੰਟਿਆਂ ਅੰਦਰ ਕਣਕ ਵਿਕੀ, ਨਾਂ ਹੀ ਵਿਕੀ ਕਣਕ ਦੇ ਅਜੇ ਤੱਕ ਕਿਸੇ ਦੇ ਕਿਸਾਨ ਦੇ ਪੈਸੇ ਖਾਤਿਆਂ ਵਿਚ ਨਹੀਂ ਆਏ, ਜਦੋਂ ਕੇ ਕਣਕ ਦੀ ਬੋਲੀ ਸ਼ੁਰੂ ਹੋਈ ਨੂੰ 120 ਘੰਟੇ ਹੋ ਗਏ ਹਨ | ਅੱਗੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਡੀ ਧਿਰ ਵਜੋਂ ਉਭਰਕੇ ਸਾਹਮਣੇ ਆਵੇਗਾ | ਇਸ ਮੌਕੇ ਨਾਇਬ ਸਿੰਘ ਰੋਗਲਾ, ਰਾਮ ਸਿੰਘ ਸਾਬਕਾ ਸਰਪੰਚ ਖੋਖਰ, ਭਰਪੂਰ ਸਿੰਘ ਕੌਮੀ ਜਥੇਬੰਦੀ ਸਕੱਤਰ, ਧਰਮਜੀਤ ਸੀਨੀਅਰ ਅਕਾਲੀ ਆਗੂ, ਬੰਤ ਸਿੰਘ ਖੋਖਰ, ਅਕਾਲੀ ਆਗੂ ਛੱਜੂ ਸਿੰਘ ਸੇਖੂਵਾਸ, ਅਤੇ ਹੋਰ ਆਗੂ ਵੀ ਮੌਜੂਦ ਸਨ |