07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਹਜਰਤ ਹਲੀਮਾ ਹਸਪਤਾਲ ਦੇ ਦੂਰਬੀਨ ਅਤੇ ਲੇਜ਼ਰ ਦੇ ਮਾਹਿਰ ਸਰਜਨ ਡਾ. ਪਿਆਰਾ ਸਿੰਘ ਵਲੋਂ 43 ਸਾਲਾ ਮਹਿਲਾ ਦੀ ਕੀਤੀ ਗਈ ਨਿਵੇਕਲੀ ਸਰਜਰੀ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਡਾ. ਤਰਲੋਚਨ ਸਿੰਘ)-ਹਜਰਤ ਹਲੀਮਾ ਹਸਪਤਾਲ, ਮਲੇਰਕੋਟਲਾ ਵਿਖੇ ਲੈਪਰੋਸਕੋਪਿਕ ਅਤੇ ਲੇਜ਼ਰ ਸਰਜਨ ਡਾ. ਪਿਆਰਾ ਸਿੰਘ ਵਲੋਂ ਦੂਰਬੀਨ ਰਾਹੀਂ ਇਕ 43 ਸਾਲਾਂ ਮਹਿਲਾ ਦੀ ਪਿੱਤੇ ਦੀ ਨਿਵੇਕਲੇ ਢੰਗ ਨਾਲ ਸਰਜਰੀ ਕਰਕੇ ਡਾਕਟਰੀ ਦੇ ਖੇਤਰ ਵਿਚ ਆਪਣਾ ਨਾਮ ਰੌਸ਼ਨ ਕੀਤਾ ਹੈ | ਇਸ ਮਹਿਲਾ ਦੀ ਸਰਜਰੀ ਕਰਨ ਉਪਰੰਤ ਉਕਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਪਿਆਰਾ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਬਬੀਤਾ ਦੇਵੀ (43), ਜੋ ਕਿ ਹੁਣ ਮਲੇਰਕੋਟਲਾ ਵਿਖੇ ਰਹਿੰਦੀ ਹੈ, ਪਿਛਲੇ ਦੋ ਮਹੀਨੇ ਤੋਂ ਪੇਟ ਦਰਦ ਨਾਲ ਪੀੜਤ ਸੀ | ਉਸ ਨੇ ਕਈ ਡਾਕਟਰਾਂ ਕੋਲੋਂ ਆਪਣੀ ਜਾਂਚ ਕਰਵਾਈ, ਪਰ ਕੋਈ ਵੀ ਡਾਕਟਰ ਉਸ ਦੀ ਬਿਮਾਰੀ ਨੂੰ ਸਮਝ ਨਹੀਂ ਸਕਿਆ | ਉਸ ਦੇ ਕਿਸੇ ਜਾਣਕਾਰ ਨੇ ਉਸ ਨੂੰ ਹਜਰਤ ਹਲੀਮਾ ਹਸਪਤਾਲ ਵਿਖੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਬਬੀਤਾ ਦੇਵੀ ਜਦੋਂ ਇੱਥੇ ਹਸਪਤਾਲ ਵਿਚ ਜਾਂਚ ਕਰਵਾਉਣ ਲਈ ਆਈ ਤਾਂ ਉਸ ਦੀ ਮੁੱਢਲੀ ਜਾਂਚ ਕਰਦਿਆਂ ਉਸ ਦੇ ਪੇਟ ਦੀ ਅਲਟਰਾਸਾਊਾਡ ਸਕੈਨ ਕੀਤੀ ਗਈ ਤਾਂ ਉਸ ਵਿਚ ਦੇਖਿਆ ਗਿਆ ਕਿ ਉਸ ਦਾ ਦਿਲ ਖੱਬੇ ਪਾਸੇ ਦੀ ਬਜਾਏ ਸੱਜੇ ਪਾਸੇ, ਲੀਵਰ ਅਤੇ ਪਿੱਤਾ, ਜੋ ਕਿ ਆਮ ਕਰਕੇ ਸੱਜੇ ਪਾਸੇ ਹੁੰਦੇ ਹਨ, ਪਰ ਇਸ ਮਹਿਲਾ ਦੇ ਉਲਟ ਦਿਸ਼ਾ ਮਤਲਬ ਖੱਬੇ ਪਾਸੇ ਸਨ | ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟਾਂ ਦੇ ਮੁਤਾਬਿਕ ਅਜਿਹੇ ਕੇਸ 0.01 ਫ਼ੀਸਦੀ ਮਤਲਬ 10 ਹਜ਼ਾਰ ਲੋਕਾਂ 'ਚੋਂ ਇਕ ਵਿਚ ਪਾਇਆ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਮਹਿਲਾ ਬਬੀਤਾ ਦੇਵੀ ਦੀ ਸਹਿਮਤੀ ਤੋਂ ਬਾਅਦ ਉਸ ਦਾ ਦੂਰਬੀਨ ਰਾਹੀਂ ਸਰਜਰੀ ਕਰਨ ਦਾ ਫ਼ੈਸਲਾ ਕੀਤਾ ਗਿਆ | ਡਾ. ਪਿਆਰਾ ਸਿੰਘ ਨੇ ਦੱਸਿਆ ਕਿ ਦੂਰਬੀਨ ਰਾਹੀਂ ਸਰਜਰੀ ਕਰਨ ਤੋਂ ਬਾਅਦ ਉਕਤ ਮਹਿਲਾ ਦਾ ਪਿੱਤਾ ਬਾਹਰ ਕੱਢ ਦਿੱਤਾ ਗਿਆ, ਜੋ ਕਿ ਵੱਡੀ ਗਿਣਤੀ ਵਿਚ ਪੱਥਰੀਆਂ ਨਾਲ ਭਰਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਇਹ ਸਰਜਰੀ ਕਰਨ ਵਿਚ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੋਈ, ਪਰ ਇਸ ਨੂੰ ਸਫਲਤਾ ਪੂਰਵਕ ਕਰ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਬਬੀਤਾ ਨੂੰ ਹਸਪਤਾਲ 'ਚ ਦੋ ਤਿੰਨ ਦਿਨ ਰੱਖਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ | ਹੁਣ ਬਬੀਤਾ ਬਿਲਕੁਲ ਠੀਕ ਠਾਕ ਹੈ | ਸਰਜਰੀ ਕਰਵਾਉਣ ਉਪਰੰਤ ਬਬੀਤਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ. ਪਿਆਰਾ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਪਿਆਰਾ ਸਿੰਘ ਨੇ ਬਹੁਤ ਹੀ ਸੂਝ ਬੂਝ ਨਾਲ ਬਬੀਤਾ ਦੀ ਸਰਜਰੀ ਕਰਕੇ ਉਸ ਦੀ ਜਾਨ ਬਚਾ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਪ ਓਪਰੇਟਰਾਂ ਵਲੋਂ 1 ਮਈ ਨੂੰ ਵਿੱਤ ਮੰਤਰੀ ਚੀਮਾ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ <br/> ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਲ੍ਹ ਨੂੰ ਵਣ ਮੰਤਰੀ ਦੇ ਹਲਕੇ 'ਚ ਰੋਸ ਪ੍ਰਦਰਸ਼ਨ
Ad Position 24