01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਧੂਰੀ ਵਿਖੇ ਘਰ ਵਿੱਚ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 25-04-2026
ਸੰਗਰੂਰ, 24 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਪੁਲਿਸ ਨੇ ਧੂਰੀ ਵਿੱਚ ਇੱਕ ਘਰ ਅੰਦਰ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਵਿਅਕਤੀਆਂ ਨੰੂ ਗਿ੍ਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 20 ਅਪ੍ਰੈਲ ਦੀ ਰਾਤ ਨੰੂ ਤਿੰਨ ਵਿਅਕਤੀਆਂ ਨੇ ਦਰਸ਼ਨ ਕੁਮਾਰ ਨਾਂਅ ਦੇ ਇੱਕ ਵਿਅਕਤੀ ਦੇ ਘਰ ਕੱਚ ਦੀ ਬੋਤਲ ਵਿੱਚ ਪੈਟਰੋਲ ਪਾ ਕੇ ਅੱਗ ਲਗਾਉਣ ਪਿੱਛੋਂ ਸੁੱਟ ਦਿੱਤਾ, ਜਿਸ ਉੱਤੇ ਥਾਣਾ ਸਿਟੀ ਧੂਰੀ ਵਿੱਚ ਕੇਸ ਦਰਜ਼ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਦਵਿੰਦਰ ਅੱਤਰੀ ਪੁਲਿਸ ਕਪਤਾਨ (ਡੀ) ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ ਡੀ.ਐੱਸ.ਪੀ. ਧੂਰੀ, ਸੰਦੀਪ ਸਿੰਗਲਾ ਡੀ.ਐੱਸ.ਪੀ. (ਡੀ) ਸੰਗਰੂਰ ਦੀ ਨਿਗਰਾਨੀ ਹੇਠ ਇੱਕ ਜਾਂਚ ਟੀਮ ਬਣਾਈ ਗਈ ਜਿਸ ਵਿੱਚ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਸੰਦੀਪ ਸਿੰਘ ਅਤੇ ਸਿਟੀ ਥਾਣਾ ਧੂਰੀ ਦੇ ਐੱਸ.ਐੱਚ.ਓ. ਇੰਸਪੈਕਟਰ ਜਸਵੀਰ ਸਿੰਘ ਨੰੂ ਸ਼ਾਮਿਲ ਕੀਤਾ ਗਿਆ | ਸ੍ਰੀ ਚਾਹਲ ਨੇ ਦੱਸਿਆ ਕਿ ਥਾਣਾ ਮੁਖੀ ਧੂਰੀ ਇੰਸ: ਜਸਵੀਰ ਸਿੰਘ ਦੀ ਸੂਝਬੂਝ ਸਦਕਾ ਕੱਲ੍ਹਤਿੰਨ ਵਿਅਕਤੀ ਵੰਸ਼ ਕਾਲੀ, ਸਮੀਰ ਕਾਕਾ ਅਤੇ ਸਮੀਰ ਪੋਪੀ ਨੰੂ ਗਿ੍ਫ਼ਤਾਰ ਕਰ ਕੇ ਵਾਰਦਾਤ ਲਈ ਵਰਤਿਆ ਮੋਟਰਸਾਇਕਲ ਬਰਾਮਦ ਕਰਵਾ ਲਿਆ ਗਿਆ | ਉਨ੍ਹਾਂ ਦੱਸਿਆ ਕਿ ਰੋਹਿਤ ਉਰਫ਼ ਘੋੜਾ ਵਾਸੀ ਧੂਰੀ ਦੇ ਕਹਿਣ ਉੱਤੇ ਉਸ ਦੇ ਸਹੁਰੇ ਰਣਜੀਤ ਸਿੰਘ ਦੇ ਘਰ ਵਿੱਚ ਇਹ ਪੈਟਰੋਲ ਬੰਬ ਸੁੱਟਿਆ ਜਾਣਾ ਸੀ ਪਰ ਭੁਲੇਖੇ ਨਾਲ ਦਰਸ਼ਨ ਕੁਮਾਰ ਦੇ ਘਰ ਸੁੱਟਿਆ ਗਿਆ | ਪੁੱਛਣ ਉੱਤੇ ਸ੍ਰੀ ਚਾਹਲ ਨੇ ਦੱਸਿਆ ਕਿ ਰੋਹਿਤ ਦੀ ਆਪਣੇ ਸਹੁਰੇ ਰਣਜੀਤ ਸਿੰਘ ਨਾਲ ਰੰਜਸ਼ ਚੱਲ ਰਹੀ ਸੀ ਅਤੇ ਉਸ ਰੰਜਸ਼ ਦੇ ਚਲਦਿਆ ਇਸ ਵਾਰਦਾਤ ਦੀ ਯੋਜਨਾ ਤਿਆਰ ਕੀਤੀ ਗਈ | ਕੇਸ ਵਿੱਚ ਰੋਹਿਤ ਨੰੂ ਵੀ ਨਾਮਜ਼ਦ ਕਰ ਲਿਆ ਗਿਆ ਹੈ ਪਰ ਉਸ ਦੀ ਅਜੇ ਤੱਕ ਗਿ੍ਫ਼ਤਾਰੀ ਨਹੀਂ ਹੋਈ | ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ ਅਗਲੀ ਖ਼ਬਰ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਸਰਕਾਰ ਨੇ ਟਰੇਡ ਕਮਿਸ਼ਨ ਦਾ ਗਠਨ ਕੀਤਾ-ਓ.ਐੱਸ.ਡੀ. ਸੁਖਵੀਰ ਸਿੰਘ <br/...
Ad Position 24