01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕਣਕ ਦੀ ਵਾਢੀ ਦਾ ਕੰਮ ਹੋਇਆ ਮੁਕੰਮਲ, ਮੰਡੀਆਂ ਵਿੱਚ ਪਹੁੰਚੀ ਕਣਕ ਦਾ ਕਰੀਬ 92% ਵੱਖ-ਵੱਖ ਏਜੰਸੀਆਂ ਨੇ ਖ਼ਰੀਦਿਆ

Ad Position 21
No active advertisement
ਅਜੀਤ ਡੈਸਕ 25-04-2026
ਸੰਗਰੂਰ, 24 ਅਪ੍ਰੈਲ (ਧੀਰਜ ਪਸ਼ੋਰੀਆ) - ਖੇਤਾਂ ਵਿੱਚ ਕਣਕ ਦੀ ਫ਼ਸਲ ਦੀ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਪਹੁੰਚੀ ਕਣਕ ਦੀ 92 ਪ੍ਰਤੀਸ਼ਤ ਖ਼ਰੀਦ ਹੋ ਚੁੱਕੀ ਹੈ | ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੱਕ ਜ਼ਿਲੇ੍ਹ ਦੀਆਂ ਮੰਡੀਆਂ ਵਿੱਚ 648779 ਮੀਟਰ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 592956 ਮੀਟਰ ਟਨ ਕਣਕ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਨੇ ਖ਼ਰੀਦ ਲਈ ਹੈ | ਇਸ ਵਿੱਚੋਂ ਕਰੀਬ 30 ਪ੍ਰਤੀਸ਼ਤ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਅਨਾਜ ਮੰਡੀ ਸੰਗਰੂਰ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ ਅਤੇ ਮੰਡੀ ਸੁਪਰਵਾਈਜ਼ਰ ਹਰਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸੰਗਰੂਰ ਵਿੱਚ ਕੱਲ੍ਹ ਸ਼ਾਮ ਤੱਕ 40 ਹਜਾਰ ਮੀਟਰ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਏਜੰਸੀਆਂ ਵੱਲੋਂ 35 ਹਜਾਰ ਮੀਟਰ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ | ਖਰੀਦੀ ਜਾ ਚੁੱਕੀ ਕਣਕ ਦੀ ਹੌਲੀ ਰਫ਼ਤਾਰ ਨਾਲ ਹੋ ਰਹੀ ਲਿਫ਼ਟਿੰਗ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਿਸ਼ਨ ਕੁਮਾਰ ਤੁੰਗਾ ਨੇ ਕਿਹਾ ਕਿ ਪੈ ਰਹੀ ਕੜਾਕੇ ਦੀ ਧੁੱਪ ਕਾਰਨ ਮੰਡੀਆਂ ਵਿੱਚ ਖਰੀਦੀ ਜਾ ਚੁੱਕੀ ਕਣਕ ਦਾ ਵਜ਼ਨ ਘਟਨਾ ਸੁਭਾਵਿਕ ਹੈ ਜਿਸ ਦਾ ਖ਼ਮਿਆਜ਼ਾ ਆੜ੍ਹਤੀਆਂ ਨੂੰ ਭੁਗਤਨਾ ਪਵੇਗਾ | ਉਨ੍ਹਾਂ ਕਿਹਾ ਕਿ ਜੋ ਟਰੱਕਾਂ ਦਾ ਵਜ਼ਨ ਕੀਤਾ ਜਾਂਦਾ ਹੈ ਉਸ ਦੀ ਕੈਲਕੂਲੇਸ਼ਨ ਮੌਕੇ ਤੇ ਕਣਕ ਵਿੱਚ ਮੌਜੂਦ ਨਮੀ ਦੇ ਮੁਤਾਬਕ ਕੀਤੀ ਜਾਵੇ ਜਾਂ ਫਿਰ ਕਣਕ ਦੀ ਖ਼ਰੀਦ ਹੋਣ ਤੋਂ ਤੁਰੰਤ ਬਾਅਦ ਲਿਫ਼ਟਿੰਗ ਕੀਤੀ ਜਾਵੇ | ਇਨ੍ਹਾਂ ਵਿਚਾਰਾਂ ਦੀ ਕੇਵਲ ਗੁਪਤਾ, ਵਿਜੈ ਜੈਨ, ਕਮਲ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਅਮਨ ਪੂਨੀਆ, ਨਰੇਸ਼ ਵਿੱਕੀ, ਨਰਿੰਦਰ ਨਿੰਦੀ ਜਤਿੰਦਰ ਗਰੇਵਾਲ, ਕੁਲਦੀਪ ਤਿਵਾੜੀ, ਕੇਸਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਾਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ ਅਤੇ ਵਰੁਨ ਬੰਟੀ ਨੇ ਵੀ ਪਰੋੜ੍ਹਤਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਤੇ ਇੰਟਰਲਾਕ ਟਾਈਲਾਂ ਤੇ ਆਂਗਣਵਾੜੀ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਰੱਖਿਆ ਠੱਪ <br/>
Ad Position 24