ਸੰਗਰੂਰ, 24 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਇੱਥੋਂ ਦੇ ਨਾਮਵਰ ਦਾ ਗ੍ਰੈਡ ਪ੍ਰੀ ਸਕੂਲ ਵਿਚ ਹੋਏ ਫੈਂਸੀ ਡ੍ਰੱੈਸ ਅਤੇ ਡਾਂਸ ਮੁਕਾਬਲਿਆਂ ਵਿਚ ਨਿੱਕੇ ਨਿੱਕੇ ਬਾਲਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ | ਬੱਚਿਆਂ ਨੇ ਅੰਬ, ਡਾਕਟਰ, ਐਥਲੀਟ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਨਾਲ ਤਾੜੀਆਂ ਦੀ ਦਾਦ ਹਾਸਲ ਕੀਤੀ | ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨ ਨੇ ਬੱਚਿਆਂ ਦੀ ਹਿੰਮਤ ਅਤੇ ਹੁਨਰ ਦੀ ਸ਼ਲਾਘਾ ਕਰਦਿਆਂ ਸਕੂਲ ਪ੍ਰਬੰਧਕਾਂ ਵਲੋਂ ਕਰਵਾਈ ਤਿਆਰੀ ਦੀ ਵੀ ਸ਼ਲਾਘਾ ਕੀਤੀ | ਸਕੂਲ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਸਵਾਗਤ ਕਰਦਿਆਂ ਦੱਸਿਆ ਕਿ ਇਸ ਸਕੂਲ ਨੇ ਨਵੀ ਸੋਚ ਵਾਲੀਆਂ ਸਰਗਰਮੀਆਂ, ਰਚਨਾਤਮਿਕ ਸਮਾਗਮਾਂ ਅਤੇ ਪ੍ਰੈਕਟੀਕਲ ਸਿੱਖਿਆ ਲਈ ਆਪਣੀ ਪਹਿਚਾਣ ਪੈਦਾ ਕਰ ਲਈ ਹੈ |