17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ 20.32 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ <br/>

Ad Position 21
No active advertisement
ਪਿੰਡ ਭੰਮਾਵੱਦੀ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ | ਤਸਵੀਰ: ਦਮਦਮੀ <br/> 27-04-2026
ਮਸਤੂਆਣਾ ਸਾਹਿਬ, 26 ਅਪ੍ਰੈਲ (ਦਮਦਮੀ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡ ਬਹਾਦਰਪੁਰ, ਦੁੱਗਾਂ, ਚੱਠੇ ਸੇਖਵਾਂ, ਭੰਮਾਬੱਦੀ ਅਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਕਰੀਬ 20.32 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ | ਉਨ੍ਹਾਂ ਵਿਕਾਸ ਕਾਰਜਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪਿੰਡ ਭੰਮਾਬੱਦੀ ਵਿੱਚ 91 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਨੇ ਪਿੰਡ ਬਹਾਦਰਪੁਰ ਵਿੱਚ 3.55 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਨਵੀਂ ਲਾਇਬ੍ਰੇਰੀ, ਹੈਲਥ ਐਂਡ ਵੈਲਨੈਸ ਸੈਂਟਰ, ਸੜਕਾਂ ਦੀ ਉਸਾਰੀ ਅਤੇ ਨਹਿਰੀ ਪਾਣੀ ਦੇ ਮੋਘੇ ਦਾ ਨੀਂਹ ਪੱਥਰ ਰੱਖਿਆ | ਚੱਠੇ ਸੇਖਵਾਂ ਵਿੱਚ ਕਰੀਬ 2 ਕਰੋੜ 43 ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ, ਜਿਨ੍ਹਾਂ ਵਿੱਚ 55 ਲੱਖ ਰੁਪਏ ਦੀ ਲਾਗਤ ਵਾਲਾ ਹੈਲਥ ਐਂਡ ਵੈਲਨੈਸ ਸੈਂਟਰ, ਫਿਰਨੀ ਚੌੜੀ ਕਰਨ ਅਤੇ ਚੱਠੇ ਸੇਖਵਾਂ ਤੋਂ ਮਸੀਤ, ਪੀਰ ਖਾਨਾ ਤੇ ਸਮਾਧ ਤੱਕ ਸੜਕ ਦੀ ਉਸਾਰੀ ਸ਼ਾਮਲ ਹੈ | ਪਿੰਡ ਦੁੱਗਾਂ ਵਿੱਚ ਵੀ 1.74 ਕਰੋੜ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਸਹੂਲਤ ਲਈ ਮੋਘਾ ਅਤੇ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ | ਇਸੇ ਤਰ੍ਹਾਂ ਪਿੰਡ ਕਿਲਾ ਭਰੀਆਂ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਦੇ ਨਿਰਮਾਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜਸਪਾਲ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਵੱਦੀ, ਸੁਖਵਿੰਦਰ ਸਿੰਘ ਭੰਮਾਵੱਦੀ, ਜਸਦੀਪ ਸਿੰਘ ਬਹਾਦਰਪੁਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਸਮੇਤ ਪ੍ਰਸ਼ਾਸਕੀ ਅਧਿਕਾਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁੱਖੀ ਬਾਠ ਨੇ ਮਾਂ ਬੋਲੀ ਪੰਜਾਬੀ ਲਈ ਪੰਜਾਬੀਆਂ ਨੂੰ ਹਲੂਣਿਆ ਬਲਜੀਤ ਸ਼ਰਮਾ ਦੀ ਪੁਸਤਕ ਸ਼ਬਦਾਂ ਦੀ ਤਿ੍ਵੈਣੀ ਲੋਕ ਅਰਪ... ਅਗਲੀ ਖ਼ਬਰ ਭਵਾਨੀਗੜ੍ਹ ਟਰੱਕ ਯੂਨੀਅਨ 'ਚ ਬੀਬੀ ਭਰਾਜ ਦੇ ਵਰਕਰਾਂ ਵਲੋਂ ਕੀਤੀ ਗੁੰਡਾਗਰਦੀ ਲਈ ਹੋਵੇ ਸਖ਼ਤ ਐਕਸ਼ਨ-ਸੁਨੀਲ ਗੋਇਲ ਡਿੰਪ...
Ad Position 24