10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਟੋਹਾਣਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਅਤੇ ਅਦਾਇਗੀ ਵਿੱਚ ਦੇਰੀ, ਕਿਸਾਨਾਂ 'ਚ ਰੋਸ <br/>

Ad Position 21
No active advertisement
ਅਜੀਤ ਡੈਸਕ 28-04-2026
ਟੋਹਾਣਾ, 27 ਅਪ੍ਰੈਲ (ਮਨਜੀਤ ਸਿੰਘ)-ਕਿਸਾਨ ਆਗੂ ਲਾਭ ਸਿੰਘ ਨੇ ਹਰਿਆਣਾ ਸਰਕਾਰ 'ਤੇ ਕਣਕ ਦੀ ਖ਼ਰੀਦ ਅਤੇ ਅਦਾਇਗੀ ਪ੍ਰਕਿਰਿਆ 'ਚ ਨਾਕਾਮੀ ਦੇ ਦੋਸ਼ ਲਗਾਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸੂਬੇ ਭਰ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਕਰਨ ਅਤੇ 72 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਭੁਗਤਾਨ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ | ਉਨ੍ਹਾਂ ਕਿਹਾ ਕਿ 8 ਅਪ੍ਰੈਲ ਤੋਂ 12 ਅਪ੍ਰੈਲ ਤੱਕ ਹੀ ਖ਼ਰੀਦ ਠੀਕ ਤਰੀਕੇ ਨਾਲ ਹੋਈ, ਪਰ 12 ਅਪ੍ਰੈਲ ਤੋਂ ਬਾਅਦ ਵੀ ਟੋਹਾਣਾ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਫ਼ਸਲ ਦੀ ਕੋਈ ਅਦਾਇਗੀ ਨਹੀਂ ਮਿਲੀ | ਮੰਡੀ ਵਿੱਚ ਲੋਡਿੰਗ ਦੇ ਨਾਮ 'ਤੇ ਮਨਮਾਨੀ ਹੋ ਰਹੀ ਹੈ ਅਤੇ ਕਣਕ ਦੀ ਉਠਾਈ ਵੀ ਮਨਮਰਜ਼ੀ ਨਾਲ ਕੀਤੀ ਜਾ ਰਹੀ ਹੈ | ਇਸ ਵੇਲੇ ਕੇਵਲ 30 ਤੋਂ 35 ਫ਼ੀਸਦੀ ਹੀ ਲੋਡਿੰਗ ਹੋਈ ਹੈ, ਜਦਕਿ 70 ਤੋਂ 80 ਫ਼ੀਸਦੀ ਕਣਕ ਮੰਡੀ ਵਿੱਚ ਪਈ ਹੋਈ ਹੈ | ਕਿਸਾਨ ਆਗੂ ਨੇ ਦੱਸਿਆ ਕਿ ਦੂਸਰੀਆਂ ਮੰਡੀਆਂ ਵਿੱਚ ਵੀ ਹਾਲਾਤ ਖ਼ਰਾਬ ਹਨ, ਜਿੱਥੇ ਕਣਕ ਬੋਰੀਆਂ ਵਿੱਚ ਭਰੀ ਨਹੀਂ ਗਈ ਅਤੇ ਕਣਕ ਦੇ ਬੋਹਲ ਲੱਗੇ ਪਏ ਹਨ | 8 ਅਪ੍ਰੈਲ ਨੂੰ ਵੇਚੀ ਗਈ ਕਣਕ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ, ਇੱਕ ਪਾਸੇ ਬੈਂਕ ਵਿਆਜ ਵਧ ਰਿਹਾ ਹੈ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਆੜ੍ਹਤੀਆਂ ਨੂੰ ਪੈਮੇਂਟ ਬਾਬਤ ਵਾਰ ਵਾਰ ਪੁੱਛਣਾ ਪੈ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਸਕੂਲਾਂ ਦੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਨਾਲ ਕਿਸਾਨਾਂ 'ਤੇ ਬੱਚਿਆਂ ਦੀ ਫ਼ੀਸ, ਵਰਦੀਆਂ, ਕਿਤਾਬਾਂ ਅਤੇ ਹੋਰ ਖ਼ਰਚਿਆਂ ਦਾ ਬੋਝ ਹੈ, ਪਰ ਅਦਾਇਗੀ ਨਾ ਹੋਣ ਕਾਰਨ ਉਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਇਸ ਦੇ ਨਾਲ ਹੀ ਬਾਇਓਮੈਟਰਿਕ ਅਤੇ ਪੋਰਟਲ ਦੇ ਨਿਯਮਾਂ ਰਾਹੀਂ ਵੀ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਲਾਭ ਸਿੰਘ ਨੇ ਦੋਸ਼ ਲਗਾਇਆ ਕਿ ਕਰਨਾਲ ਮੰਡੀ ਵਿੱਚ ਯੂ ਪੀ ਤੋਂ ਕਣਕ ਆਉਣ ਦੇ ਮਾਮਲੇ 'ਚ ਮੰਡੀ ਬੋਰਡ, ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਦੀ ਮਿਲੀਭੁਗਤ ਚੱਲ ਰਹੀ ਹੈ, ਪਰ ਸਰਕਾਰ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਸਿਰਫ਼ ਕਿਸਾਨਾਂ 'ਤੇ ਨਵੇਂ-ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ | ਇਸ ਮੌਕੇ ਆੜ੍ਹਤੀ ਰਜਿੰਦਰ ਸਮੈਨ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਜਦ ਤੱਕ ਮਾਲ ਸਰਕਾਰ ਦੇ ਸਪੁਰਦ ਨਹੀਂ ਹੁੰਦਾ, ਕਿਸਾਨਾਂ ਦੇ ਖਾਤਿਆਂ ਵਿੱਚ ਭੁਗਤਾਨ ਨਹੀਂ ਹੋਵੇਗਾ | ਪਹਿਲਾਂ ਮੰਡੀ ਵਿੱਚ ਪਈ ਕਣਕ ਦੀ ਉਠਾਈ ਹੋਣੀ ਲਾਜ਼ਮੀ ਹੈ, ਜਿਸ ਤੋਂ ਬਾਅਦ ਹੀ ਭੁਗਤਾਨ ਸ਼ੁਰੂ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਈ ਵਾਰ ਇਸ ਸੰਬੰਧੀ ਅਪੀਲ ਕੀਤੀ ਗਈ ਹੈ, ਪਰ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਹੋ ਰਹੀ | ਇਸ ਮੌਕੇ ਕਿਸਾਨ ਨੇਤਾ ਰਮੇਸ਼ ਡਾਂਗਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਰਕਾਰ ਤੋਂ ਜਲਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ 64 ਪ੍ਰਾਣੀਆਂ ਨੇ ਅੰਮਿ੍ਤ ਦੀ ਦਾਤ ਕੀਤੀ ਪ੍ਰਾਪਤ ਅਗਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਖ਼ਿਲਾਫ਼ ਬੀ.ਕੇ.ਯੂ. ਏਕਤਾ ਸਿੱਧੂਪੁਰ ਨੇ ਐਕਸੀਅਨ ਦਫ਼ਤਰ ਅੱਗੇ ਲਾਇਆ ਧਰਨਾ <br/>
Ad Position 24