10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਲਹਿਲ ਕਲਾਂ ਪਿੰਡ ਨੂੰ ਐਮ.ਪੀ. ਕੋਟੇ ਨਾਲ ਬਣੀ ਪਾਣੀ ਦੀ ਸਪਰਿੰਗਕਿਲਰ ਟੈਂਕੀ ਭੇਟ <br/>

Ad Position 21
No active advertisement
ਜਥੇਦਾਰ ਪ੍ਰਗਟ ਸਿੰਘ ਗਾਗਾ ਅਤੇ ਹੋਰ ਪਾਰਟੀ ਆਗੂ ਪੰਚਾਇਤ ਲਹਿਲ ਕਲਾਂ ਨੂੰ ਪਾਣੀ ਦੀ ਟੈਂਕੀ ਭੇਟ ਕਰਦੇ ਹੋਏ | ਤਸਵੀਰ: ਅਸ਼ੋਕ ਗਰਗ <br/> 29-04-2026
ਲਹਿਰਾਗਾਗਾ, 28 ਅਪ੍ਰੈਲ (ਅਸ਼ੋਕ ਗਰਗ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸਰਕਲ ਲਹਿਰਾਗਾਗਾ ਦੇ ਪ੍ਰਧਾਨ ਜਥੇਦਾਰ ਪ੍ਰਗਟ ਸਿੰਘ ਗਾਗਾ ਵੱਲੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਐਮ.ਪੀ ਕੋਟੇ ਵਿੱਚੋਂ ਬਣਾਈ ਗਈ ਪਾਣੀ ਵਾਲੀ ਸਪਰਿੰਗਕਿਲਰ ਟੈਂਕੀ ਅੱਜ ਪਿੰਡ ਲਹਿਲ ਕਲਾਂ ਦੀ ਪੰਚਾਇਤ ਨੂੰ ਭੇਟ ਕੀਤੀ ਗਈ | ਇਸ ਮੌਕੇ ਗਾਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਕਾਰਜਕਾਲ ਖ਼ਤਮ ਹੋਣ ਤੋਂ ਦੋ ਸਾਲ ਬਾਅਦ ਵੀ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਮਾਨ ਵੱਲੋਂ ਮਨਜ਼ੂਰ ਕਰਵਾਏ ਫ਼ੰਡਾਂ ਨਾਲ ਹੀ ਇਲਾਕੇ ਵਿਚ ਵਿਕਾਸ ਕਾਰਜ ਹੋ ਰਹੇ ਹਨ | ਉਨ੍ਹਾਂ ਨੇ ਮੌਜੂਦਾ ਸੰਸਦ ਮੈਂਬਰ ਮੀਤ ਹੇਅਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਲੋਕਾਂ ਲਈ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਲੋਕਾਂ ਨੂੰ ਜਿੱਤਣ ਤੋਂ ਬਾਅਦ ਆਪਣਾ ਮੂੰਹ ਦਿਖਾਇਆ ਹੈ | ਗਾਗਾ ਨੇ ਦਾਅਵਾ ਕੀਤਾ ਕਿ ਹਲਕੇ ਵਿੱਚ ਬਣ ਰਹੀਆਂ 18 ਫੁੱਟੀਆਂ ਸੜਕਾਂ ਅਤੇ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਵਿੱਚ ਹਸਪਤਾਲਾਂ ਦੀਆਂ ਇਮਾਰਤਾਂ ਸਿਮਰਨਜੀਤ ਸਿੰਘ ਮਾਨ ਦੇ ਕੋਟੇ ਦੇ ਫ਼ੰਡਾਂ ਨਾਲ ਤਿਆਰ ਹੋਈਆਂ ਹਨ | ਉਨ੍ਹਾਂ ਹੋਰ ਕਿਹਾ ਕਿ ਬਿਜਲੀ ਨੂੰ ਅੰਡਰਗਰਾਊਾਡ ਕਰਨ ਲਈ ਵੀ ਫ਼ੰਡ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਸਨ, ਪਰ ਮੌਜੂਦਾ ਸਰਕਾਰ ਵੱਲੋਂ ਬਿਜਲੀ ਅੰਡਰਗਰਾਊਾਡ ਕਰਨ ਦਾ ਸਿਹਰਾ ਆਪਣੇ ਸਿਰ ਲੈਣ ਲਈ ਇਸ ਕੰਮ ਵਿਚ ਦੇਰੀ ਕੀਤੀ ਗਈ ਹੈ | ਪਿੰਡ ਵਾਸੀਆਂ ਨੇ ਟੈਂਕੀ ਮਿਲਣ 'ਤੇ ਖ਼ੁਸ਼ੀ ਜਤਾਉਂਦਿਆਂ ਸਿਮਰਨਜੀਤ ਸਿੰਘ ਮਾਨ, ਬਹਾਦਰ ਸਿੰਘ ਭਸੌੜ ਮੈਂਬਰ ਪੀ.ਏ.ਸੀ, ਪ੍ਰਗਟ ਸਿੰਘ ਗਾਗਾ ਅਤੇ ਹੋਰ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤਿਗੁਰੂ ਸਿੰਘ ਗੋਬਿੰਦਪੁਰਾ ਜਵਾਹਰਵਾਲਾ (ਸਰਕਲ ਪ੍ਰਧਾਨ), ਨਾਜ਼ਰ ਸਿੰਘ, ਪ੍ਰਕਾਸ਼ ਸਿੰਘ ਖ਼ਾਲਸਾ, ਕੁਲਦੀਪ ਸਿੰਘ ਹਲਕਾ ਯੂਥ ਪ੍ਰਧਾਨ, ਬੀਬੀ ਰਣਜੀਤ ਕੌਰ ਲਹਿਲ ਕਲਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਗਜ਼ਟ ਨੋਟੀਫ਼ਿਕੇਸ਼ਨ, ਵੋਟਰ ਲਿਸਟਾਂ ਤੇ ਇਤਰਾਜ਼ ਸੰਬੰਧੀ ਮਾਨ ਵਲੋਂ ਐੱਸ.ਡੀ.ਐੱਮ. ਨਾਲ ਬੈਠਕ <br/> ਅਗਲੀ ਖ਼ਬਰ ਰਾਜ ਹਾਈ ਸੰਗਰੂਰ ਦੀ ਨਵੀਂ ਪਹਿਲ, ਓਰੀਐਂਟੇਸ਼ਨ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਦਿੱਤੀ ਨਵੀਂ ਦਿਸ਼ਾ <br/>
Ad Position 24