25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਹੂਲਤਾਂ ਦੀ ਘਾਟ ਕਾਰਨ ਜੂਝ ਰਹੇ ਹਨ ਪੁੱਡਾ ਮਾਰਕੀਟ 'ਪੰਚ ਘਰ' ਦੇ ਦੁਕਾਨਦਾਰ <br/>

Ad Position 21
No active advertisement
ਪੁੱਡਾ ਮਾਰਕੀਟ ਪੰਚ ਘਰ ਮਾਰਕੀਟ ਵਿਚ ਢਹਿ ਢੇਰੀ ਹੋ ਰਹੀ ਉਸ ਦਿਵਾਰ ਨੂੰ ਦਿਖਾਉਂਦੇ ਹੋਏ ਦੁਕਾਨਦਾਰ ਜਿੱਥੇ ਨਕਸ਼ੇ ਮੁਤਾਬਿਕ ਗੇਟ ਉਸਾਰੇ ਜਾਣ ਦੀ ਵਿਉਂਤ ਪੁੱਡਾ ਨੇ ਉਲੀਕੀ ਹੋਈ ਹੈ ਪਰ ਕੰਮ ਨਾ ਹੋਣ ਕਾਰਨ ਰੋਸ ਵਿਅਕਤ ਕਰਦੇ ਹੋਏ ਕੁਲਦੀਪ ਕੁਮਾਰ ਜੈਨ ਅਤੇ ਹੋਰ ਦੁਕਾਨਦਾਰ | ਤਸਵੀਰ: ਮੁਕੇਸ਼ ਕੁਮਾਰ <br/> 04-05-2026
ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਰਿਆਸਤੀ ਸ਼ਹਿਰ ਸੰਗਰੂਰ ਦੇ ਪਟਿਆਲਾ ਗੇਟ ਸਥਿਤ ਨਵੀਂ ਬਣੀ ਮਾਰਕੀਟ ਜਿਸ ਦੀ ਦੇਖ ਰੇਖ ਪੁੱਡਾ ਕਰ ਰਹੀ ਹੈ, ਕਹਿਣ ਨੂੰ ਮਹਿੰਗੀ ਅਤੇ ਪੋਸ਼ ਇਲਾਕੇ ਦੀ ਮਾਰਕੀਟ ਅਖਵਾਉਂਦੀ ਹੈ ਪਰ ਇਸ ਮਾਰਕੀਟ ਦੇ ਦੁਕਾਨਦਾਰ ਅਤਿ ਦੀ ਪ੍ਰੇਸ਼ਾਨੀ ਵਾਲੇ ਹਾਲਾਤਾਂ ਵਿਚੋਂ ਲੰਘ ਰਹੇ ਹਨ | ਉਪਰੋਕਤ ਮਾਰਕੀਟ ਜੋ ਪੰਚ ਘਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਕਿਸੇ ਸਮੇਂ ਜੱਜ ਸਾਹਿਬਾਨ ਦੀ ਰਿਹਾਇਸ਼ ਦੇ ਨਾਲ-ਨਾਲ ਇੱਥੇ ਸੈਨਿਕ ਭਲਾਈ ਦਫ਼ਤਰ ਅਤੇ ਹੋਮ ਗਾਰਡ ਦਫ਼ਤਰ ਸਥਿਤ ਸੀ | ਪੁੱਡਾ ਦੀ ਤੈਅਸ਼ੁਦਾ ਰਕਮ ਤੋਂ ਕਿਤੇ ਜ਼ਿਆਦਾ ਰਕਮ ਖ਼ਰਚ ਕੇ ਇੱਥੋਂ ਦੇ ਦੁਕਾਨਦਾਰਾਂ ਨੇ ਦੁਕਾਨਾਂ ਇਸ ਆਸ ਨਾਲ ਖ਼ਰੀਦੀਆਂ ਸਨ ਕਿ ਉਨ੍ਹਾਂ ਦੇ ਕਾਰੋਬਾਰ ਵਿਚ ਵਾਧੇ ਦੇ ਨਾਲ-ਨਾਲ ਸੰਗਰੂਰ ਸ਼ਹਿਰ ਦੀ ਸ਼ਾਨ ਵਧਾਉਣ ਵਿਚ ਉਨ੍ਹਾਂ ਦੀ ਇਹ ਮਾਰਕੀਟ ਵੀ ਆਪਣਾ ਯੋਗਦਾਨ ਨਿਭਾਏਗੀ ਪਰ ਅੱਜ ਇਸ ਮਾਰਕੀਟ ਦੇ ਦੁਕਾਨਦਾਰ ਛੋਟੀਆਂ-ਛੋਟੀਆਂ ਲੋੜਾਂ ਤੋਂ ਵੀ ਵਾਂਝੇ ਹਨ ਤੇ ਦੇਰ ਸ਼ਾਮ ਨਸ਼ੇੜੀਆਂ ਦੀ ਠਾਹਰ ਬਣਨ ਵਾਲੀਆਂ ਹਾਲਤਾਂ ਤੋਂ ਵੀ ਬੇਹੱਦ ਪ੍ਰੇਸ਼ਾਨ ਹਨ | ਮਾਰਕੀਟ ਦੇ ਦੁਕਾਨਦਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਤੇਜ ਸਿੰਘ ਪਿਆਸਾ, ਪ੍ਰਸਿੱਧ ਸਮਾਜ ਸੇਵੀ ਕੁਲਦੀਪ ਕੁਮਾਰ ਜੈਨ ਗਰਗ, ਮੇਲਾ ਰਾਮ ਸਵੀਟਸ ਵਾਲਿਆਂ ਨੇ ਦੱਸਿਆ ਕਿ ਕਈ ਦੁਕਾਨਦਾਰਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਇਸ ਮਾਰਕੀਟ ਵਿਚ ਦੁਕਾਨਾਂ ਲੈ ਕੇ ਲਗਾਈ ਹੋਈ ਹੈ ਪਰ ਇਸ ਸਹੂਲਤਾਂ ਦੀ ਘਾਟ ਅਤੇ ਪੁੱਡਾ ਵਲੋਂ ਪੁਖ਼ਤਾ ਪ੍ਰਬੰਧ ਨਾ ਕਰਨ ਕਾਰਨ ਮਾਰਕੀਟ ਅੱਧ ਵਿਚਾਲੇ ਹੀ ਲਟਕੀ ਹੋਈ ਹੈ | ਕੁਲਦੀਪ ਕੁਮਾਰ ਜੈਨ ਅਨੁਸਾਰ ਪੁੱਡਾ ਨੇ ਦੋ ਬਾਥਰੂਮਾਂ ਦੀ ਉਸਾਰੀ ਨਕਸ਼ੇ ਵਿਚ ਦਰਜ ਕਰਵਾਈ ਹੋਈ ਹੈ ਅਤੇ ਮਾਰਕੀਟ ਦੇ ਦੋ ਮੁੱਖ ਗੇਟ ਵੀ ਬਣਾਏ ਜਾਣੇ ਸਨ | ਬਾਥਰੂਮ ਤਾਂ ਅਜੇ ਤੱਕ ਬਣਾਉਣਾ ਦੂਰ ਦੀ ਗੱਲ ਜੋ ਗੇਟ ਲਈ ਪ੍ਰਸਤਾਵਿਤ ਥਾਂ ਦੱਸੀ ਜਾ ਰਹੀ ਹੈ ਉਹ ਪੁਰਾਣੀ ਇਮਾਰਤਾਂ ਦਾ ਹਿੱਸਾ ਹੈ ਜੋ ਕਿਸੇ ਵੀ ਵੇਲੇ ਢਹਿ ਢੇਰੀ ਹੋ ਸਕਦੀ ਹੈ | ਇਹ ਢਹਿਣ ਵਾਲੀ ਪੁਰਾਣੀ ਇਮਾਰਤ ਜਿਸ ਨੂੰ ਢਾਹ ਕੇ ਗੇਟ ਬਣਾਏ ਜਾਣੇ ਸਨ ਕਿਸੇ ਵੇਲੇ ਵੀ ਮਾਰਕੀਟ ਦੇ ਦੁਕਾਨਦਾਰਾਂ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੀ ਹੈ | ਅਜੇ ਤੱਕ ਕੋਈ ਸੁਰੱਖਿਅਤ ਦੀਵਾਰ ਜਾਂ ਗੇਟ ਨਾ ਲੱਗਣ ਕਾਰਨ ਸ਼ਾਮ ਢਲਦੇ ਹੀ ਇਹ ਮਾਰਕੀਟ ਨਸ਼ੇੜੀਆਂ ਦੀ ਠਾਹਰ ਬਣ ਜਾਂਦੀ ਹੈ ਅਤੇ ਦੇਰ ਰਾਤ ਨਸ਼ੇੜੀ ਬਾਜ਼ਾਰਾਂ ਵਿਚ ਖੜੂਦ ਪਾਉਂਦੇ ਰਹਿੰਦੇ ਹਨ | ਮਾਰਕੀਟ ਦੇ ਦੁਕਾਨਦਾਰਾਂ ਦੇ ਵਾਹਨ ਜਿਨ੍ਹਾਂ ਵਿਚ ਫੋਰ ਵਹੀਲਰ, ਕਾਰਾਂ ਆਦਿ ਸ਼ਾਮਲ ਹਨ | ਆਵਾਰਾ ਘੁੰਮਦੇ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਬਣਦੇ ਹਨ ਅਤੇ ਆਪਸ ਵਿਚ ਭਿੜਦੇ ਇਹ ਪਸ਼ੂ ਵਾਹਨਾਂ ਦੇ ਨਾਲ-ਨਾਲ ਮਾਰਕੀਟ ਵਿਚ ਆਉਂਦੇ ਗ੍ਰਾਹਕਾਂ ਅਤੇ ਦੁਕਾਨ ਮਾਲਕਾਂ ਦਾ ਵੀ ਨੁਕਸਾਨ ਕਰਨ ਦਾ ਸਬੱਬ ਬਣਦੇ ਹਨ | ਪੁੱਡਾ ਵਲੋਂ ਕੱਟੀ ਇਸ ਪੰਚ ਘਰ ਮਾਰਕੀਟ ਵਿਚ ਸਟਰੀਟ ਲਾਇਟਾਂ ਦਾ ਵੀ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਰਾਤ ਬਰਾਤੇ ਕਿਸੇ ਆਰਥਿਕ ਨੁਕਸਾਨ ਦਾ ਵੀ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ | ਮਾਰਕੀਟ ਦੇ ਪ੍ਰਧਾਨ ਗੁਰਤੇਜ ਸਿੰਘ ਪਿਆਸਾ, ਕੁਲਦੀਪ ਜੈਨ ਤੋਂ ਇਲਾਵਾ ਸੰਜੀਵ ਕੁਮਾਰ, ਰਾਜੇਸ਼ ਕੁਮਾਰ, ਜਤਿੰਦਰ ਕੁਮਾਰ, ਅਭਿਨਵ ਗਰਗ, ਸਤੀਸ਼ ਕੁਮਾਰ, ਪ੍ਰੇਮ ਗਰੋਵਰ, ਰਜਿੰਦਰ ਕੁਮਾਰ ਨੇ ਮੰਗ ਕੀਤੀ ਕਿ ਮਾਰਕੀਟ ਦੀ ਹਾਲਤ ਸੁਧਾਰੀ ਜਾਵੇ ਅਤੇ ਬਿਨਾਂ ਕਿਸੇ ਦੇਰੀ ਤੋਂ ਮਾਰਕੀਟ ਦੇ ਦੋਵੇਂ ਗੇਟ, ਬਾਥਰੂਮ, ਸਟਰੀਟ ਲਾਈਟਾਂ

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਿਚ ਗਏ ਰਾਜ ਸਭਾ ਮੈਂਬਰਾਂ ਨੰੂ ਤੰਗ ਪ੍ਰੇਸ਼ਾਨ ਕਰ ਕੇ ਆਪ ਸਰਕਾਰ ਨੇ ਬਣਾਏ ਅਰਾਜਕਤਾ ਵਾਲੇ ਹਾਲਾਤ - ਪੂਨੀਆ <b... ਅਗਲੀ ਖ਼ਬਰ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਇੱਕ ਕਾਬੂ
Ad Position 24