16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਐਸ.ਡੀ.ਆਈ.ਸੀ. ਚੈਪਟਰ ਮਲੇਰਕੋਟਲਾ ਦੇ ਅਮਰ ਗੁਪਤਾ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 07-05-2026
ਮਲੇਰਕੋਟਲਾ, 6 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਸੰਗਰੂਰ ਡਿਸਟਿ੍ਕ ਇੰਡਸਟਰੀਅਲ ਚੈਂਬਰ ਚੈਪਟਰ ਮਲੇਰਕੋਟਲਾ ਦੀ ਮੀਟਿੰਗ ਪ੍ਰਧਾਨ ਡਿੰਪਲ ਗਰਗ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਚੈਂਬਰ ਦੇ ਜ਼ਿਲ੍ਹਾ ਚੇਅਰਮੈਨ ਡਾ: ਏ.ਆਰ.ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਜੀਵ ਸੂਦ, ਜ਼ਿਲ੍ਹਾ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਘਣਸ਼ਿਆਮ ਕਾਂਸਲ, ਜ਼ਿਲ੍ਹਾ ਮੀਤ ਚੇਅਰਮੈਨ ਸੰਜੀਵ ਚੌਪੜਾ ਕਿੱਟੀ, ਜ਼ਿਲ੍ਹਾ ਜਨਰਲ ਸਕੱਤਰ ਐਮ.ਪੀ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਪ੍ਰੇਮ ਗੁਪਤਾ ਅਤੇ ਜ਼ਿਲ੍ਹਾ ਪੀ.ਆਰ.ਓ ਸੰਦੀਪ ਬਾਂਸਲ ਮੁੱਖ ਤੌਰ ਤੇ ਪਹੁੰਚੇ | ਇਸ ਮੌਕੇ ਡਾ: ਏ.ਆਰ ਸ਼ਰਮਾ ਅਤੇ ਸ੍ਰੀ ਸਜੀਵ ਸੂਦ ਦੀ ਦੇਖਰੇਖ ਹੇਠ ਸਰਵਸੰਮਤੀ ਨਾਲ ਸ੍ਰੀ ਅਮਰ ਗੁਪਤਾ ਨੂੰ ਸਾਲ 26-27 ਲਈ ਚੈਪਟਰ ਮਲੇਰਕੋਟਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਸ: ਇੰਦਰਜੀਤ ਸਿੰਘ ਮੁੰਡੇ ਨੂੰ ਚੈਪਟਰ ਦਾ ਚੀਫ਼ ਸਰਪ੍ਰਸਤ, ਗਿਆਨੀ ਅਮਰ ਸਿੰਘ ਨੂੰ ਚੀਫ਼ ਸਲਾਹਕਾਰ, ਡਿੰਪਲ ਗਰਗ ਨੂੰ ਚੇਅਰਮੈਨ, ਰਾਕੇਸ਼ ਸਿੰਗਲਾ ਨੂੰ ਸੀਨੀਅਰ ਮੀਤ ਚੇਅਰਮੈਨ, ਮਨੋਜ ਗੋਇਲ ਨੂੰ ਮੀਤ ਚੇਅਰਮੈਨ, ਅਸ਼ੋਕ ਸਿੰਗਲਾ, ਦੀਪਕ ਜਿੰਦਲ, ਸੀ.ਪੀ ਗਰਗ, ਸ਼ਿਵਮ ਮਟਕਨ ਅਤੇ ਵਰੁਣ ਜਿੰਦਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਸ੍ਰੀ ਸਜੀਵ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਬਤੌਰ ਪ੍ਰਧਾਨ ਡਿੰਪਲ ਗਰਗ ਵੱਲੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਗਈ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਨਵਨਿਯੁਕਤ ਪ੍ਰਧਾਨ ਸ੍ਰੀ ਅਮਰ ਗੁਪਤਾ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ | ਸ੍ਰੀ ਡਿੰਪਲ ਗਰਗ ਨੇ ਆਪਣੇ ਕਾਰਜਕਾਲ ਦੌਰਾਨ ਦਿੱਤੇ ਸਹਿਯੋਗ ਲਈ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ | ਸ੍ਰੀ ਅਮਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਨਵੀਂ ਟੀਮ ਦਾ ਗਠਨ ਜਲਦ ਹੀ ਕੀਤਾ ਜਾਵੇਗਾ ਅਤੇ ਉਹ ਚੈਂਬਰ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਸੁਚੱਜੇ ਹੱਲ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਵੇਦ ਢੀਂਗਰਾ, ਗਗਨ ਜੈਨ, ਰੋਮਿਓ ਢੀਂਗਰਾ, ਪੁਨੀਤ ਢੀਂਗਰਾ, ਭੂਸ਼ਣ ਦੀਵਾਨ, ਰਾਜੇਸ਼ ਸਿੰਗਲਾ, ਰਾਜੀਵ ਮਲਹੋਤਰਾ, ਭਾਨੂੰ ਜੈਨ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 33 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ 82.50 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ <br/> ਅਗਲੀ ਖ਼ਬਰ ਪਿੰਡ ਸਤੌਜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਤੋਂ ਪਹਿਲਾਂ ਪੁਲਿਸ ਨੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦ...
Ad Position 24