16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਢਹਿ ਢੇਰੀ ਹੋ ਰਹੀ ਪੰਚ ਘਰ ਦੀ ਇਮਾਰਤ ਕਾਰਨ ਲੋਕਾਂ 'ਚ ਰੋਸ <br/>

Ad Position 21
No active advertisement
ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੀ ਪਟਿਆਲਾ ਗੇਟ ਸਥਿਤ ਪੁੱਡਾ ਦੀ ਨਵੀਂ ਬਣੀ ਮਾਰਕੀਟ ਜੋ ਪੰਚ ਘਰ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇਸ ਵੇਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਜਾਨ-ਮਾਲ ਦਾ ਖ਼ਤਰਾ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਕਿਸੇ ਵੇਲੇ ਜੱਜ ਸਾਹਿਬਾਨ ਦੀ ਰਿਹਾਇਸ਼ ਹੋਮ ਗਾਰਡ ਦਾ ਦਫ਼ਤਰ ਅਤੇ ਇੱਕਾ-ਦੁੱਕਾ ਹੋਰ ਦਫ਼ਤਰਾਂ ਵੀ ਚੱਲਦੇ ਸਨ | ਸਮਾਂ ਪਾ ਕੇ ਬਦਹਾਲ ਹੋਈ ਇਨ੍ਹਾਂ ਇਮਾਰਤਾਂ ਨੂੰ ਪੁੱਡਾ ਵਲੋਂ ਜਾਂ ਤਾਂ ਢਾਹ ਦਿੱਤਾ ਗਿਆ ਜਾਂ ਫਿਰ ਪੁਰਾਤਨ ਹੋਣ ਕਾਰਨ ਆਪ ਹੀ ਢਹਿ ਢੇਰੀ ਹੋ ਗਈਆਂ ਹਨ | ਕੁੱਝ ਸਮਾਂ ਪਹਿਲਾਂ ਉਪਰੋਕਤ ਥਾਂ ਨੂੰ ਪੁੱਡਾ ਨੇ ਆਪਣਾ ਕਬਜ਼ੇ 'ਚ ਲੈ ਲਿਆ ਅਤੇ ਇਸ ਥਾਂ 'ਤੇ ਸ਼ਾਨਦਾਰ ਮਾਰਕੀਟ ਹੋਂਦ'ਚ ਲਿਆਉਣ ਦਾ ਦਾਅਵਾ ਕਰਦਿਆਂ ਮਹਿੰਗੇ ਭਾਅ ਦੀ ਦੁਕਾਨਾਂ ਅਤੇ ਬੂਥ ਕੱਟੇ ਗਏ | ਪੁੱਡਾ ਨੇ ਮਾਰਕੀਟ ਨੂੰ ਹਰ ਸਹੂਲਤ ਨਾਲ ਲੈਸ ਕਰਦਿਆਂ ਮਾਰਕੀਟ ਵਿੱਚ ਬਾਥਰੂਮ ਅਤੇ ਦੋ ਗੇਟਾਂ ਦੀ ਤਾਮੀਰ ਕਰਵਾਉਣ ਦੀ ਵੀ ਵਾਅਦਾ ਇੱਥੋਂ ਦੇ ਦੁਕਾਨਦਾਰਾਂ ਨਾਲ ਕੀਤਾ ਸੀ ਪਰ ਇਨ੍ਹਾਂ ਸਮਾਂ ਲੰਘਣ ਉਪਰੰਤ ਵੀ ਨਾ ਤਾਂ ਬਾਥਰੂਮ ਉਸਾਰੇ ਗਏ, ਨਾ ਸਟਰੀਟ ਲਾਈਟਾਂ ਨਾ ਹੀ ਨਿਰਧਾਰਿਤ ਗੇਟ ਅਤੇ ਨਾ ਹੀ ਸੜਕਾਂ ਦਾ ਉਸਾਰੀ ਸਹੀ ਢੰਗ ਨਾਲ ਕਰਵਾਈ ਗਈ ਹੈ, ਜਿਸ ਨਾਲ ਦੁਕਾਨਦਾਰਾਂ 'ਚ ਵਿਆਪਕ ਰੋਸ ਹੈ | ਮਾਰਕੀਟ ਦੇ ਪ੍ਰਧਾਨ ਗੁਰਤੇਜ ਸਿੰਘ ਪਿਆਸਾ, ਵਿਨੋਦ ਕੁਮਾਰ ਜੈਨ ਮੇਲਾ ਰਾਮ ਸਵੀਟਸ ਵਾਲਿਆਂ, ਸੰਦੀਪ ਕੁਮਾਰ, ਰਾਜੇਸ਼ ਕਾਲੜਾ, ਅਭੀ ਗਰਗ ਨੇ ਕਿਹਾ ਕਿ ਜਿੱਥੇ ਗੇਟ ਨਵੇਂ ਉਸਾਰੇ ਜਾਣੇ ਸਨ, ਉੱਤੇ ਪੁਰਾਣੀ ਇਮਾਰਤ ਦਾ ਕੁੱਝ ਢਾਂਚਾ ਪੁਰਾਣੇ ਦਰਵਾਜ਼ਿਆਂ ਵਜੋਂ ਖੜ੍ਹਾ ਹੈ, ਜਿਸ ਦੀ ਹਾਲਤ ਇਹ ਹੈ ਕਿ ਇੱਥੋਂ ਇੱਟਾਂ, ਮਲਬਾ ਆਪਣੇ ਆਪ ਡਿਗ ਰਿਹਾ ਹੈ | ਇੱਕ ਦੋ ਵਾਰ ਤਾਂ ਅਜਿਹੀ ਘਟਨਾ ਵਾਪਰਿਆ ਕਿ ਆਮ ਲੋਕ ਜਾਂ ਦੁਕਾਨਦਾਰ ਫੱਟੜ ਹੋਣ ਜਾਂ ਜ਼ਖਮੀ ਹੋਣ ਤੋਂ ਵੀ ਮਸਾਂ ਹੀ ਬਚੇ ਹਨ | ਮਾਰਕੀਟ ਦੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਦੋਵੇਂ ਗੇਟਾਂ ਦੀ ਨਵੀਂ ਉਸਾਰੀ ਦੋਵੇਂ ਬਾਥਰੂਮ, ਸਟਰੀਟ ਲਾਈਟਾਂ ਦੀ ਵਿਵਸਥਾ ਸਹੀ ਢੰਗ ਨਾਲ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵਲੋਂ ਸਨਮਾਨ <br/> ਅਗਲੀ ਖ਼ਬਰ ਨੰਨ੍ਹੇ ਮੁੰਨਿਆਂ ਨੇ ਮਨਾਇਆ ਨਰਸਿੰਗ ਦਿਵਸ <br/>
Ad Position 24