16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਰਿਪੂ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ ਰਿਪੁਦਮਨ ਸਿੰਘ ਰਿਪੂ ਢਿੱਲੋਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਗਿਆ | ਮੰਗ ਪੱਤਰ 'ਚ ਰਿਪੂ ਢਿੱਲੋਂ ਨੇ ਅਖ਼ਬਾਰਾਂ ਅਤੇ ਫਲੈਕਸ ਰਾਹੀ ਗੁਰਬਾਣੀ ਦੀਆਂ ਤੁੱਕਾਂ, ਗੁਰੂਆਂ, ਦੇਵੀ-ਦੇਵਤਿਆਂ ਦੀ ਫ਼ੋਟੋਆਂ ਦੀ ਹੋ ਰਹੀ ਬੇਅਦਬੀ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਰੋਜ਼ਾਨਾ ਅਖ਼ਬਾਰਾਂ ਅਤੇ ਫਲੈਕਸਾਂ ਉੱਪਰ ਗੁਰਬਾਣੀ ਦੀ ਤੁਕਾਂ, ਸ਼ਬਦਾਂ ਅਤੇ ਧਾਰਮਿਕ ਤਸਵੀਰਾਂ ਛਪਦੀਆਂ ਰਹਿੰਦੀਆਂ ਹਨ | ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਹ ਗੁਰਬਾਣੀ ਦੀ ਤੁਕਾਂ, ਸ਼ਬਦਾਂ ਅਤੇ ਧਾਰਮਿਕ ਤਸਵੀਰਾਂ ਵਾਲੇ ਅਖ਼ਬਾਰ, ਫਲੈਕਸਾਂ ਬਾਅਦ ਵਿੱਚ ਸੜਕਾਂ, ਨਾਲੀਆਂ, ਖਾਣ-ਪੀਣ ਵਾਲੀਆਂ ਅਤੇ ਮੀਟ ਵਾਲੀਆਂ ਦੁਕਾਨਾਂ ਉੱਪਰ ਵੀ ਰੁਲਦੇ ਫਿਰਦੇ ਹਨ | ਕਈ ਵਾਰ ਇਹ ਤਸਵੀਰਾਂ, ਤੁਕਾਂ ਜੋ ਕੇਵਲ ਸਿੱਖ ਧਰਮ ਨਾਲ ਹੀ ਸਬੰਧ ਨਹੀਂ ਹਨ, ਬਲਕਿ ਹਿੰਦੂ ਦੇ ਦੇਵੀ ਦੇਵਤਿਆਂ, ਈਸਾਈ ਅਤੇ ਮੁਸਲਿਮ ਧਰਮ ਦੇ ਨਾਲ ਵੀ ਸੰਬੰਧਿਤ ਹੁੰਦੇ ਹਨ, ਦੀ ਇਸ ਤਰ੍ਹਾਂ ਨਾਲ ਹੁੰਦੀ ਬੇਕਦਰੀ ਕਾਰਨ ਉਨ੍ਹਾਂ ਸਮੇਤ ਹੋਰ ਧਾਰਮਿਕ ਭਾਵਨਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ | ਇਸ ਸਬੰਧੀ ਕੋਈ ਠੋਸ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਰਿਪੂ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਕਿਸੇ ਧਰਮ ਦੀ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ | ਰਿਪੂ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਈ ਮੇਲ ਅਤੇ ਫੈਕਸ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਕੀਤੀ ਗਈ ਹੈ | ਇਸ ਮੌਕੇ ਅਮਰਜੀਤ ਸਿੰਘ, ਬਲਵਿੰਦਰ ਸਿੰਘ ਸੇਖੋਂ, ਗੁਰਤੇਜ ਸਿੰਘ ਪ੍ਰਧਾਨ ਗੁਰਦੁਆਰਾ ਸੁਖਸਾਗਰ ਸਾਹਿਬ, ਸੁਰਜੀਤ ਸਿੰਘ, ਕਰਨੈਲ ਸੰਘ ਗੁਰਦੁਆਰਾ ਟਿੱਬੀ ਸਾਹਿਬ ਕਰਤਾਰਪੁਰਾ, ਰਣਧੀਰ ਸਿੰਘ, ਤਰਸੇਮ ਸਿੰਘ, ਨਰਿੰਦਰ ਕੁਮਾਰ, ਵਿੱਕੀ ਚੇਅਰਮੈਨ ਹਾਰਡਵੇਅਰ ਐਸੋਸੀਏਸ਼ਨ, ਬਲਕਾਰ ਸਿੰਘ, ਭੁਪਿੰਦਰ ਸਿੰਘ, ਜਸਵੰਤ ਸਿੰਘ, ਸੁਲਤਾਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਤੀਜਾ ਰਿਹਾ ਸੌ ਫ਼ੀਸਦੀ <br/> ਅਗਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵਲੋਂ ਸਨਮਾਨ <br/>
Ad Position 24