ਧੂਰੀ, 12 ਮਈ (ਸੰਜੇ ਲਹਿਰੀ) ਸਿਵਲ ਹਸਪਤਾਲ ਧੂਰੀ ਵਿਖੇ ਨਰਸਿੰਗ ਡੇ ਐਸ. ਐਮ. ਓ. ਡਾ. ਨਰਾਇਣ ਸਿੰਘ ਦੀ ਹਾਜ਼ਰੀ 'ਚ ਮਨਾਇਆ ਗਿਆ | ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਲੋਂ ਦੁਨੀਆ ਦੀ ਪਹਿਲੀ ਨਰਸ ਫਲੋਰੈਂਸ ਨਾਈਟਿੰਗੇਲ ਨੂੰ ਯਾਦ ਕਰਦਿਆਂ ਉਸ ਦੀਆਂ ਮਨੁੱਖਤਾਵਾਦੀ ਸੇਵਾਵਾਂ ਬਾਰੇ ਚਾਨਣ ਪਾਇਆ ਗਿਆ | ਇਸ ਮੌਕੇ ਬੋਲਦਿਆਂ ਡਾ. ਨਰਾਇਣ ਸਿੰਘ ਨੇ ਕਿਹਾ ਕਿ ਫਲੋਰੈਂਸ ਨਾਈਟਿੰਗੇਲ ਨੇ ਹਸਪਤਾਲਾਂ ਵਿੱਚ ਸਫ਼ਾਈ ਅਤੇ ਸਿਹਤ ਸੁਧਾਰ ਦੇ ਨਵੇਂ ਨਿਯਮ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ, ਜਿਸ ਨਾਲ ਉਸ ਸਮੇਂ ਮੌਤ ਦਰ ਵਿੱਚ ਭਾਰੀ ਕਮੀ ਆਈ | ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਨਿਰੋਲ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਸਾਨੂੰ ਇਸ ਕਿੱਤੇ ਦੀ ਮਰਿਆਦਾ 'ਚ ਰਹਿ ਕੇ ਹੀ ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਰਚਿਤਾ, ਡਾ. ਪ੍ਰਭਜੋਤ ਬਾਬਾ, ਡਾਕਟਰ ਸੁਮਿਤ, ਨਰਸਿੰਗ ਸਿਸਟਰ ਨਰਿੰਦਰ ਕੌਰ, ਸਿਸਟਰ ਮਨਜੀਤ ਕੌਰ, ਸਿਸਟਰ ਭੁਪਿੰਦਰਜੀਤ ਕੌਰ, ਸਿਸਟਰ ਅਮਰਿੰਦਰ ਕੌਰ, ਰਜਨੀਸ਼ ਕੌਰ, ਅਮਨਦੀਪ ਕੌਰ ਅਤੇ ਫੈਸਲਿਟੀ ਮੈਨੇਜਰ ਹਰਮਨ ਕੌਰ ਆਦਿ ਤੋਂ ਇਲਾਵਾ ਵਿਕਾਸ ਕੁਮਾਰ ਵਿੱਕੀ ਆਦਿ ਹਾਜ਼ਰ ਸਨ |