ਸੰਗਰੂਰ, 12 ਮਈ (ਦਮਨਜੀਤ ਸਿੰਘ) - ਬਹੁਜਨ ਮੁਕਤੀ ਪਾਰਟੀ ਵਲੋਂ ਦੇਸ਼ ਵਿਆਪੀ ਚਰਨਬੱਧ ਅੰਦੋਲਨ ਦੇ ਤਹਿਤ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਅੱਜ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜਿਆ ਗਿਆ ਗਿਆ | ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਰਟ ਮੀਟਰ ਖਪਤਕਾਰਾਂ ਨੂੰ ਬਹੁਤ ਜ਼ਿਆਦਾ ਬਿਜਲੀ ਬਿੱਲ ਲਗਾ ਰਹੇ ਹਨ | ਬਿਨਾਂ ਬਿਜਲੀ ਸਪਲਾਈ ਵਾਲੇ ਸਮਾਰਟ ਮੀਟਰਾਂ ਦੁਆਰਾ ਖਪਤਕਾਰਾਂ ਉੱਤੇ ਲਗਾਏ ਬਿਜਲੀ ਬਿਲ ਉਨ੍ਹਾਂ ਨੂੰ ਵਾਪਸ ਦਿੱਤੇ ਜਾਣ, ਸਮਾਰਟ ਮੀਟਰਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਜਿਸ ਨਾਲ ਜਨਤਾ ਦੀ ਵਿੱਤੀ ਲੁੱਟ ਕੀਤੀ ਜਾਂਦੀ ਹੈ, ਇਸ ਲਈ ਸਮਾਰਟ ਮੀਟਰ ਨੂੰ ਮਨਜ਼ੂਰੀ ਦੇਣ ਵਾਲੇ ਚੇਅਰਮੈਨ ਅਤੇ ਕੈਬਨਿਟ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੌਕੇ ਹਰਪ੍ਰੀਤ ਕੌਰ ਧੂਰੀ, ਸੂਬਾ ਮੀਤ ਪ੍ਰਧਾਨ (ਮਹਿਲਾ ਵਿੰਗ) ਪੰਜਾਬ, ਪ੍ਰੇਮ ਸਿੰਘ ਸੁਨਾਮ ਜ਼ਿਲ੍ਹਾ ਪ੍ਰਧਾਨ, ਡਾ. ਸੁਖਜਿੰਦਰ ਗਾਗੋਵਾਲੀਆ ਸੂਬਾ ਮੀਤ ਪ੍ਰਧਾਨ (ਯੂਥ ਵਿੰਗ), ਚਰਨ ਸਿੰਘ ਚੱਠਾ ਸੂਬਾ ਮੀਤ ਪ੍ਰਧਾਨ ਪੰਜਾਬ, ਮੁਨੀਸ਼ ਚੌਹਾਨ ਜ਼ਿਲ੍ਹਾ ਪ੍ਰਧਾਨ ਭਾਰਤ ਮੁਕਤੀ ਮੋਰਚਾ, ਮੇਲਾ ਸਿੰਘ ਉਗਰਾਹਾਂ ਹਲਕਾ ਇੰਚਾਰਜ ਦਿੜ੍ਹਬਾ ਅਤੇ ਪਰਮਜੀਤ ਸਿੰਘ ਪੰਮਾ ਸੁਨਾਮ ਮੌਜੂਦ ਸਨ |