11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਫ਼ਾਈ ਕਰਮਚਾਰੀਆਂ ਅਤੇ ਆਊਟਸੋਰਸ ਮੁਲਾਜ਼ਮਾਂ ਵਲੋਂ ਖਨੌਰੀ ਵਿਖੇ ਪੁਲ ਹੇਠ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-05-2026
ਖਨੌਰੀ, 13 ਮਈ (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਸਮੂਹ ਸਫ਼ਾਈ ਸੇਵਕ ਕਰਮਚਾਰੀਆਂ ਅਤੇ ਆਊਟ ਸੋਰਸ ਮੁਲਾਜ਼ਮਾਂ ਵਲੋਂ ਖਨੌਰੀ ਦੇ ਕੈਥਲ ਰੋਡ ਪੁਲ ਹੇਠਾਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ, ਪੰਜਾਬ ਸਰਕਾਰ ਵਲੋਂ ਜਾਰੀ 10 ਸਾਲਾਂ ਪੋਲਸੀ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਸ ਮੌਕੇ ਸਫ਼ਾਈ ਕਰਮਚਾਰੀ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਭਾਰੀ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਵੀ ਕੀਤਾ ਗਿਆ | ਪੰਜਾਬ ਮਿੳਾੂਸੀਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਵਿੱਚ ਸਫ਼ਾਈ ਸੇਵਕ ਕਰਮਚਾਰੀਆਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ 6 ਮਈ ਤੋਂ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ ਤੇ ਇਸੇ ਤਹਿਤ ਨਗਰ ਪੰਚਾਇਤ ਖਨੌਰੀ ਵਲੋਂ ਵੀ ਲਗਾਤਾਰ ਕੰਮ ਛੋੜ ਹੜਤਾਲ ਜਾਰੀ ਹੈ ਅਤੇ ਇਸ ਹੜਤਾਲ ਵਿੱਚ ਉਹਨਾਂ ਦਾ ਇਸ ਹੜਤਾਲ ਦੇ ਲਈ ਨਗਰ ਪੰਚਾਇਤ ਖਨੌਰੀ ਦੇ ਆਊਟ ਸੋਰਸ ਮੁਲਾਜ਼ਮਾਂ ਵਲੋਂ ਵੀ ਸਮਰਥਨ ਕੀਤਾ ਗਿਆ ਹੈ | ਅੱਜ ਸਫ਼ਾਈ ਕਰਮਚਾਰੀ ਖਨੌਰੀ ਦੇ ਪ੍ਰਧਾਨ ਰੋਬਿਨ ਕੁਮਾਰ ਅਤੇ ਆਊਟ ਸੋਰਸ ਮੁਲਾਜ਼ਮਾਂ ਦੇ ਜ਼ਿਲ੍ਹਾ ਪ੍ਰਧਾਨ ਸੁੰਦਰ ਰਾਮ ਦੀ ਅਗਵਾਈ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ ਵਿੱਚ ਉਚੇਚੇ ਤੌਰ ਤੇ ਪੰਜਾਬ ਮਿਉਂਸੀਪਲ ਐਕਸ਼ਨ ਕਮੇਟੀ ਦੇ ਸਰਪ੍ਰਸਤ ਬਲਵਾਨ, ਸਫ਼ਾਈ ਯੂਨੀਅਨ ਦੇ ਉਪ ਪ੍ਰਧਾਨ ਸੁਭਾਸ਼ ਸਮੇਤ ਪਾਤੜਾਂ ਸਫ਼ਾਈ ਯੂਨੀਅਨ ਦੇ ਕਾਲਾ, ਮੇਜਰ, ਬਬਲੀ, ਨੀਰਜ, ਕਿ੍ਪਾਲ, ਗਗਨ, ਮੀਤ, ਵਿਕਰਮ, ਇੰਦਰਜੀਤ ਆਦਿ ਸ਼ਾਮਿਲ ਹੋਏ | ਇਹ ਰੋਸ ਮਾਰਚ ਸ਼ਹਿਰ ਦੇ ਮੇਨ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਕੈਥਲ ਰੋਡ ਪੁਲ ਹੇਠਾਂ ਪਹੁੰਚਿਆ ਜਿੱਥੇ ਸਮੂਹ ਸਫ਼ਾਈ ਕਰਮਚਾਰੀਆਂ ਅਤੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਭਾਰੇ ਨਾਅਰੇਬਾਜ਼ੀ ਕੀਤੀ ਗਈ | ਇਸ ਰੋਸ ਮੁਜ਼ਾਹਰੇ ਦੌਰਾਨ ਸਫ਼ਾਈ ਕਰਮਚਾਰੀ ਯੂਨੀਅਨ ਦੇ ਸਰਪ੍ਰਸਤ ਬਲਵਾਨ ਉਪ ਪ੍ਰਧਾਨ ਸੁਭਾਸ਼, ਸਫ਼ਾਈ ਯੂਨੀਅਨ ਖਨੌਰੀ ਦੇ ਪ੍ਰਧਾਨ ਰੋਬਿਨ ਕੁਮਾਰ ਆਊਟ ਸੋਰਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁੰਦਰ ਰਾਮ ਵਲੋਂ ਸੰਬੋਧਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਦੋਂ ਤੱਕ ਉਹਨਾਂ ਦੀਆਂ ਅਹਿਮ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਪੈਨਸ਼ਨਾਂ ਬਹਾਲ ਕਰਨੀਆਂ ਸਮੇਤ ਹੋਰ ਵੀ ਜੋ ਜਾਇਜ਼ ਮੰਗਾਂ ਹਨ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੀ ਕੰਮ ਛੋੜ ਹੜਤਾਲ ਇਸੇ ਪ੍ਰਕਾਰ ਹੀ ਜਾਰੀ ਰਹੇਗੀ | ਇਸ ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਸਫ਼ਾਈ ਕਰਮਚਾਰੀਆਂ ਵਲੋਂ ਭਾਰੀ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ ਗਿਆ ਉਥੇ ਹੀ ਪੰਜਾਬ ਸਰਕਾਰ ਵਲੋਂ ਜਾਰੀ 10 ਸਾਲਾਂ ਪੋਲਸੀ ਦੀਆਂ ਸਮੂਹ ਸਫ਼ਾਈ ਕਰਮਚਾਰੀਆਂ ਅਤੇ ਆਊਟ ਸੋਰਸ ਮੁਲਾਜ਼ਮਾਂ ਵਲੋਂ ਕਾਪੀਆਂ ਵੀ ਸਾੜੀਆਂ ਗਈਆਂ | ਇਸ ਮੌਕੇ ਆਟਸੋਰਸ ਦੇ ਆਟਸੋਰਸ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁੰਦਰ ਰਾਮ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਵਨੀਤ ਸ਼ਰਮਾ, ਪੂਜਾ ਚਾਵਲਾ, ਰੀਤੂ, ਮਨਜੀਤ ਕੌਰ, ਸਰਲਾ ਦੇਵੀ ਸਮੇਤ ਰਾਜਕੁਮਾਰ, ਸੰਜੀਵ ਕੁਮਾਰ, ਕਸ਼ਮੀਰਾ, ਮਾਂਗਾ ਕੁਮਾਰ, ਵਿੱਕੀ, ਸੁਖਚੈਨ ਸਿੰਘ, ਰਾਜੇਸ਼, ਸ਼ੁਭਾਸ਼, ਰਾਮਮੇਹਰ, ਵਿਜੇ ਕੁਮਾਰ, ਤਲਵਿੰਦਰ ਸਿੰਘ, ਸੁਖਵਿੰਦਰ, ਸੰਜੇ ਕੁਮਾਰ, ਰੋਸ਼ਨੀ, ਭੂਮੀ, ਜੋਤੀ ਰਾਣੀ, ਬਲਜੀਤ, ਸੁਰੇਸ਼ ਰਾਣੀ, ਲਾਡੀ, ਸ਼ੀਲਾ, ਪਰਵੀਨ, ਗੀਤਾ, ਰੀਤੂ, ਪਰਵੀਨ ਕੁਮਾਰੀ, ਆਸ਼ਾਰਾਮ, ਰਾਜੂ, ਪੰਮੀ, ਸੁਨੀਤਾ, ਬਲਬੀਰ, ਸੰਤੋਸ਼, ਸੰਜੂ, ਕਮਲਾ, ਸਲੋਚਨਾ, ਕੀਮਤ, ਰਿੰਕੂ, ਮਿਠਿਆ ਰਾਮ, ਕਿ੍ਸ਼ਨਾ, ਰਾਮ ਰਤੀ ਆਦਿ ਸਮੇਤ ਹੋਰ ਵੀ ਸਫ਼ਾਈ ਕਰਮਚਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਸਿੱਧੂਪੁਰ ਵਲੋਂ ਲਾਇਆ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ <br/> ਅਗਲੀ ਖ਼ਬਰ ਸੀ.ਬੀ.ਐਸ.ਈ. ਦੇ 12ਵੀਂ ਦੇ ਨਤੀਜੇ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24