11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੀ.ਬੀ.ਐਸ.ਈ. ਦੇ 12ਵੀਂ ਦੇ ਨਤੀਜੇ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-05-2026
ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਦਿੱਲੀ ਪਬਲਿਕ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਨੇ 12ਵੀਂ ਕਲਾਸ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਥੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਏ, ਉੱਥੇ ਆਪਣੇ ਮਾਪਿਆਂ, ਅਧਿਆਪਕਾਂ ਦੇ ਮਾਨ-ਸਨਮਾਨ ਨੂੰ ਵੀ ਵਧਾਇਆ ਹੈ | ਵਿਦਿਆਰਥਣ ਰਿਧੀ ਨੇ 95.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤਰ੍ਹਾਂ ਨਾਇਸਾ ਨੇ 93.8 ਫ਼ੀਸਦੀ ਅਤੇ ਨਿਮਰਤ ਨੇ 92.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਵਿੱਦਿਅਕ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੇ ਅੰਕ ਅਨੁਸਾਰ ਬਾਇਉਲੋਜੀ ਅਤੇ ਪੇਂਟਿੰਗ 'ਚੋਂ 98 ਅੰਕ, ਫਿਜ਼ੀਕਲ ਐਜੂਕੇਸ਼ਨ, ਇਕਨਾਮਿਕਸ ਅਤੇ ਅਕਾਊਟੈਂਸੀ ਵਿੱਚ 97 ਅੰਕ, ਇੰਗਲਿਸ਼ ਵਿੱਚ 96 ਅੰਕ, ਬਿਜ਼ਨਸ ਸਟੱਡੀਜ਼ ਵਿੱਚ ਅਤੇ ਪੋਲਿਟੀਕਲ ਸਾਇੰਸ ਵਿੱਚ 95 ਅੰਕ, ਜੌਗਰਾਫੀ ਅਤੇ ਸੋਸਿਓਲਜੀ ਵਿੱਚ 94 ਅੰਕ, ਕੈਮਿਸਟਰੀ ਵਿੱਚ 93 ਅੰਕ ਅਤੇ ਮੈਥੇਮੈਟਿਕਸ ਵਿੱਚ 91 ਅੰਕ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਹਨ | ਸਕੂਲ ਪ੍ਰਬੰਧਕਾਂ ਅਤੇ ਪਿ੍ੰਸੀਪਲ ਨੇ ਇਸ ਸ਼ਾਨਦਾਰ ਸਫਲਤਾ 'ਤੇ ਵਿਦਿਆਰਥੀਆਂ, ਮਾਪਿਆ ਅਤੇ ਸਟਾਫ਼ ਨੂੰ ਵਧਾਈ ਦਿੱਤੀ |
ਫਾਰਚੂਨ ਕਾਨਵੈਂਟ ਸਕੂਲ
ਸੰਗਰੂਰ, (ਧੀਰਜ ਪਸ਼ੌਰੀਆ) - ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਸੀ.ਬੀ.ਐਸ.ਈ. ਬਾਰ੍ਹਵੀਂ ਜਮਾਤ ਦਾ ਨਤੀਜਾ 100% ਰਿਹਾ | ਖ਼ੁਸ਼ ਕਰਨ ਪਾਲ ਸਿੰਘ ਨੇ 97.8% (ਮੈਡੀਕਲ ਸਟਰੀਮ), ਜਸਕਰਨਪ੍ਰੀਤ ਕੌਰ ਨੇ 97.2% (ਕਾਮਰਸ ਸਟਰੀਮ), ਨਾਟਿਕਾ ਸਿੰਗਲਾ ਨੇ 95.2% (ਆਰਟਸ ਸਟਰੀਮ) ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ! ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ, ਡਾਇਰੈਕਟਰ ਐਮ ਐਸ ਬਖ਼ਤਾਵਰ, ਪਿ੍ੰਸੀਪਲ, ਸ਼੍ਰੀਮਤੀ ਰਾਜਵੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ |
ਨਤੀਜਾ ਰਿਹਾ ਸ਼ਾਨਦਾਰ
ਲਹਿਰਾਗਾਗਾ, (ਅਸ਼ੋਕ ਗਰਗ) - ਸੀ.ਬੀ.ਐਸ.ਈ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਅਕੈਡਮਿਕ ਵਰਲਡ ਸਕੂਲ ਖੋਖਰ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੱਸਿਆ ਹੈ ਹਰਲੀਨ ਕੌਰ ਪੁੱਤਰੀ ਗੁਰਦਿਆਲ ਸਿੰਘ ਨੇ 87 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾਂ ਸਥਾਨ, ਖੁਸ਼ਪ੍ਰੀਤ ਕੌਰ ਪੁੱਤਰੀ ਰੇਸ਼ਮ ਸਿੰਘ ਨੇ 82 ਫ਼ੀਸਦੀ ਅਤੇ ਬੇਅੰਤ ਕੌਰ ਪੁੱਤਰੀ ਗੁਰਪਾਲ ਸਿੰਘ ਨੇ 82 ਫ਼ੀਸਦੀ ਹਾਸਲ ਕਰਕੇ ਦੂਸਰਾ ਸਥਾਨ ਅਤੇ ਖੁਸ਼ਦੀਪ ਕੌਰ ਪੁੱਤਰੀ ਜਸਪਾਲ ਸਿੰਘ ਨੇ 81 ਫ਼ੀਸਦੀ ਹਾਸਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਹਰਮਨਜੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ 80 ਫ਼ੀਸਦੀ, ਕੋਮਲਪ੍ਰੀਤ ਕੌਰ ਪੁੱਤਰੀ ਸਤਿਗੁਰ ਸਿੰਘ ਨੇ 80 ਫ਼ੀਸਦੀ ਚੌਥਾ, ਕਰਨਵੀਰ ਸ਼ਰਮਾ ਪੁੱਤਰ ਗਿਆਨ ਚੰਦ ਨੇ 78 ਫ਼ੀਸਦੀ, ਮਾਨਸੀ ਪੁੱਤਰੀ ਸੰਜੇ ਕੁਮਾਰ ਨੇ 78 ਫ਼ੀਸਦੀ, ਅਰਮਾਨ ਸਿੰਘ ਚੱਠਾ ਪੁੱਤਰ ਅਵਤਾਰ ਸਿੰਘ ਨੇ 78 ਫ਼ੀਸਦੀ , ਫਰਮਾਨਜੀਤ ਕੌਰ ਪੁੱਤਰੀ ਸੋਹਨ ਸਿੰਘ ਨੇ 77 ਫ਼ੀਸਦੀ ਤੇ ਹੁਸਨਦੀਪ ਕੌਰ ਪੁੱਤਰੀ ਰਾਮ ਫਲ ਸਿੰਘ ਨੇ 77 ਫ਼ੀਸਦੀ, ਰਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਨੇ 74 ਫ਼ੀਸਦੀ ਹਾਸਲ ਕੀਤੇ | ਸਕੂਲ ਚੇਅਰਮੈਨ ਸੰਜੇ ਸਿੰਗਲਾ ਅਤੇ ਪਿ੍ੰਸੀਪਲ ਕੇਸਰੀ ਦੇਵੀ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |
ਸੀਬਾ ਸਕੂਲ ਦੀ ਰਵਨੀਤ ਕੌਰ 96.2 ਅੰਕ ਹਾਸਿਲ ਕੀਤੇ
ਲਹਿਰਾਗਾਗਾ, (ਅਸ਼ੋਕ ਗਰਗ) - ਸੀ.ਬੀ.ਐਸ.ਈ. ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਰਵਨੀਤ ਕੌਰ ਪੁੱਤਰੀ ਕੁਲਦੀਪ ਸਿੰਘ ਖੰਡੇਬਾਦ ਨੇ 96.2 ਪ੍ਰਤੀਸ਼ਤ ਹਾਸਲ ਕਰਕੇ ਨਾਮ ਰੌਸ਼ਨ ਕੀਤਾ | ਇਸ ਤੋਂ ਇਲਾਵਾ ਜਸਪ੍ਰੀਤ ਕੌਰ ਭੁਟਾਲ ਅਤੇ ਸਹਿਜਪ੍ਰੀਤ ਕੌਰ ਜਵਾਹਰਵਾਲਾ ਨੇ 95% ਮੀਨਾਕਸ਼ੀ ਸ਼ਰਮਾ ਹਰਿਆਊ ਨੇ 94.2% ਸਿਮਰਨਜੀਤ ਕੌਰ ਗਿੱਦਰਿਆਣੀ ਨੇ 94% ਤਨੂ ਪ੍ਰੀਆ ਗੰਢੂਆਂ ਨੇ 93.2 ਦਿਲਪ੍ਰੀਤ ਕੌਰ ਰਾਏਧਰਾਣਾ ਨੇ 93% ਲਵਪ੍ਰੀਤ ਕੌਰ ਨੰਗਲਾ ਨੇ 92.2 ਹੁਸਨਪ੍ਰੀਤ ਕੌਰ ਸੰਗਤੀਵਾਲਾ ਨੇ 92 ਹਰਪ੍ਰੀਤ ਕੌਰ ਲਹਿਰਾਗਾਗਾ ਨੇ ਅਤੇ ਪ੍ਰੀਆ ਵਰਮਾ ਰਾਏਧਰਾਣਾ ਨੇ 92 ਸੁਖਪ੍ਰੀਤ ਕੌਰ ਕਾਲਬੰਜਾਰਾ ਨੇ 91 ਗੁਰਸ਼ਾਨ ਸਿੰਘ ਕਾਲਬਨਜਾਰਾ ਨੇ 90% ਅੰਕ ਹਾਸਿਲ ਕਰਕੇ ਰਿਕਾਰਡ ਕਾਇਮ ਕੀਤਾ | ਇਸ ਤੋਂ ਇਲਾਵਾ 27 ਵਿਦਿਆਰਥੀਆਂ ਨੇ 80% ਤੋਂ 90% ਦੇ ਦਰਮਿਆਨ ਅੰਕ ਹਾਸਲ ਕੀਤੇ | ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਉਹਨਾਂ ਅਧਿਆਪਕਾਂ ਦੀ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਅਤੇ ਆਊਟਸੋਰਸ ਮੁਲਾਜ਼ਮਾਂ ਵਲੋਂ ਖਨੌਰੀ ਵਿਖੇ ਪੁਲ ਹੇਠ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਾਨਸਾ ਪੁਲਿਸ ਵਲੋਂ 48 ਗ੍ਰਾਮ ਹੈਰੋਇਨ ਤੇ 40 ਲੀਟਰ ਲਾਹਣ ਬਰਾਮਦ
Ad Position 24