ਮੂਨਕ, 13 ਮਈ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਪਿੰਡ ਭੁਟਾਲ ਖ਼ੁਰਦ ਦੀ ਅÏਰਤ ਦੀ ਮਿ੍ਤਕ ਦੇਹ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਵਲੋਂ ਮਿ੍ਤਕ ਦੇਹ ਲੈਣ ਲਈ ਮੂਨਕ ਥਾਣੇ ਅੱਗੇ ਧਰਨਾ ਲਾਉਣ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ | ਜਿਸ 'ਚ ਸੈਂਕੜੋਂ ਅÏਰਤਾਂ ਤੇ ਪਿੰਡ ਵਾਸੀਆਂ ਤੋਂ ਬਿਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ | ਇਸ ਦੌਰਾਨ ਸੜਕ ਘੰਟਿਆਂ ਬਧੀ ਜਾਮ ਰਹੀ ਅਤੇ ਕੜਕਦੀ ਧੁੱਪ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ | ਉਕਤ ਪਿੰਡ ਦੇ ਮੱਘਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ ਜੋ ਕਿ ਕੁੱਝ ਦਿਨ ਪਹਿਲਾਂ ਆਪਣੇ ਪੇਕੇ ਘਰ ਸ਼ੇਰੋਂ ਗਈ ਸੀ | ਬਿਮਾਰ ਹੋਣ ਉਪਰੰਤ ਉਸ ਦੀ ਮੌਤ ਹੋ ਗਈ | ਇਸ ਲਈ ਉਹ ਆਪਣੀ ਪਤਨੀ ਦੀ ਮਿ੍ਤਕ ਦੇਹ ਦਾ ਸੰਸਕਾਰ ਕਰਨ ਲਈ ਉਸ ਨੂੰ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਮੂਨਕ ਹਸਪਤਾਲ ਲੈ ਆਏ | ਪਰੰਤੂ ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਉਸ ਦੇ ਸਹੁਰੇ ਪਰਿਵਾਰ ਅਤੇ ਉਸ ਦੇ ਹੀ ਇਕ ਪੁੱਤਰ ਸਤਿਗੁਰ ਸਿੰਘ ਵਲੋਂ ਮਿ੍ਤਕ ਦੇਹ ਦਾ ਸੰਸਕਾਰ ਪੇਕੇ ਪਿੰਡ ਸ਼ੇਰੋਂ ਕਰਨ ਦੀ ਅਰਜ਼ੀ ਦੇ ਕੇ ਉਨ੍ਹਾਂ 'ਤੇ ਇਲਜ਼ਾਮ ਲਗਾ ਦਿੱਤੇ | ਇਸ ਕਾਰਨ ਉਹ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣੇ ਪੁੱਜੇ ਪਰ ਮੂਨਕ ਪੁਲਿਸ ਵਲੋਂ ਉਨ੍ਹਾਂ ਨੂੰ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ 'ਤੇ ਕੇਸ ਦਰਜ ਕਰਨ ਦੀ ਗੱਲ ਕਹੀ | ਇਸ ਲਈ ਆਪਣੀ ਪਤਨੀ ਦੀ ਲਾਸ਼ ਲੈਣ ਲਈ ਪਿੰਡ ਵਾਸੀਆਂ, ਸਮਾਜ ਸੇਵਕਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਲੈ ਕੇ ਬੀਤੇ ਦਿਨ ਮੂਨਕ ਪੁਲਿਸ ਨੇ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ | ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ | ਮਿ੍ਤਕ ਅÏਰਤ ਦੇ ਪੁੱਤਰ ਜਗਤਾਰ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਦੇ ਸੰਸਕਾਰ ਦਾ ਹੱਕ ਉਨ੍ਹਾਂ ਦਾ ਬਣਦਾ ਹੈ | ਉਸ ਦੇ ਇਕ ਭਾਈ ਸਤਗੁਰ ਸਿੰਘ ਨੂੰ ਵਰਗ਼ਲਾ ਕੇ ਉਸ ਦੇ ਨਾਨਕਾ ਪਰਿਵਾਰ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ | ਪੁਲਿਸ ਪ੍ਰਸ਼ਾਸਨ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ | ਇਸ ਕਾਰਨ ਉਨ੍ਹਾਂ ਤਪਦੀ ਧੁੱਪ 'ਚ ਦੋ ਦਿਨਾਂ ਤੋਂ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਕੜੈਲ, ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਸੀਨੀਅਰ ਆਗੂ ਗੁਰਦੀਪ ਸਿੰਘ ਮਕੌਰੜ ਸਾਹਿਬ, ਸਰਕਲ ਪ੍ਰਧਾਨ ਜਥੇਦਾਰ ਜੁਗਰਾਜ ਸਿੰਘ ਭੁਟਾਲ ਖ਼ੁਰਦ, ਕਿ੍ਸ਼ਨ ਗਿੱਲ ਬੁਸਿਹਰਾ, ਸੁਰਜਮਲ ਗੁਲਾੜੀ ਗੁਰਵਿੰਦਰ ਸਿੰਘ ਸ਼ੇਰਗੜ੍ਹ, ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਅਹੁਦੇਦਾਰ ਡਾ. ਜਸਵੀਰ ਕੌਰ, ਬੀ.ਜੇ.ਪੀ. ਦੇ ਰਾਕੇਸ਼ ਬਨਾਰਸੀ, ਡਾ: ਵਿੱਕੀ ਭੁਟਾਲ ਖ਼ੁਰਦ, ਕਿਸਾਨ ਯੂਨੀਅਨਾਂ ਦੇ ਆਗੂ ਸੁਖਦੇਵ ਸ਼ਰਮਾ, ਹਰਭਗਵਾਨ ਸਿੰਘ, ਸੁਖਜਿੰਦਰ ਸਿੰਘ, ਬਹਾਦਰ ਸਿੰਘ ਭੁਟਾਲ ਖ਼ੁਰਦ ਅਤੇ ਸਮੂਹ ਪੰਚਾਇਤ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੀ ਨਿੰਦਾ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਡੱਟ ਕੇ ਸਾਥ ਦੇਣ ਦੀ ਗੱਲ ਕਹੀ | ਇਸ ਸੰਬੰਧੀ ਜਦੋਂ ਡੀ. ਐਸ. ਪੀ. ਮੂਨਕ ਰਜੇਸ਼ ਸਨੇਹੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿ੍ਤਕ ਮਾਤਾ ਦੇ ਇੱਕ ਪੁੱਤਰ ਸਤਗੁਰ ਸਿੰਘ ਅਤੇ ਨਾਨਕੇ ਪਰਿਵਾਰ ਵਲੋਂ ਨਾਨਕੇ ਪਰਿਵਾਰ ਸੰਸਕਾਰ ਕਰਨ ਦੀ ਅਰਜ਼ੀ ਦਿੱਤੀ ਗਈ ਹੈ | ਸੰਸਕਾਰ ਨੂੰ ਲੈ ਕੇ ਆਪਸੀ ਸਮਹਿਤੀ ਨਾ ਬਣਨ ਹੋਣ ਕਾਰਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਨੰੂਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਪਿੰਡ ਭੁਟਾਲ ਖ਼ੁਰਦ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ ਤਾਂ ਜੋ ਲੋਕਾਂ ਦਾ ਕਾਨੂੰਨ ਵਿਵਸਥਾ ਵਿੱਚ ਵਿਸ਼ਵਾਸ ਬਰਕਰਾਰ ਰਹੇ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਮਾਮਲਾ ਕੋਰਟ ਪਹੁੰਚਣ ਦੀਆਂ ਕਨਸੋਆਂ ਸਾਹਮਣੇ ਆ ਰਹੀਆਂ ਸਨ |