ਸੰਗਰੂਰ, 13 ਮਈ (ਧੀਰਜ ਪਸ਼ੌਰੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2025-26 ਦੇ ਬਾਰ੍ਹਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜੇ 'ਚ ਲੜਕੀਆਂ ਨੇ ਬਾਜ਼ੀ ਮਾਰੀ ਹੈ | ਇਸ ਨਤੀਜੇ 'ਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਦੀਆਂ 9 ਲੜਕੀਆਂ ਨੇ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਜ਼ਿਲੇ੍ਹ ਦੇ ਸਿਰਫ਼ 2 ਲੜਕੇ ਹੀ ਮੈਰਿਟ ਸੂਚੀ 'ਚ ਆਏ ਹਨ | ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਵਿਦਿਆਰਥਣ ਗੁਰਮੀਤ ਕੌਰ 98.4% ਅੰਕ ਪ੍ਰਾਪਤ ਕਰਕੇ ਜ਼ਿਲੇ੍ਹ ਵਿਚੋਂ ਅੱਵਲ ਆਈ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦਾ ਸੁਰਿੰਦਰ ਸਿੰਘ 98.4% ਅੰਕ ਪ੍ਰਾਪਤ ਕਰਕੇ ਜ਼ਿਲੇ੍ਹ ਵਿਚੋਂ ਦੂਜੇ ਸਥਾਨ 'ਤੇ ਆਇਆ ਹੈ | ਇਸੇ ਤਰ੍ਹਾਂ ਕਲਗ਼ੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਜਸਪ੍ਰੀਤ ਸਿੰਘ ਨੇ 98% ਅੰਕ ਪ੍ਰਾਪਤ ਕਰਕੇ ਜ਼ਿਲੇ੍ਹ 'ਚ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ |
ਮੈਰਿਟ 'ਚ ਨਾਂਅ ਦਰਜ ਕਰਵਾਉਣ ਵਾਲੀ ਵਿਦਿਆਰਥਣ ਗਗਨਦੀਪ ਕੌਰ ਦਾ ਸਨਮਾਨ
ਕੌਹਰੀਆਂ, (ਸੁਨੀਲ ਕੁਮਾਰ ਗਰਗ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦੀਹਰੀ ਰਾਏਧਰਾਣਾਂ (ਸੰਗਰੂਰ) ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਸੁਖਪਾਲ ਸਿੰਘ ਨੇ ਬਾਰ੍ਹਵੀਂ ਜਮਾਤ ਦੇ 500 ਅੰਕਾਂ ਵਿੱਚੋਂ 485 ਅੰਕ ਪ੍ਰਾਪਤ ਕਰਕੇ 16ਵਾਂ ਰੈਂਕ ਹਾਸਲ ਕੀਤਾ | ਇਸ ਖ਼ੁਸ਼ੀ 'ਚ ਸਕੂਲ ਮੈਨੇਜਮੈਂਟ ਕਮੇਟੀ ਅਤੇ ਦੋਵੇਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ, ਗ੍ਰਾਮ ਪੰਚਾਇਤ ਸਾਦੀਹਰੀ ਦੇ ਸਰਪੰਚ ਰਵਨੀਤ ਕੌਰ ਦੇ ਪਤੀ ਜਗਸੀਰ ਸਿੰਘ ਜੱਗਾ, ਗ੍ਰਾਮ ਪੰਚਾਇਤ ਰਾਏਧਰਾਣਾਂ ਅਤੇ ਡੇਰਾ ਗ੍ਰਾਮ ਪੰਚਾਇਤ ਰਾਏਧਰਾਣਾਂ ਸਰਪੰਚ ਹਰਪਾਲ ਸਿੰਘ ਨੇ ਵਿਦਿਆਰਥਣ ਦੇ ਮੈਰਿਟ 'ਚ ਆਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਗਗਨਦੀਪ ਕੌਰ ਇੱਕ ਵੱਡਾ ਮੁਕਾਮ ਹਾਸਲ ਕਰੇਗੀ | ਸੁਖਵਿੰਦਰ ਸਿੰਘ ਸਕੂਲ ਇੰਚਾਰਜ ਵਲੋਂ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |
ਦੇਹਲਾ ਸ਼ਿਹਾਂ ਦੀ ਵਿਦਿਆਰਥਣ ਅੰਜਲੀ ਨੇ ਮੈਰਿਟ 'ਚ ਪੰਜਾਬ ਪੱਧਰ' 'ਤੇ 13ਵਾਂ ਰੈਂਕ ਹਾਸਿਲ ਕੀਤਾ
ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਬਾਰ੍ਹਵੀਂ ਜਮਾਤ ਬੋਰਡ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਨਜ਼ਦੀਕੀ ਪਿੰਡ ਦੇਹਲਾ ਸਿਹਾਂ ਦੀ ਵਿਦਿਆਰਥਣ ਅੰਜਲੀ ਪੁੱਤਰੀ ਨਿਰਮਲ ਸਿੰਘ ਨੇ 488/500 (97.6 %) ਪੰਜਾਬ ਭਰ ਵਿੱਚੋਂ 13ਵਾਂ ਰੈਂਕ ਅਤੇ ਸੰਗਰੂਰ ਜ਼ਿਲ੍ਹੇ 'ਚੋਂ ਚੌਥਾ ਸਥਾਨ, ਹਾਸਲ ਕਰ ਮਾਪਿਆਂ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਸਾਂਝੀ ਕਰਦੇ ਹੋਏ ਪਿਤਾ ਨਿਰਮਲ ਸਿੰਘ ਅਤੇ ਮਾਤਾ ਸੁਖਜੀਤ ਕੌਰ ਨੇ ਦੱਸਿਆ ਕੀ ਉਨ੍ਹਾਂ ਦੀ ਬੇਟੀ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਹਿਲ ਕਲਾਂ ਦੀ ਵਿਦਿਆਰਥਣ ਹੈ | ਅਤੇ ਸ਼ੁਰੂ ਤੋਂ ਹੀ ਮਿਹਨਤੀ ਹੈ ਇਸ ਮੁਕਾਮ ਤੇ ਪਹੰੁਚਾਉਣ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਬੇਟੀ ਸਕੂਲ ਅਧਿਆਪਕਾਂ ਦੀ ਸਿੱਖਿਆ ਅਤੇ ਬੇਟੀ ਦੀ ਮਿਹਨਤ ਰੰਗ ਲਿਆਈ ਹੈ | ਅੰਜਲੀ ਨੇ ਗੱਲਬਾਤ ਦੌਰਾਨ ਦੱਸਿਆ ਕੀ ਉਹ ਯੂ.ਪੀ.ਐਸ.ਸੀ. ਦਾ ਟੈੱਸਟ ਕਲੀਅਰ ਕਰ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਡਿਪਟੀ ਡੀ.ਓ. ਮਨਜੀਤ ਕੌਰ, ਸਰਪੰਚ ਜਸਪਾਲ ਸਿੰਘ ਦੇਹਲਾ, ਸਾਬਕਾ ਸਰਪੰਚ ਜਸਵੰਤ ਸਿੰਘ, ਕੁਲਵੰਤ ਸਿੰਘ ਸਰਾਓ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਅੰਜਲੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਗਿਆ ਕਿ ਇਸ ਉਪਲਬਧੀ ਦਾ ਸਿਹਰਾ ਵਿਦਿਆਰਥਣ ਅੰਜਲੀ ਅਤੇ ਸਮੁੱਚੇ ਸਟਾਫ਼ ਦੀ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ | ਇਸ ਸਮੇਂ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਹੋਇਆ ਹੈ |
ਸੁਨਾਮ ਦੀ ਬੱਚੀ ਦਿਵਿਆ ਜੋਯਤੀ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ
ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸੁਨਾਮ ਦੀ ਹੋਣਹਾਰ ਧੀ ਅਤੇ ਮੈਰੀਟੋਰੀਅਸ ਪਬਲਿਕ ਸਕੂਲ ਪਟਿਆਲਾ ਦੀ ਵਿਦਿਆਰਥਣ ਦਿਵਿਆ ਜੋਯਤੀ ਪੁੱਤਰੀ ਐਡਵੋਕੇਟ ਬਸੰਤ ਜੋਯਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 'ਚੋਂ 488 ਅੰਕ ਲੈ ਕੇ 97.6% ਨੰਬਰਾਂ ਨਾਲ ਸੂਬੇ ਭਰ 'ਚੋਂ 13 ਵਾਂ ਰੈਂਕ ਹਾਸਲ ਕੀਤਾ ਹੈ |ਆਪਣੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥਣ ਦਿਵਿਆ ਜੋਯਤੀ ਨੇ ਆਪਣੇ ਮਾਤਾ ਪਿਤਾ ਅਤੇ ਸਕੂਲ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਇਹ ਮੇਰੀ ਅਣਥੱਕ ਮਿਹਨਤ ਦਾ ਨਤੀਜਾ ਹੈ | ਗੱਲਬਾਤ ਦੌਰਾਨ ਦਿਵਿਆ ਜੋਯਤੀ ਨੇ ਕਿਹਾ ਕਿ ਉਹ ਭਵਿੱਖ ਵਿਚ ਚਾਰਟਰਡ ਅਕਾਉਂਟੈਂਟ ਬਣਨਾ ਚਾਹੁੰਦੀ ਹੈ | ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸ਼ਿਸ਼ਟ, ਐਡਵੋਕੇਟ ਤੇਜਪਾਲ ਭਾਰਦਵਾਜ, ਸੁਸ਼ੀਲ ਵਸ਼ਿਸ਼ਟ, ਗੁਰਪ੍ਰੀਤ ਸਿੰਘ ਸਿੱਧੂ, ਪ੍ਰਵੀਨ ਜੈਨ, ਮਲਕੀਤ ਸਿੰਘ ਅਬਦਾਲ, ਸੁਖਵਿੰਦਰ ਸਿੰਘ ਨਹਿਲ ਅਤੇ ਵਰਿੰਦਰ ਪਾਲ ਸਿੰਘ ਚੱਠਾ ਨੇ ਦਿਵਿਆ ਜੋਯਤੀ ਨੂੰ ਵਧਾਈ ਦਿੱਤੀ |
ਸੁਨਾਮ ਦੀ ਰਾਧਿਕਾ ਤੇ ਖੁਸ਼ਪ੍ਰੀਤ ਕੌਰ 12ਵੀਂ ਜਮਾਤ ਦੀ ਮੈਰਿਟ ਸੂਚੀ 'ਚ
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸਥਾਨਕ ਸ਼ਹੀਦ ਊਧਮ ਸਿੰਘ ਸਕੂਲ ਆਫ਼ ਐਮੀਨੈਂਸ ਦੀਆਂ ਆਰਟਸ ਗਰੁੱਪ ਦੀਆਂ ਵਿਦਿਆਰਥਣਾਂ ਰਾਧਿਕਾ ਪੁੱਤਰੀ ਸਚਿਨ ਕੁਮਾਰ ਨੇ 14ਵਾਂ ਰੈਂਕ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਪਰਮਿੰਦਰ ਸਿੰਘ ਨੇ 16ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਨਾਮ ਮੈਰਿਟ ਸੂਚੀ ਵਿਚ ਦਰਜ ਕਰਵਾਇਆ ਹੈ | ਸਕੂਲ ਪਿ੍ੰਸੀਪਲ ਅਨਿਲ ਜੈਨ ਨੇ ਦੱਸਿਆ ਕਿ ਵਿਦਿਆਰਥਣ ਰਾਧਿਕਾ ਨੇ 500 'ਚੋਂ 487 ਅੰਕ ਲੈ ਕੇ ਜ਼ਿਲ੍ਹਾ ਭਰ 'ਚੋਂ 6ਵਾਂ, ਜਦੋਂ ਕਿ ਖੁਸ਼ਪ੍ਰੀਤ ਕੌਰ ਨੇ 500 'ਚੋਂ 485 ਅੰਕ ਲੈ ਕੇ ਜ਼ਿਲੇ੍ਹ 'ਚੋਂ 10ਵਾਂ ਸਥਾਨ ਹਾਸਿਲ ਕੀਤਾ ਹੈ | ਪਿੰ੍ਰਸੀਪਲ ਅਨਿਲ ਜੈਨ ਨੇ ਵਿਦਿਆਰਥਣਾਂ ਦੇ ਮਾਪਿਆਂ ਅਤੇ ਕਲਾਸ ਇੰਚਾਰਜ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਵਧਾਈ ਦਿੰਦਿਆਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ |
ਮਜ਼ਦੂਰ ਦੇ ਬੇਟੇ ਨੇ ਪੰਜਾਬ 'ਚੋਂ ਨੌਵਾਂ ਤੇ ਜ਼ਿਲੇ੍ਹ 'ਚੋਂ ਦੂਜਾ ਸਥਾਨ ਹਾਸਿਲ ਕੀਤਾ
ਮੂਨਕ, (ਵਰਿੰਦਰ ਭਾਰਦਵਾਜ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਵਿਖੇ ਪੜ੍ਹਦੇ ਸਲੇਮਗੜ੍ਹ ਨਿਵਾਸੀ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਵਿਦਿਆਰਥੀ ਸੁਰਿੰਦਰ ਸਿੰਘ ਸਪੁੱਤਰ ਅਮਰਦਾਸ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਪੂਰੇ ਪੰਜਾਬ ਵਿਚੋਂ ਨੌਵਾਂ ਅਤੇ ਸੰਗਰੂਰ ਜ਼ਿਲੇ੍ਹ ਵਿੱਚੋਂ ਦੂਜਾ ਨੰਬਰ ਲੈ ਕੇ ਆਪਣਾ ਨਾਂਅ ਮੈਰਿਟ 'ਚ ਦਰਜ ਕਰਵਾ ਕੇ ਆਪਣੇ ਸਕੂਲ, ਅਧਿਆਪਕਾਂ, ਮਾਤਾ, ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਖ਼ੁਸ਼ੀ ਵਿੱਚ ਉਸ ਦਾ ਪਰਿਵਾਰ ਤੇ ਸਕੂਲੀ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਕੂਲ ਮੁਖੀ ਗੋਲਡੀ ਰਾਣੀ ਨੇ ਦੱਸਿਆ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਜਿੱਥੇ ਸਕੂਲੀ ਸਟਾਫ਼ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਉੱਥੇ ਹੀ ਇਸ ਸਫਲਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ, ਡੀ.ਡੀ.ਓ. ਜਿਤਵੇਸ ਕੁਮਾਰ ਤੇ ਬੀ.ਐਨ.ਓ. ਮੂਨਕ ਅਰੁਣ ਗੋਇਲ ਦੀ ਯੋਗ ਅਗਵਾਈ ਵੀ ਹੈ | ਵਿਦਿਆਰਥੀ ਸੁਰਿੰਦਰ ਸਿੰਘ ਨੇ ਇਸ ਪ੍ਰਾਪਤੀ ਲਈ ਸਕੂਲ ਅਧਿਆਪਕਾਂ ਦੀ ਮਿਹਨਤ ਪਿਆਰ ਤੇ ਮਾਤਾ ਪਿਤਾ ਦਾ ਸਹਿਯੋਗ ਦੱਸਿਆ ਹੈ, ਉਹ ਹੋਰ ਪੜ੍ਹਾਈ ਕਰਕੇ ਭਵਿੱਖ 'ਚ ਯੂ ਪੀ ਐਸ ਸੀ ਪ੍ਰੀਖਿਆ ਪਾਸ ਕਰਕੇ ਆਈ. ਏ. ਐਸ. ਅਧਿਕਾਰੀ ਬਣਨਾ ਚਾਹੁੰਦਾ ਹੈ | ਇਸ ਮੌਕੇ ਸਟਾਫ਼ 'ਚ ਕਲਾਸ ਇੰਚਾਰਜ ਗੁਰਸੇਵ ਸਿੰਘ, ਪਰਵੀਨ ਕੁਮਾਰ, ਸਤਿਗੁਰ ਸਿੰਘ, ਲਖਵਿੰਦਰ ਸ਼ਰਮਾ, ਹਰਪ੍ਰੀਤ ਸ਼ਰਮਾ, ਗ੍ਰਾਮ ਪੰਚਾਇਤ ਡੂਡੀਆਂ, ਐਸ ਐਮ ਸੀ ਕਮੇਟੀ ਵੱਲੋਂ ਅਧਿਆਪਕਾਂ ਤੇ ਮਾਪਿਆ ਦਾ ਸੁਰਿੰਦਰ ਸਿੰਘ ਨੂੰ ਪੜ੍ਹਾਈ ਸਮੇਂ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ |
ਐਸ.ਯੂ.ਐਸ ਸੀਨੀਅਰ. ਸੈਕੰਡਰੀ ਸਕੂਲ
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦੇ ਨਤੀਜੇ ਅਨੁਸਾਰ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਐਸ.ਯੂ.ਐਸ ਸੀਨੀਅਰ. ਸੈਕੰਡਰੀ. ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਸਕੂਲ ਪਿ੍ੰਸੀਪਲ ਸੰਦੀਪ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਸਾਇੰਸ ਦੀ ਵਿਦਿਆਰਥਣ ਬੇਅੰਤ ਕੌਰ ਸਪੁੱਤਰੀ ਪ੍ਰੇਮ ਸਿੰਘ ਨੇ ਪਹਿਲਾ, ਐਸ਼ਵਰਿਆ ਸਪੁੱਤਰੀ ਜਗਸੀਰ ਸਿੰਘ ਦੂਜਾ ਅਤੇ ਰਵਨੀਤ ਕੌਰ ਸਪੁੱਤਰ ਜਸਵੰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਜਦੋਂ ਕਿ ਕਾਮਰਸ ਸਟਰੀਮ 'ਚੋਂ ਵਿਸ਼ਵ ਕੁਮਾਰ ਸਪੁੱਤਰ ਨਰੇਸ਼ ਕੁਮਾਰ ਨੇ ਪਹਿਲਾ, ਮਨਦੀਪ ਕੌਰ ਸਪੁੱਤਰੀ ਹਰਜੀਤ ਸਿੰਘ ਦੂਜਾ ਅਤੇ ਰਜਨਦੀਪ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਸਟਰੀਮ ਚੋਂ ਰਮਨਪ੍ਰੀਤ ਕੌਰ ਸਪੁੱਤਰੀ ਜਗਤਾਰ ਸਿੰਘ, ਈਸ਼ਾ ਰਾਣੀ ਸਪੁੱਤਰੀ ਰਜਨੀਸ਼ ਕੁਮਾਰ ਨੇ ਪਹਿਲਾ, ਸ਼ਗਨਦੀਪ ਕੌਰ ਸਪੁੱਤਰੀ ਭੁਪਿੰਦਰ ਸਿੰਘ ਦੂਜਾ, ਮਨਪ੍ਰੀਤ ਕੌਰ ਸਪੁੱਤਰੀ ਨਿਰਭੈ ਸਿੰਘ ਨੇ ਤੀਜਾ ਸਥਾਨ ਲਿਆ | ਸਕੂਲ ਪਿ੍ੰਸੀਪਲ ਸੰਦੀਪ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉੱਚ ਵਿੱਦਿਆ ਲਈ ਪ੍ਰੇਰਿਤ ਕੀਤਾ |
<br/>
ਜ਼ਿਲ੍ਹਾ ਸੰਗਰੂਰ 'ਚ ਬਾਰ੍ਹਵੀਂ ਦੇ ਨਤੀਜੇ 'ਚ ਲੜਕੀਆਂ ਨੇ ਮਾਰੀ ਬਾਜ਼ੀ <br/>
ਅਜੀਤ ਡੈਸਕ
14-05-2026