11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹੋਣ ਲੱਗੀਆਂ ਦਾਅਵੇਦਾਰੀਆਂ <br/>

Ad Position 21
No active advertisement
ਅਜੀਤ ਡੈਸਕ 14-05-2026
ਦਿੜ੍ਹਬਾ ਮੰਡੀ, 13 ਮਈ (ਜਸਵੀਰ ਸਿੰਘ ਅÏਜਲਾ)- ਦਿੜ੍ਹਬਾ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਲਕਾ ਜਦੋਂ ਤੋਂ ਰਿਜ਼ਰਵ ਹੋਇਆ ਹੈ ਤਾਂ ਵੱਡੇ-ਵੱਡੇ ਦਾਅਵੇਦਾਰ ਦਿੱਗਜ ਲੀਡਰਾਂ ਨੇ ਇਸ ਤੋਂ ਕਿਨਾਰਾ ਹੀ ਕਰ ਲਿਆ ਹੈ, ਇੱਥੇ ਰਿਜ਼ਰਵ ਹੋਣ ਤੋਂ ਬਾਅਦ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਤੇ ਪਿਛਲੇ ਦੋ ਪਲਾਣਾਂ ਤੋਂ ਆਮ ਆਦਮੀ ਪਾਰਟੀ ਦੀ ਪਕੜ ਮਜ਼ਬੂਤ ਰਹੀ ਹੈ | ਪਿਛਲੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕੋਲ ਕੋਈ ਵੀ ਸਥਾਨਕ ਦਾਅਵੇਦਾਰ ਜੋ ਲੋਕਾਂ 'ਚ ਆਪਣੀ ਪਕੜ ਮਜ਼ਬੂਤ ਕਰ ਸਕੇ ਨਹੀਂ ਹੈ | ਅਕਾਲੀ ਦਲ ਇੱਕ ਸਿੱਖ ਸਿਧਾਂਤਾਂ ਤੇ ਚੱਲ ਵਾਲੀ ਪਾਰਟੀ ਸੰਤ ਬਲਵੀਰ ਸਿੰਘ ਘੁੰਨਸ ਤੋਂ ਬਾਅਦ ਸਿੱਖ ਚਿਹਰਾ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਸਕੀ | ਜੇਕਰ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਸਥਾਨਕ ਹਲਕੇ ਦਾ ਸਿੱਖ ਚਿਹਰਾ ਸਾਹਮਣੇ ਆ ਜਾਂਦਾ ਹੈ ਤਾਂ ਹੋ ਸਕਦਾ ਹੈ 2027 ਦੀਆਂ ਚੋਣਾਂ 'ਚ ਅਕਾਲੀ ਦਲ ਦਿੜ੍ਹਬਾ ਸੀਟ ਤੋਂ ਆਪਣੀ ਪਕੜ ਮਜ਼ਬੂਤ ਕਰ ਸਕਦੀ ਹੈ | ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ 'ਚ ਤਿੰਨ ਪੀੜ੍ਹੀਆਂ ਤੋਂ ਕੰਮ ਕਰਕੇ ਖ਼ਾਮੋਸ਼ ਤੇ ਨਿਰਾਸ਼ ਬੈਠੇ ਭਾਈ ਚਮਕੌਰ ਸਿੰਘ ਚਮਨ ਜਿੱਥੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀਆਂ 'ਚੋਂ ਇੱਕ ਹਨ | ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ 'ਚ ਵੰਡਿਆ ਗਿਆ ਹੈ ਤਾਂ ਇਸ ਹਲਕੇ 'ਚ ਹੋਰ ਕੋਈ ਦਾਅਵੇਦਾਰ ਜਾਂ ਸਮਾਜ ਸੇਵੀ ਵੱਡਾ ਚਿਹਰਾ ਦਿਖਾਈ ਨਹੀਂ ਦੇ ਰਿਹਾ | ਇਨ੍ਹਾਂ 'ਚੋਂ ਭਾਈ ਚਮਕੌਰ ਸਿੰਘ ਚਮਨ ਖ਼ਾਨਪੁਰ ਫ਼ਕੀਰਾਂ ਤੋਂ ਲੋਕਾਂ 'ਚ ਪਿਆਰ ਸਤਿਕਾਰ ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੇ ਭਾਈਚਾਰਕ ਸਾਂਝ ਵਜੋਂ ਜਾਣੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਲਵੀਰ ਸਿੰਘ ਸਿੱਧੂ ਨੇ ਡੀ.ਐਸ.ਪੀ (ਆਰ) ਵਜੋਂ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਅਕਾਲੀ ਦਲ ਵਲੋਂ ਨਗਰ ਕੌਂਸਲ ਦੀ ਚੋਣ ਜੇਤੂ ਜਜ਼ਬੇ ਨਾਲ ਲੜੀ ਜਾਵੇਗੀ -ਅਰਵਿੰਦ ਖੰਨਾ
Ad Position 24